ਤਲਾਕ ਦੀਆਂ ਖਬਰਾਂ ਵਿਚਾਲੇ ਸਾਨੀਆ ਅਤੇ ਸ਼ੋਇਬ ਲੈ ਕੇ ਆ ਰਹੇ ਨੇ ‘The Mirza Malik’ ਸ਼ੋਅ, ਲੋਕਾਂ ਨੇ ਕਿਹਾ-'ਕੀ ਇਹ ਇੱਕ ਪਬਲੀਸਿਟੀ ਸਟੰਟ ਸੀ'

written by Lajwinder kaur | November 13, 2022 04:51pm

The Mirza Malik Show: ਸਾਨੀਆ ਮਿਰਜ਼ਾ ਦੇ ਵਿਆਹ ਨੂੰ ਲੈ ਕੇ ਜਿੰਨੀਆਂ ਚਰਚਾਵਾਂ ਦੁਨੀਆ ‘ਚ ਹੋਈਆਂ, ਹੁਣ ਓਨੀ ਹੀ ਚਰਚਾ ਉਨ੍ਹਾਂ ਦੇ ਤਲਾਕ ਨੂੰ ਲੈ ਕੇ ਹੋ ਰਹੀ ਹੈ। ਹਾਲ ਹੀ 'ਚ ਖਬਰਾਂ ਆਈਆਂ ਸਨ ਕਿ ਦੋਹਾਂ ਨੇ ਆਪਣਾ ਕਈ ਸਾਲ ਪੁਰਾਣਾ ਰਿਸ਼ਤਾ ਖਤਮ ਕਰ ਲਿਆ ਹੈ। ਉਨ੍ਹਾਂ ਦੇ ਤਲਾਕ ਦੀ ਖਬਰ ਨੇ ਇੰਟਰਨੈੱਟ 'ਤੇ ਖਲਬਲੀ ਮਚਾ ਦਿੱਤੀ ਸੀ। ਇਸ ਦੌਰਾਨ ਹੁਣ ਅਜਿਹੀ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿਸ ਨੂੰ ਜਾਣ ਕੇ ਫੈਨਜ਼ ਸੁੱਖ ਦਾ ਸਾਹ ਲੈ ਰਹੇ ਹਨ, ਉਥੇ ਹੀ ਕੁਝ ਪਬਲੀਸਿਟੀ ਸਟੰਟ ਵੀ ਦੱਸ ਰਹੇ ਹਨ। ਤਲਾਕ ਦੀਆਂ ਖਬਰਾਂ ਵਿਚਕਾਰ 'ਮਿਰਜ਼ਾ ਮਲਿਕ ਸ਼ੋਅ' ਟਾਈਟਲ ਹੇਠ ਸ਼ੋਅ ਲੈ ਕੇ ਆ ਰਹੇ ਹਨ।

ਹੋਰ ਪੜ੍ਹੋ : ਇਸ ਪੁਰਾਣੀ ਤਸਵੀਰ ‘ਚ ਨਜ਼ਰ ਆ ਰਹੇ ਗੱਭਰੂ ਨੂੰ ਕੀ ਤੁਸੀਂ ਪਹਿਚਾਣਿਆ? ਸ਼ਾਹਰੁਖ ਖ਼ਾਨ ਤੋਂ ਲੈ ਕੇ ਸਲਮਾਨ ਖ਼ਾਨ ਨੂੰ ਨਚਾ ਚੁੱਕੇ ਨੇ ਆਪਣੇ ਗੀਤਾਂ ‘ਤੇ

Sania Mirza Divorce image source: instagram

ਹਾਲ ਹੀ 'ਚ ਪਾਕਿਸਤਾਨੀ ਮੀਡੀਆ ਤੋਂ ਖਬਰਾਂ ਆਈਆਂ ਸਨ ਕਿ ਸਾਨੀਆ ਅਤੇ ਸ਼ੋਇਬ ਵਿਚਾਲੇ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਉਦੋਂ ਸਾਨੀਆ ਮਿਰਜ਼ਾ ਦੀ ਇੱਕ ਇੰਸਟਾਗ੍ਰਾਮ ਪੋਸਟ ਨੇ ਇਨ੍ਹਾਂ ਖਬਰਾਂ ਨੂੰ ਹੋਰ ਹਵਾ ਦਿੱਤੀ ਸੀ। ਪੋਸਟ ਵਿੱਚ, ਉਨ੍ਹਾਂ ਨੇ ਦਿਲ ਟੁੱਟਣ ਵੱਲ ਇਸ਼ਾਰਾ ਕੀਤਾ ਸੀ। ਉਨ੍ਹਾਂ ਦੇ ਤਲਾਕ ਬਾਰੇ ਕੋਈ ਪੁਸ਼ਟੀ ਹੋਣ ਤੋਂ ਪਹਿਲਾਂ, ਹੁਣ ਉਨ੍ਹਾਂ ਦੇ ਨਵੇਂ ਸ਼ੋਅ 'ਦਿ ਮਿਰਜ਼ਾ ਮਲਿਕ ਸ਼ੋਅ' ਦੀ ਰਿਲੀਜ਼ ਨੂੰ ਲੈ ਕੇ ਇੱਕ ਅਪਡੇਟ ਸਾਹਮਣੇ ਆਇਆ ਹੈ।

inside image of sania mirza image source: instagram

'ਦਿ ਮਿਰਜ਼ਾ ਮਲਿਕ ਸ਼ੋਅ' ਦਾ ਪੋਸਟਰ UrduFlix ਨਾਮ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਇਸ ਪੋਸਟਰ 'ਚ ਸਾਨੀਆ ਅਤੇ ਸ਼ੋਏਬ ਇਕੱਠੇ ਨਜ਼ਰ ਆ ਰਹੇ ਹਨ। ਪੋਸਟ ਦੇ ਕੈਪਸ਼ਨ 'ਚ ਲਿਖਿਆ ਹੈ- 'ਦਿ ਮਿਰਜ਼ਾ ਮਲਿਕ ਸ਼ੋਅ' ਜਲਦ ਹੀ Urduflix 'ਤੇ ਰਿਲੀਜ਼ ਹੋਣ ਜਾ ਰਿਹਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਾਰਚ 2022 ਨੂੰ ਸ਼ੋਇਬ ਨੇ 'ਦਿ ਮਿਰਜ਼ਾ ਮਲਿਕ ਸ਼ੋਅ' ਦਾ ਐਲਾਨ ਕੀਤਾ ਸੀ।

Sania Mirza image source: instagram

Urduflix ਨੂੰ ਟੈਗ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਉਹ ਅਤੇ ਸਾਨੀਆ ਮਿਰਜ਼ਾ ਉਰਦੂਫਲਿਕਸ 'ਤੇ 'ਦਿ ਮਿਰਜ਼ਾ ਮਲਿਕ ਸ਼ੋਅ' ਲਿਆ ਰਹੇ ਹਨ। ਹੁਣ ਉਨ੍ਹਾਂ ਦੇ ਨਵੇਂ ਸ਼ੋਅ ਦੀ ਖਬਰ ਨੂੰ ਲੈ ਕੇ ਜਿੱਥੇ ਕੁਝ ਲੋਕ ਕਮੈਂਟ ਸੈਕਸ਼ਨ 'ਚ ਆਪਣੀ ਖੁਸ਼ੀ ਜ਼ਾਹਿਰ ਕਰ ਰਹੇ ਹਨ। ਦੂਜੇ ਪਾਸੇ ਕੁਝ ਲੋਕਾਂ ਨੇ ਉਨ੍ਹਾਂ ਦੇ ਤਲਾਕ ਦੀਆਂ ਅਫਵਾਹਾਂ ਨੂੰ ਪਬਲੀਸਿਟੀ ਸਟੰਟ ਕਰਾਰ ਦੇ ਰਹੇ ਹਨ। ਇੱਕ ਨੇ ਲਿਖਿਆ, 'ਤਲਾਕ ਦੀ ਖਬਰ ਪਬਲਿਸਿਟੀ ਦੇ ਮਕਸਦ ਨਾਲ ਹੈ'। ਇਸ ਦੇ ਨਾਲ ਹੀ ਕੁਝ ਲੋਕਾਂ ਨੇ ਉਨ੍ਹਾਂ ਦੇ ਨਾਲ ਆਉਣ 'ਤੇ ਖੁਸ਼ੀ ਅਤੇ ਸ਼ੋਅ ਲਈ ਉਤਸ਼ਾਹ ਜ਼ਾਹਰ ਕੀਤਾ ਹੈ।

 

 

View this post on Instagram

 

A post shared by UrduFlix (@urduflixofficial)

You may also like