ਫ਼ਿਲਮ ‘ਵਿੱਚ ਬੋਲੂੰਗਾ ਤੇਰੇ’ ਦਾ ਸ਼ਾਨਦਾਰ ਟ੍ਰੇਲਰ ਰਿਲੀਜ਼, ਡਰਾਉਣ ਦੇ ਨਾਲ-ਨਾਲ ਹਸਾ ਵੀ ਰਿਹਾ ਹੈ ਰਵਿੰਦਰ ਗਰੇਵਾਲ ਦਾ ਅੰਦਾਜ਼

written by Shaminder | October 01, 2022 11:58am

ਫ਼ਿਲਮ ‘ਵਿੱਚ ਬੋਲੂੰਗਾਂ ਤੇਰੇ’  (Vich Bolunga Tere) ਦਾ ਸ਼ਾਨਦਾਰ ਟ੍ਰੇਲਰ (Trailer)  ਰਿਲੀਜ਼ ਹੋ ਚੁੱਕਿਆ ਹੈ । ਇਸ  ‘ਚ ਰਵਿੰਦਰ ਗਰੇਵਾਲ ਦਾ ਅੰਦਾਜ਼ ਗਰ ਕਿਸੇ ਨੂੰ ਪਸੰਦ ਆ ਰਿਹਾ ਹੈ । ਇਸ ਫ਼ਿਲਮ ਦੇ ਟ੍ਰੇਲਰ ‘ਚ ਤੁਸੀਂ ਵੇਖ ਸਕਦੇ ਹੋ ਕਿ ਰਵਿੰਦਰ ਗਰੇਵਾਲ (Ravinder Grewal) ਜਦੋਂ ਸਿਫ਼ਤ ਨਾਂਅ ਦੀ ਕੁੜੀ ਦੇ ਨਾਲ ਪਿਆਰ ਪਾ ਲੈਂਦੇ ਹਨ ਤਾਂ ਹਰ ਹਾਲ ‘ਚ ਉਸ ਨੂੰ ਪਾਉਣਾ ਚਾਹੁੰਦੇ ਹਨ । ਪਰ ਕਿਸੇ ਕਾਰਨ ਰਵਿੰਦਰ ਗਰੇਵਾਲ ਦੀ ਮੌਤ ਹੋ ਜਾਂਦੀ ਹੈ ਅਤੇ ਉਸ ਦੀ ਇਹ ਇੱਛਾ ਅਧੂਰੀ ਰਹਿ ਜਾਂਦੀ ਹੈ ।

Gurmeet Saajan- Image Source : Youtube

ਹੋਰ ਪੜ੍ਹੋ : ਸਲਮਾਨ ਖ਼ਾਨ ਦੇ ਬਾਡੀ ਡਬਲ ਸਾਗਰ ਪਾਂਡੇ ਦੀ ਮੌਤ, ਸਲਮਾਨ ਖ਼ਾਨ ਨੇ ਸਾਂਝੀ ਕੀਤੀ ਭਾਵੁਕ ਪੋਸਟ

ਆਪਣੀ ਇਸ ਇੱਛਾ ਨੂੰ ਪੂਰਾ ਕਰਨ ਦੇ ਲਈ ਉਨ੍ਹਾਂ ਦੀ ਆਤਮਾ ਭਟਕਦੀ ਰਹਿੰਦੀ ਹੈ ਅਤੇ ਇਸ ਤੋਂ ਬਾਅਦ ਹੀ ਫ਼ਿਲਮ ‘ਚ ਸ਼ੁਰੂ ਹੋ ਜਾਂਦਾ ਹੈ ਹਾਸਿਆਂ ਦਾ ਦੌਰ । ਜਿਉਂਦੇ ਜੀ ਰਵਿੰਦਰ ਗਰੇਵਾਲ ਜੋ ਨਹੀਂ ਕਰ ਪਾਉਂਦੇ ਉਹ ਮਰਨ ਤੋਂ ਬਾਅਦ ਆਪਣੀ ਪ੍ਰੇਮਿਕਾ ਦੇ ਹੋਣ ਵਾਲੇ ਮੰਗੇਤਰ ਨੂੰ ਸਤਾਉਂਦੇ ਹਨ । ਫ਼ਿਲਮ ਦਾ ਮਜ਼ੇਦਾਰ ਟ੍ਰੇਲਰ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ ਅਤੇ ਹੁਣ ਦਰਸ਼ਕਾਂ ਨੂੰ ਇਸ ਫ਼ਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਹੈ ।

Gurmeet Saajan Image Source : Youtube

ਹੋਰ ਪੜ੍ਹੋ : ਸੁਨੰਦਾ ਸ਼ਰਮਾ ਨੇ ਰੈਂਸਟੋਰੈਂਟ ‘ਚ ਕਰ ਦਿੱਤੀ ਸਭ ਦੇ ਸਾਹਮਣੇ ਅਜਿਹੀ ਹਰਕਤ, ਫਿਰ ਕਿਹਾ ‘ਕਿਸੇ ਨੇ ਵੇਖਿਆ ਤਾਂ ਨਹੀਂ’

ਮੁੱਖ ਕਿਰਦਾਰਾਂ ‘ਚ ਰਵਿੰਦਰ ਗਰੇਵਾਲ ਅਤੇ ਮੋਲੀਨਾ ਸੋਢੀ ਨਜ਼ਰ ਆਉਣਗੇ। ਰਵਿੰਦਰ ਗਰੇਵਾਲ ਦੇ ਨਾਲ-ਨਾਲ ਇਸ ਫ਼ਿਲਮ ‘ਚ ਪਰਮਿੰਦਰ ਗਿੱਲ, ਮਲਕੀਤ ਰੌਣੀ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ । ਇਹ ਫ਼ਿਲਮ ਡਰਾਉਣ ਦੇ ਨਾਲ-ਨਾਲ ਹਸਾਏਗੀ ਵੀ । ਫ਼ਿਲਮ ਨੂੰ ਲੈ ਕੇ ਸਟਾਰ ਕਾਸਟ ਵੀ ਕਾਫੀ ਉਤਸ਼ਾਹਿਤ ਹੈ ।ਰਵਿੰਦਰ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।

Vich Bolunga Tere Movie Trailer-min Image Source :Youtube

ਇਸ ਤੋਂ ਇਲਾਵਾ ਕਈ ਪੰਜਾਬੀ ਫ਼ਿਲਮਾਂ ‘ਚ ਵੀ ਉਹ ਨਜ਼ਰ ਆ ਚੁੱਕੇ ਹਨ। ਜਲਦ ਹੀ ਉਹ ਹੋਰ ਵੀ ਕਈ ਪ੍ਰਾਜੈਕਟਸ ‘ਚ ਨਜ਼ਰ ਆਉਣਗੇ ।ਫ਼ਿਲਮ ਨੂੰ ਲੈ ਕੇ ਸਟਾਰ ਕਾਸਟ ਵੀ ਕਾਫੀ ਉਤਸ਼ਾਹਿਤ ਹੈ । ਰਵਿੰਦਰ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਇਸ ਤੋਂ ਇਲਾਵਾ ਕਈ ਪੰਜਾਬੀ ਫ਼ਿਲਮਾਂ ‘ਚ ਵੀ ਉਹ ਨਜ਼ਰ ਆ ਚੁੱਕੇ ਹਨ।

You may also like