ਅਮਰ ਨੂਰੀ ਨੇ ਪਰਿਵਾਰ ਦੇ ਨਾਲ ਮਨਾਇਆ ਜਨਮ ਦਿਨ, ਫੈਨਜ਼ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ

written by Lajwinder kaur | May 24, 2019

ਪੰਜਾਬੀ ਇੰਡਸਟਰੀ ਦੀ ਬੇਹੱਦ ਖੂਬਸੂਰਤ ਅਦਾਕਾਰਾ ਤੇ ਸੁਰੀਲੀ ਗਾਇਕਾ ਅਮਰ ਨੂਰੀ ਜਿਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਦੇ ਜਾਦੂ ਨਾਲ ਤੇ ਆਪਣੀ ਅਦਾਕਾਰੀ ਦੇ ਨਾਲ ਸਭ ਨੂੰ ਕੀਲ ਰੱਖਿਆ ਹੋਇਆ ਹੈ।

ਹੋਰ ਵੇਖੋ:‘ਜੋਰਾ-ਦੂਜਾ ਅਧਿਆਇ’ ਦਾ ਸ਼ੂਟ ਹੋਇਆ ਸ਼ੁਰੂ, ਫ਼ਿਲਮ ‘ਚ ਦੀਪ ਸਿੱਧੂ ਦਾ ਸਾਥ ਦੇਣਗੇ ਇਹ ਨਵੇਂ ਚਿਹਰੇ

ਅਮਰ ਨੂਰੀ ਜੋ ਕਿ ਸੋਸ਼ਲ ਮੀਡੀਆ ਉੱਤੇ ਸਰਗਰਮ ਰਹਿੰਦੇ ਨੇ ਤੇ ਇਸ ਵਾਰ ਉਨ੍ਹਾਂ ਨੇ ਆਪਣੇ ਜਨਮ ਦਿਨ ਦੀਆਂ ਕੁਝ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ। ਤਸਵੀਰਾਂ ‘ਚ ਨਜ਼ਰ ਆ ਰਿਹਾ ਹੈ ਕਿ ਉਨ੍ਹਾਂ ਨੇ ਆਪਣਾ ਜਨਮ ਦਿਨ ਆਪਣੇ ਪਰਿਵਾਰ ਦੇ ਨਾਲ ਸੈਲੀਬ੍ਰੇਟ ਕੀਤਾ ਹੈ, ਉਨ੍ਹਾਂ ਦੇ ਪਤੀ ਸਰਦੂਲ ਸਿਕੰਦਰ ਉਨ੍ਹਾਂ ਨੂੰ ਕੇਕ ਖਵਾਉਂਦੇ ਹੋਏ ਨਜ਼ਰ ਆ ਰਹੇ ਨੇ। ਉਨ੍ਹਾਂ ਨੇ ਆਪਣਾ ਜਨਮ ਦਿਨ ਬਹੁਤ ਹੀ ਸਾਦੇ ਤਰੀਕੇ ਦੇ ਨਾਲ ਮਨਾਇਆ ਹੈ। ਤਸਵੀਰਾਂ ਪੋਸਟ ਕਰਦੇ ਹੋਏ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਕੀਤਾ ਇੰਨਾ ਪਿਆਰ ਦੇਣ ਲਈ ਤੇ ਜਨਮ ਦਿਨ ਦੀਆਂ ਮੁਬਾਰਕਾਂ ਦੇਣ ਦੇ ਲਈ।

ਜੇ ਝਾਤ ਮਾਰੀਏ ਉਨ੍ਹਾਂ ਦੇ ਗਾਇਕੀ ਤੇ ਫ਼ਿਲਮੀ ਸਫ਼ਰ ਦੀ ਤਾਂ ਅਮਰ ਨੂਰੀ ਦੀ ਪਹਿਲੀ ਫ਼ਿਲਮ ਸੀ ਗੱਭਰੂ ਪੰਜਾਬ ਦਾ, ਇਸ ਫਿਲਮ ਵਿੱਚ ਦੀਦਾਰ ਸੰਧੂ ਦੇ ਨਾਲ ਨੂਰੀ ਦਾ ਅਖਾੜਾ ਫਿਲਮਾਇਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ‘ਮੇਲਾ’, ‘ਬਦਲਾ ਜੱਟ ਦਾ’, ‘ਦਿਲ ਦਾ ਮਾਮਲਾ’, ‘ਜੀ ਆਇਆ ਨੂੰ’, ‘ਦਿਲ ਆਪਣਾ ਪੰਜਾਬੀ’ ਆਦਿ ਕਈ ਪੰਜਾਬੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਨੇ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਜਿਵੇਂ ਫਾਟਕ,ਇੱਕ ਤੂੰ ਹੋਵੇ ਇੱਕ ਮੈਂ, ਰੋਡ ਦੇ ਉੱਤੇ, ਬੋਲੀਆਂ, ਦੋ ਅੱਖੀਆਂ ਆਦਿ। ਉਨ੍ਹਾਂ ਦੀ ਗਾਇਕੀ ਦੇ ਨਾਲ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਸ਼ੁਰੂ ਤੋਂ ਹੀ ਭਰਵਾਂ ਹੁੰਗਾਰਾ ਮਿਲਿਆ ਹੈ।

You may also like