ਦੇਖੋ ਵੀਡੀਓ : ਪੰਜਾਬੀ ਗਾਇਕਾ ਅਮਰ ਨੂਰੀ ਨੇ ਵੀ ਕਿਸਾਨਾਂ ਦੇ ਹੱਕ ‘ਚ ਬੁਲੰਦ ਆਵਾਜ਼ ਕਰਦੇ ਹੋਏ ਕਿਹਾ ‘ਕਿਸਾਨ ਵੀਰਾਂ ਦੇ ਨਾਲ ਖੜ੍ਹੇ ਹਾਂ’ ਤੇ ‘ਖੇਤੀ ਬਿੱਲ’ ਦਾ ਕਰਦੀ ਹਾਂ ਵਿਰੋਧ

written by Lajwinder kaur | September 24, 2020

ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਬਾਕਮਾਲ ਦੀ ਸਿੰਗਰ ਤੇ ਅਦਾਕਾਰਾ ਅਮਰ ਨੂਰੀ ਜੋ ਕਿ ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿੰਦੇ ਨੇ । ਏਨੀਂ ਦਿਨੀਂ ਪੰਜਾਬੀ ਕਲਾਕਾਰ ਕਿਸਾਨ ਭਰਾਵਾਂ ਦੇ ਨਾਲ ਖੜ੍ਹੇ ਹੋਏ ਨਜ਼ਰ ਆ ਰਹੇ ਨੇ । punjabi Singer Amar noorie   ਜਿਸਦੇ ਚੱਲਦੇ ਪੰਜਾਬੀ ਗਾਇਕਾ ਅਮਰ ਨੂਰੀ ਨੇ ਵੀ ਇੱਕ ਵੀਡੀਓ ਸੰਦੇਸ਼ ਦੇ ਰਾਹੀਂ ਕਿਹਾ ਹੈ ਕਿ ਉਹ ਵੀ ਕਿਸਾਨ ਵੀਰਾਂ ਦੇ ਨਾਲ ਖੜ੍ਹੇ ਹਾਂ । ਕਿਸਾਨ ਸਾਡਾ ਅੰਨ ਦਾਤਾ ਹੈ । ਸਾਡੇ ਸਾਰਿਆਂ ਦੇ ਘਰਾਂ ‘ਚ ਅੰਨ ਪਹੁੰਚਾਉਂਦਾ ਹੈ । amar noorie and sardool sikandar ਸਾਡੇ ਗੀਤਾਂ ‘ਚ ਵੀ ਕਿਸਾਨੀ ਜੀਵਨ, ਖੇਤਾਂ ਤੇ ਜ਼ਮੀਨਾਂ ਦੀਆਂ ਗੱਲਾਂ ਹੁੰਦੀਆਂ ਨੇ । ਖੇਤੀ ਨਾਲ ਹੀ ਸਾਡੀ ਗਾਇਕੀ ਜੁੜੀ ਹੋਈ ਹੈ । ਇਸ ਲਈ ਕੇਂਦਰ ਸਰਕਾਰ ਨੂੰ ਖੇਤੀ ਬਿੱਲ ਨੂੰ ਰੱਦ ਕੀਤਾ ਜਾਵੇ । kisan dharna ਉਨ੍ਹਾਂ ਨੇ ਅੱਗੇ ਕਿਹਾ ਹੈ ਕਿ ਸਾਡੀ ਮਿਊਜ਼ਿਕ ਤੇ ਫ਼ਿਲਮੀ ਇੰਡਸਟਰੀ ਕਿਸਾਨ ਵੀਰਾਂ ਦੇ ਨਾਲ ਖੜ੍ਹੇ ਨੇ । ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ । amar noorie pic

 
View this post on Instagram
 

A post shared by Amar Noori (@amarnooriworld) on

 

0 Comments
0

You may also like