
ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ (Sushmita Sen) ਆਏ ਦਿਨ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਖੁਲਾਸਾ ਕੀਤਾ ਸੀ ਕਿ ਰੋਹਮਨ ਸ਼ਾਲ (Rohman Shawl) ਨਾਲ ਉਸ ਦਾ ਰਿਸ਼ਤਾ ਖਤਮ ਹੋ ਗਿਆ ਹੈ। ਹੁਣ ਮੁੜ ਇੱਕ ਵਾਰ ਫਿਰ ਰੋਹਮਨ ਸੁਸ਼ਮਿਤਾ ਨਾਲ ਨਜ਼ਰ ਆਏ ਅਤੇ ਇਸ ਵਾਰ ਉਹ ਆਪਣੇ ਪਰਿਵਾਰ ਨਾਲ ਨਜ਼ਰ ਆਏਣ ਤਸਵੀਰ ਦੇ ਸਾਹਮਣੇ ਆਉਣ ਮਗਰੋਂ ਬੀ- ਟਾਊਨ ਦੇ ਵਿੱਚ ਇਹ ਚਰਚਾ ਹੈ ਕਿ ਸ਼ਾਇਦ ਇਹ ਜੋੜੀ ਜਲਦ ਹੀ ਵਿਆਹ ਕਰਵਾਉਣ ਵਾਲੀ ਹੈ।

ਸੁਸ਼ਮਿਤਾ ਸੇਨ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਸੁਸ਼ਮਿਤਾ ਦਾ ਪਰਿਵਾਰ ਅਤੇ ਕੁਝ ਦੋਸਤ ਨਜ਼ਰ ਆ ਰਹੇ ਹਨ ਅਤੇ ਇਸ ਤਸਵੀਰ 'ਚ ਇੱਕ ਖਾਸ ਵਿਅਕਤੀ ਵੀ ਨਜ਼ਰ ਆ ਰਿਹਾ ਹੈ, ਜਿਸ ਨੂੰ ਦੇਖ ਕੇ ਲੋਕ ਅਭਿਨੇਤਰੀ ਦੇ ਵਿਆਹ ਨੂੰ ਲੈ ਕੇ ਅੰਦਾਜ਼ੇ ਲਗਾ ਰਹੇ ਹਨ।
ਜੀ ਹਾਂ, ਸੁਸ਼ਮਿਤਾ ਸੇਨ ਦੀ ਇਸ ਫੈਮਿਲੀ ਫੋਟੋ ਵਿੱਚ ਰੋਹਮਨ ਦੀ ਮੌਜੂਦਗੀ ਲੋਕਾਂ ਨੂੰ ਥੋੜਾ ਜਿਹਾ ਸ਼ੱਕ ਕਰਨ ਦਾ ਮੌਕਾ ਦੇ ਰਹੀ ਹੈ। ਇਸ ਦੇ ਨਾਲ ਹੀ ਫੈਨਜ਼ ਨੂੰ ਇਹ ਵੀ ਲੱਗ ਰਿਹਾ ਹੈ ਕਿ ਇਸ ਵਾਰ ਸੁਸ਼ਮਿਤਾ ਦੁਲਹਨੀਆ ਬਣਨ ਲਈ ਤਿਆਰ ਹੋ ਸਕਦੀ ਹੈ। ਕਿਉਂਕਿ ਕਹਿਣ ਨੂੰ ਤਾਂ ਸੁਸ਼ਮਿਤਾ ਅਤੇ ਰੋਹਮਨ ਵੱਖ ਹੋ ਗਏ ਹਨ ਪਰ ਫਿਰ ਵੀ ਉਹ ਇਕੱਠੇ ਨਜ਼ਰ ਆ ਰਹੇ ਹਨ।

ਦੱਸ ਦਈਏ ਕਿ ਸੁਸ਼ਮਿਤਾ ਸੇਨ ਨੇ ਹਾਲ ਹੀ ਵਿੱਚ ਪਰਿਵਾਰ ਨਾਲ ਆਪਣਾ ਇੱਕ ਖਾਸ ਦੀ ਸੈਲੀਬ੍ਰੇਟ ਕੀਤਾ ਤੇ ਉਸ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੀ। ਸੁਸ਼ਮਿਤਾ ਸੇਨ ਦੇ ਪਰਿਵਾਰ ਦਾ ਇਹ ਗੈਟ-ਟੂਗੈਦਰ ਉਨ੍ਹਾਂ ਦੀ ਮਿਸ ਯੂਨੀਵਰਸ ਬਨਣ ਦੀ ਉਪਲਬਧੀ ਨੂੰ ਸੈਲੀਬ੍ਰੇਟ ਕਰਨ ਲਈ ਸੀ। ਸੁਸ਼ਮਿਤਾ ਨੂੰ ਮਿਸ ਯੂਨੀਵਰਸ ਬਣੇ 28 ਸਾਲ ਪੂਰੇ ਹੋ ਗਏ ਹਨ।
View this post on Instagram
ਦੱਸਣਯੋਗ ਹੈ ਕਿ ਸੁਸ਼ਮਿਤਾ ਸੇਨ ਮਿਸ ਯੂਨੀਵਰਸ ਦਾ ਤਾਜ ਪਹਿਨਣ ਵਾਲੀ ਪਹਿਲੀ ਭਾਰਤੀ ਸੀ। ਜਿਸ ਦਿਨ ਉਸ ਨੇ ਮਿਸ ਯੂਨੀਵਰਸ ਦਾ ਤਾਜ ਪਹਿਨਿਆ ਸੀ ਉਸ ਦਿਨ ਨੂੰ 28 ਸਾਲ ਬੀਤ ਚੁੱਕੇ ਹਨ। ਸੁਸ਼ਮਿਤਾ ਸੇਨ ਨੇ ਇਹ ਖਾਸ ਦਿਨ ਦਾ ਜਸ਼ਨ ਆਪਣੇ ਕਰੀਬੀਆਂ ਨਾਲ ਮਨਾਇਆ। ਇਸ ਦੌਰਾਨ ਸੁਸ਼ਮਿਤਾ ਦੇ ਐਕਸ ਬੁਆਏਫ੍ਰੈਂਡ ਰੋਹਮਨ ਸ਼ਾਲ ਵੀ ਉਨ੍ਹਾਂ 'ਚੋਂ ਇੱਕ ਸਨ। ਸੁਸ਼ਮਿਤਾ ਸੇਨ ਵੱਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਦੇ ਵਿੱਚ ਰੋਹਮਨ ਸ਼ਾਲ ਵੀ ਨਜ਼ਰ ਆਏ।
ਸੁਸ਼ਮਿਤਾ ਸੇਨ ਦੇ ਖਾਸ ਦਿਨ 'ਤੇ ਉਨ੍ਹਾਂ ਦੇ ਪਰਿਵਾਰ ਦੀ ਸਭ ਤੋਂ ਨਵੀਂ ਮੈਂਬਰ ਜਿਆਨਾ ਸੇਨ ਵੀ ਆਈ ਸੀ। ਜਿਆਨਾ ਸੁਸ਼ਮਿਤਾ ਦੇ ਭਰਾ ਰਾਜੀਵ ਸੇਨ ਅਤੇ ਉਨ੍ਹਾਂ ਦੀ ਪਤਨੀ ਅਤੇ ਟੀਵੀ ਅਦਾਕਾਰਾ ਚਾਰੂ ਅਸੋਪਾ ਦੀ ਬੇਟੀ ਹੈ। ਸੁਸ਼ਮਿਤਾ ਨੇ ਆਪਣੀ ਭਤੀਜੀ ਨਾਲ ਚੰਗਾ ਸਮਾਂ ਬਿਤਾਇਆ। ਉਨ੍ਹਾਂ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ, "😄💋❤️ 'ਬੁਆ ਕੀ ਜਾਨ, ਵੀਆਈਪੀ ਮਹਿਮਾਨ Ziana Sen comes home to wish her ‘Sexy’ a happy 28 yrs of Miss Universe!!!😄😇🌈❤️"

ਹੋਰ ਪੜ੍ਹੋ : ਆਦਿਤਿਯਾ ਨਰਾਇਣ ਨੇ ਪਹਿਲੀ ਵਾਰ ਦਿਖਾਇਆ ਬੇਟੀ ਤਵਿਸ਼ਾ ਦਾ ਚਿਹਰਾ, ਫੈਨਜ਼ ਬਰਸਾ ਰਹੇ ਨੇ ਪਿਆਰ
ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਸੁਸ਼ਮਿਤਾ ਸੈਨਾ ਇਨ੍ਹੀਂ ਦਿਨੀਂ OTT ਪਲੇਟਫਾਰਮ 'ਤੇ ਕਾਫੀ ਸਰਗਰਮ ਹੈ। ਸੁਸ਼ਮਿਤਾ ਸੇਨ ਦੀ ਵੈੱਬ ਸੀਰੀਜ਼ 'ਆਰਿਆ' ਅਤੇ 'ਆਰਿਆ 2' ਨੂੰ ਕਾਫੀ ਪਸੰਦ ਕੀਤਾ ਗਿਆ ਸੀ ਅਤੇ ਉਸ ਦੇ ਰੋਲ ਦੀ ਵੀ ਕਾਫੀ ਤਾਰੀਫ ਹੋਈ ਸੀ।
View this post on Instagram