
ਬੀਤੇ ਦਿਨ ਪੰਜਾਬ ਦੇ ਪਟਿਆਲਾ ਸ਼ਹਿਰ ‘ਚ ਦੋ ਗੁੱਟਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ । ਜਿਸ ਤੋਂ ਬਾਅਦ ਪਟਿਆਲਾ ‘ਚ ਮਾਹੌਲ ਤਣਾਅਪੂਰਨ ( Patiala controversy ) ਬਣ ਗਿਆ ਸੀ ।ਪ੍ਰਸ਼ਾਸਨ ਦੇ ਵੱਲੋਂ ਤਣਾਅ ਨੂੰ ਵੱਧਦਾ ਦੇਖਦੇ ਹੋਏ ਕਰਫਿਊ ਲਗਾ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕੁਝ ਅਫਵਾਹਾਂ ਵੀ ਫੈਲ ਰਹੀਆਂ ਹਨ ਕਿ ਪੰਜਾਬ ‘ਚ ਮਾਹੌਲ ਖਰਾਬ ਹੋ ਗਿਆ ਹੈ ।

ਹੋਰ ਪੜ੍ਹੋ : ਮਰਹੂਮ ਗਾਇਕ ਸਰਦੂਲ ਸਿਕੰਦਰ ਅਤੇ ਅਮਰ ਨੂਰੀ ਦਾ ਗੀਤ ‘ਭਾਬੀ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ
ਇਸ ਤੋਂ ਬਾਅਦ ਕਈ ਲੋਕਾਂ ਨੇ ਇਸ ‘ਤੇ ਆਪਣਾ ਪ੍ਰਤੀਕਰਮ ਦਿੱਤਾ ਹੈ । ਗਾਇਕ ਜਸਬੀਰ ਜੱਸੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ ।

ਹੋਰ ਪੜ੍ਹੋ : ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਆਈ ਬੁਰੀ ਖ਼ਬਰ, ਤਰਸੇਮ ਸਿੰਘ ਉਰਫ ਸਟੀਰੀਓ ਨੇਸ਼ਨ ਦਾ ਦਿਹਾਂਤ
ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਕਿ ‘ਪੰਜਾਬ ਦਾ ਮਾਹੌਲ ਠੀਕ ਹੈ ਪਰ ਕੁਝ ਲੋਕ ਪੁਰਾਣੇ ਮਰੇ ਹੋਏ ਮੁੱਦੇ ਚੁੱਕ ਕੇ ਇਸ ਨੂੰ ਆਪਣੇ ਹਿਤਾਂ ਲਈ ਖਰਾਬ ਕਰਨ ਵਿੱਚ ਲਗੇ ਹੋਏ ਨੇ। ਦਰਅਸਲ ਇਹ ਲੋਕ ਤਾਂ ਭਾੜੇ ਤੇ ਰੱਖੇ ਹੋਏ ਨੇ ਜੋ ਬਸ ਪੈਸਿਆਂ ਬਦਲੇ ਜਾਂ ਸਕਿਊਰਟੀ ਕਰਕੇ ਇਸ ਕੰਮ ਚ ਨੇ ਪਰ ਬਾਕੀ ਜਨਤਾ ਏਨਾ ਦੀਆਂ ਗੱਲਾਂ ਚ ਨਾ ਆਵੇ’।
ਗਾਇਕ ਜਸਬੀਰ ਜੱਸੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ਅਤੇ ਉਹ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਚੁੱਕੇ ਹਨ ।
View this post on Instagram