Advertisment

ਲਾਲ ਸਿੰਘ ਚੱਡਾ ਦੇ ਕਿਰਦਾਰ ਲਈ ਆਮਿਰ ਖ਼ਾਨ ਇਸ ਤਰ੍ਹਾਂ ਘਟਾਉਣਗੇ 20 ਕਿੱਲੋ ਵਜ਼ਨ

author-image
By Aaseen Khan
New Update
ਲਾਲ ਸਿੰਘ ਚੱਡਾ ਦੇ ਕਿਰਦਾਰ ਲਈ ਆਮਿਰ ਖ਼ਾਨ ਇਸ ਤਰ੍ਹਾਂ ਘਟਾਉਣਗੇ 20 ਕਿੱਲੋ ਵਜ਼ਨ
Advertisment
ਬਾਲੀਵੁੱਡ ਦੇ ਮਿਸਟਰ ਪ੍ਰਫੈਕਟਨਿਸਟ ਕਹੇ ਜਾਣ ਵਾਲੇ ਆਮਿਰ ਖ਼ਾਨ ਆਪਣੀ ਅਗਲੀ ਫ਼ਿਲਮ ਲਾਲ ਸਿੰਘ ਚੱਡਾ ਦੀ ਤਿਆਰੀ 'ਚ ਜੁੱਟ ਚੁੱਕੇ ਹਨ। ਇਹ ਫ਼ਿਲਮ ਹਾਲੀਵੁੱਡ ਦੇ ਟੌਮ ਹੈਂਕਸ ਦੀ ਫ਼ਿਲਮ ਫਾਰੈਸਟ ਗੰਪ ਦੀ ਆਫੀਸ਼ੀਅਲ ਰੀਮੇਕ ਹੋਵੇਗੀ। ਹਰ ਵਾਰ ਆਪਣੀਆਂ ਸਾਰੀਆਂ ਫ਼ਿਲਮਾਂ ਦੇ ਕਿਰਦਾਰ ਲਈ ਜੰਮ ਕੇ ਮਿਹਨਤ ਕਰਨ ਵਾਲੇ ਆਮਿਰ ਖ਼ਾਨ ਲਾਲ ਸਿੰਘ ਚੱਡਾ ਦੇ ਕਿਰਦਾਰ 'ਚ ਢਲਣ ਲਈ ਖੂਬ ਮਿਹਨਤ ਕਰ ਰਹੇ ਹਨ। ਮੀਡੀਆ ਰਿਪੋਰਟਸ ਦੇ ਮੁਤਾਬਿਕ ਆਮਿਰ ਖ਼ਾਨ ਇਸ ਫ਼ਿਲਮ 'ਚ ਆਪਣੀ ਉਮਰ ਨਾਲੋਂ ਛੋਟੇ ਵਿਅਕਤੀ ਦਾ ਕਿਰਦਾਰ ਨਿਭਾ ਰਹੇ ਹਨ ਜਿਸ ਲਈ ਉਹ 20 ਕਿੱਲੋ ਦੇ ਕਰੀਬ ਵਜ਼ਨ ਘਟਾ ਰਹੇ ਹਨ।
 
View this post on Instagram
 

Happy 21st @khan.ira !!! Can't believe you got there so fast! You will always remain 6 for me! Love you. Papa.

A post shared by Aamir Khan (@_aamirkhan) on

Advertisment
ਅਜਿਹਾ ਕਰਨ ਲਈ ਆਮਿਰ ਖ਼ਾਨ ਸਪੈਸ਼ਲ ਡਾਈਟ ਹੀ ਲੈ ਰਹੇ ਹਨ। ਉਹ ਅੱਜ ਕੱਲ੍ਹ ਸਿਰਫ਼ ਸਬਜ਼ੀ, ਰੋਟੀ, ਅਤੇ ਪ੍ਰੋਟੀਨ ਭਰਪੂਰ ਚੀਜ਼ਾਂ ਹੀ ਖਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਫ਼ਿਲਮ ਦਾ ਸ਼ੂਟ ਇਸੇ ਸਾਲ ਨਵੰਬਰ 'ਚ ਸ਼ੁਰੂ ਹੋਵੇਗਾ। ਸ਼ੂਟ ਤੋਂ ਪਹਿਲਾਂ ਆਮਿਰ ਖ਼ਾਨ ਪੂਰੀ ਤਰ੍ਹਾਂ ਆਪਣੇ ਕਿਰਦਾਰ 'ਚ ਢਲਣਾ ਚਾਹੁੰਦੇ ਹਨ, ਜਿਸ ਲਈ ਉਹ ਖ਼ਾਸ ਟਰੇਨਿੰਗ ਵੀ ਲੈ ਰਹੇ ਹਨ। ਹੋਰ ਵੇਖੋ : ਗਿੱਪੀ ਗਰੇਵਾਲ ਦੀ ਨਵੀਂ ਫ਼ਿਲਮ ਦਾ ਇਹ ਹੋਵੇਗਾ ਨਾਮ, ਪਹਿਲੀ ਝਲਕ ਆਈ ਸਾਹਮਣੇ
ਲਾਲ ਸਿੰਘ ਚੱਡਾ ਫ਼ਿਲਮ ਨੂੰ ਆਦਿਤਿਆ ਡਾਇਰੈਕਟ ਕਰ ਰਹੇ ਹਨ।ਫ਼ਿਲਮ 'ਚ ਆਮਿਰ ਖ਼ਾਨ ਦੇ ਨਾਲ ਕਰੀਨਾ ਕਪੂਰ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਦੋਨਾਂ ਨੂੰ ਮੂਵੀ ਥ੍ਰੀ ਈਡੀਅਟਸ ਅਤੇ ਤਲਾਸ਼ 'ਚ ਇਕੱਠਿਆਂ ਦੇਖਿਆ ਜਾ ਚੁੱਕਿਆ ਹੈ। ਜ਼ਿਕਰ ਯੋਗ ਹੈ ਕਿ ਲਾਲ ਸਿੰਘ ਚੱਡਾ ਅਗਲੇ ਸਾਲ 2020 'ਚ ਕ੍ਰਿਸਮਸ ਦੇ ਸਮੇਂ ਰਿਲੀਜ਼ ਹੋਵੇਗੀ।
Advertisment

Stay updated with the latest news headlines.

Follow us:
Advertisment
Advertisment
Latest Stories
Advertisment