
Hina Khan and Rocky jaiswal: ਮਸ਼ਹੂਰ ਟੀਵੀ ਸ਼ੋਅ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਨਾਲ ਲੋਕਾਂ ਦੇ ਦਿਲਾਂ 'ਚ ਖਾਸ ਪਛਾਣ ਬਣਾਉਣ ਵਾਲੀ ਅਦਾਕਾਰਾ ਹਿਨਾ ਖ਼ਾਨ ਦੀ ਕਾਫੀ ਫੈਨ ਫਾਲੋਇੰਗ ਹੈ। ਹਿਨਾ ਆਪਣੇ ਹਰ ਅੰਦਾਜ਼ ਨਾਲ ਫੈਨਜ਼ ਨੂੰ ਖੁਸ਼ ਕਰਦੀ ਰਹਿੰਦੀ ਹੈ ਪਰ ਬੀਤੇ ਦਿਨੀਂ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਹਿਨਾ ਅਤੇ ਉਨ੍ਹਾਂ ਦੇ ਬੁਆਏਫ੍ਰੈਂਡ ਰੌਕੀ ਜੈਸਵਾਲ ਦਾ ਬ੍ਰੇਕਅੱਪ ਹੋ ਗਿਆ ਹੈ ਪਰ ਹੁਣ ਇਹ ਸਾਰੀਆਂ ਗੱਲਾਂ ਗਲਤ ਸਾਬਿਤ ਹੁੰਦੀਆਂ ਨਜ਼ਰ ਆ ਰਹੀਆਂ ਹਨ।

ਦੱਸ ਦਈਏ ਕਿ ਹਿਨਾ ਖ਼ਾਨ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਇਸ ਰਾਹੀਂ ਉਹ ਅਕਸਰ ਆਪਣੇ ਫੈਨਜ਼ ਨਾਲ ਆਪਣੀਆਂ ਤਸਵੀਰਾਂ ਤੇ ਅਪਕਮਿੰਗ ਪ੍ਰੋਜੈਕਟਸ, ਮੇਕਓਵਰ ਆਦਿ ਬਾਰੇ ਗੱਲਾਂ ਸ਼ੇਅਰ ਕਰਦੀ ਹੈ।
ਹਾਲ ਹੀ ਵਿੱਚ ਹਿਨਾ ਖ਼ਾਨ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਸਟੋਰੀ ਉੱਤੇ ਆਪਣੇ ਨਵੇਂ ਵਕੇਸ਼ਨ ਟੂਰ ਦੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਹਿਨਾ ਖ਼ਾਨ ਨੇ ਦੱਸਿਆ ਕਿ ਉਹ ਤੁਰਕੀ ਵਿੱਚ ਹੈ ਤੇ ਇੱਥੇ ਉਹ ਕੁਦਰਤ ਤੇ ਉੱਥੋਂ ਦੇ ਟੂਰਿਜ਼ਮ ਦਾ ਆਨੰਦ ਮਾਣ ਰਹੀ ਹੈ।

ਹਿਨਾ ਖ਼ਾਨ ਵੱਲੋਂ ਸ਼ੇਅਰ ਕੀਤੀਆਂ ਗਈਆਂ ਵੀਡੀਓਜ਼ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਪਹਿਲੀ ਵੀਡੀਓ ਵਿੱਚ ਉਹ ਛੱਲੀ ਖਾਣ ਦਾ ਆਨੰਦ ਮਾਣ ਰਹੀ ਹੈ, ਦੂਜੀ ਤਸਵੀਰ ਵਿੱਚ ਹਿਨਾ ਸੜਕ 'ਤੇ ਹੱਥ ਵਿੱਚ ਸ਼ੌਪਿੰਗ ਬੈਗ ਫੜ ਕੇ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ, ਤੀਜੀ ਤਸਵੀਰ 'ਚ ਉਹ ਰੌਕੀ ਨਾਲ ਅੱਖਾਂ 'ਚ ਅੱਖਾਂ ਪਾ ਕੇ ਤੇ ਪਿਆਰੀ ਜਿਹੀ ਮੁਸਕੁਰਾਹਟ ਦਿੰਦੇ ਹੋਏ ਤਸਵੀਰ ਖਿਚਵਾਉਂਦੀ ਹੋਈ ਨਜ਼ਰ ਆ ਰਹੀ ਹੈ।
ਇਨ੍ਹਾਂ ਤਸਵੀਰਾਂ ਦੇ ਨਾਲ ਹਿਨਾ ਨੇ ਕੈਪਸ਼ਨ ਵਿੱਚ ਵੀ ਲਿਖਿਆ ਹੈ ਕਿ ਇਹ ਤਸਵੀਰਾਂ ਤੇ ਵੀਡੀਓ ਕਲਿੱਪਸ ਰੌਕੀ ਵੱਲੋਂ ਫਿਲਮਾਏ ਗਏ ਹਨ। ਇਨ੍ਹਾਂ ਤਾਜ਼ਾ ਤਸਵੀਰਾਂ ਦੇ ਨਾਲ ਇਹ ਸਾਫ ਹੋ ਗਿਆ ਹੈ ਕਿ ਰੌਕੀ ਤੇ ਹਿਨਾ ਵੱਖ ਨਹੀਂ ਹੋ ਰਹੇ ਹਨ। ਅਜੇ ਵੀ ਉਨ੍ਹਾਂ ਦੇ ਰਿਸ਼ਤੇ ਵਿੱਚ ਸਭ ਕੁਝ ਠੀਕ ਹੈ ਤੇ ਬ੍ਰੇਅਕਪ ਨਾਲ ਸਬੰਧਤ ਖਬਰਾਂ ਮਹਿਜ਼ ਅਫਵਾਹ ਹਨ। ਉਹ ਦੋਵੇਂ ਇੱਕਠੇ ਆਪਣੀ ਵਕੇਸ਼ਨ ਦਾ ਆਨੰਦ ਮਾਣ ਰਹੇ ਹਨ।

ਹੋਰ ਪੜ੍ਹੋ: ਮੁੜ ਵਿਵਾਦਾਂ ‘ਚ ਆਇਆ ਸਿੱਧੂ ਮੂਸੇਵਾਲਾ ਦਾ ਗੀਤ ‘ਜਾਂਦੀ ਵਾਰ’,ਅਦਾਲਤ ਨੇ ਰਿਲੀਜ਼ ‘ਤੇ ਲਾਈ ਰੋਕ
ਹਿਨਾ ਖ਼ਾਨ ਦੀ ਇਸ ਪੋਸਟ ਤੇ ਤਸਵੀਰਾਂ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਇਸ ਪੋਸਟ 'ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਦੇ ਨਾਲ ਯੂਜ਼ਰਸ ਇਸ ਜੋੜੀ ਦੇ ਸਲਾਮਤ ਰਹਿਣ ਦੀਆਂ ਦੁਆਵਾਂ ਵੀ ਕਰ ਰਹੇ ਹਨ।
View this post on Instagram