ਅੰਬਰਦੀਪ ਤੇ ਨਿਮਰਤ ਖਹਿਰਾ ਦੀ ਫ਼ਿਲਮ ‘ਜੇ ਜੱਟ ਵਿਗੜ ਗਿਆ’ ਇਸ ਦਿਨ ਹੋਵੇਗੀ ਰਿਲੀਜ਼

written by Rupinder Kaler | October 26, 2021

ਨਿਰਦੇਸ਼ਕ ਅਤੇ ਅਦਾਕਾਰ ਅੰਬਰਦੀਪ (Amberdeep Singh) ਨੇ ਹਾਲ ਹੀ ਵਿੱਚ ਆਪਣੀ ਫ਼ਿਲਮ 'ਜੇ ਜੱਟ ਵਿਗੜ ਗਿਆ' ਦੀ ਸ਼ੂਟਿੰਗ ਪੂਰੀ ਕੀਤੀ ਹੈ । ਇਸ ਸਭ ਦੇ ਚੱਲਦੇ ਅੰਬਰਦੀਪ ਨੇ ਇਸ ਫ਼ਿਲਮ ਦੀ ਰਿਲੀਜ਼ਿੰਗ ਡੇਟ ਦਾ ਐਲਾਨ ਕਰ ਦਿੱਤਾ ਹੈ । ਫਿਲਮ 'ਜੇ ਜੱਟ ਵਿਗੜ ਗਿਆ' (Je Jatt Vigad Geya) ਇਸ ਸਾਲ 3 ਦਸੰਬਰ, 2021 ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਹੈ । ਇਸ ਐਲਾਨ ਦੇ ਨਾਲ ਹੀ ਪੰਜਾਬੀ ਫ਼ਿਲਮਾਂ ਦੇਖਣ ਵਾਲਿਆਂ ਦੀ ਉਤਕਸੁਕਤਾ ਵੱਧ ਗਈ ਹੈ, ਕਿਉਂਕਿ ਅੰਬਰਦੀਪ ਦੀਆਂ ਫ਼ਿਲਮਾਂ ਲੀਹ ਤੋਂ ਹੱਟ ਕੇ ਹੁੰਦੀਆਂ ਹਨ ।

Pic Courtesy: Instagram

ਹੋਰ ਪੜ੍ਹੋ :

ਗੀਤਕਾਰ ਅਤੇ ਗਾਇਕ ਸਰਬਾ ਮਾਨ ਦੇ ਘਰ ਧੀ ਨੇ ਲਿਆ ਜਨਮ, ਪਰਮੀਸ਼ ਵਰਮਾ ਸਣੇ ਕਈ ਕਲਾਕਾਰਾਂ ਨੇ ਦਿੱਤੀ ਵਧਾਈ

Pic Courtesy: Instagram

ਇਸ ਫਿਲਮ ਦੀ ਕਹਾਣੀ ਤੇ ਨਿਰਦੇਸ਼ਨ ਅੰਬਰਦੀਪ (Amberdeep Singh) ਦਾ ਹੀ ਹੈ, ਇੱਥੋਂ ਤੱਕ ਕਿ ਫ਼ਿਲਮ ਦਾ ਨਿਰਮਾਣ ਵੀ ਉਸ ਨੇ ਖੁਦ ਕੀਤਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਅੰਬਰਦੀਪ ਨੇ ਫ਼ਿਲਮ ਦੀ ਰਿਲੀਜ਼ਿੰਗ ਡੇਟ ਦਾ ਸੰਕੇਤ ਦਿੱਤਾ ਸੀ । ਪਰ ਹੁਣ ਉਸ ਨੇ ਅਧਿਕਾਰਤ ਤੌਰ ਤੇ ਇਸ ਦਾ ਐਲਾਨ ਕਰ ਦਿੱਤਾ ਹੈ ।ਇਸ ਫ਼ਿਲਮ ਵਿੱਚ ਅੰਬਰਦੀਪ ਸਿੰਘ ਪਹਿਲੀ ਵਾਰ ਗਾਇਕਾ ਤੇ ਅਦਾਕਾਰਾ ਨਿਮਰਤ ਖਹਿਰਾ (Nimrat Khaira) ਨਾਲ ਸਕ੍ਰੀਨ ਸ਼ੇਅਰ ਕਰਨਗੇ ।

 

View this post on Instagram

 

A post shared by Amberdeep Singh (@amberdeepsingh)

ਇਸ ਤੋਂ ਇਲਾਵਾ ਇਸ ਫ਼ਿਲਮ ਵਿੱਚ ਅਦਿਤੀ ਸ਼ਰਮਾ, ਕਰਮਜੀਤ ਅਨਮੋਲ, ਬੀਐਨ ਸ਼ਰਮਾ ਅਤੇ ਹੋਰ ਕਈ ਕਲਾਕਾਰ ਵੀ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ। ਖ਼ਬਰਾਂ ਦੀ ਮੰਨੀਏ ਤਾਂ ਫ਼ਿਲਮ ਦੀ ਕਹਾਣੀ ਕਿਸਾਨ ਪਰਿਵਾਰ ’ਤੇ ਅਧਾਰਿਤ ਹੋਵੇਗੀ । ਕੁਝ ਖ਼ਬਰਾਂ ਮੁਤਾਬਿਕ ਇਹ ਫ਼ਿਲਮ ਚੱਲ ਰਹੇ ਕਿਸਾਨ ਅੰਦੋਲਨ ’ਤੇ ਅਧਾਰਿਤ ਹੈ ।

You may also like