ਆਮਿਰ ਖਾਨ ਦਾ ਸ਼ਲੋਕਾ ਮਹਿਤਾ ਨਾਲ ਇਹ ਸ਼ਾਨਦਾਰ ਡਾਂਸ ਛਾਇਆ ਸੁਰਖੀਆਂ 'ਚ, ਦੇਖੋ ਵੀਡੀਓ

Written by  Aaseen Khan   |  February 28th 2019 12:15 PM  |  Updated: February 28th 2019 12:15 PM

ਆਮਿਰ ਖਾਨ ਦਾ ਸ਼ਲੋਕਾ ਮਹਿਤਾ ਨਾਲ ਇਹ ਸ਼ਾਨਦਾਰ ਡਾਂਸ ਛਾਇਆ ਸੁਰਖੀਆਂ 'ਚ, ਦੇਖੋ ਵੀਡੀਓ

ਆਮਿਰ ਖਾਨ ਦਾ ਸ਼ਲੋਕਾ ਮਹਿਤਾ ਨਾਲ ਇਹ ਸ਼ਾਨਦਾਰ ਡਾਂਸ ਛਾਇਆ ਸੁਰਖੀਆਂ 'ਚ, ਦੇਖੋ ਵੀਡੀਓ : ਭਾਰਤ ਦੇ ਸਭ ਤੋਂ ਅਮੀਰ ਵਿਅਕਤੀਆਂ ਚੋਂ ਇੱਕ ਮੁਕੇਸ਼ ਅੰਬਾਨੀ ਦੇ ਪੁੱਤਰ ਆਕਾਸ਼ ਅੰਬਾਨੀ ਦੇ ਵਿਆਹ ਦੀ ਚਰਚਾ ਸ਼ੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਆਕਾਸ਼ ਅੰਬਾਨੀ ਅਤੇ ਸ਼ਲੋਕਾ ਮਹਿਤਾ ਦੀ ਪ੍ਰੀ ਵੈਡਿੰਗ ਪਾਰਟੀ 'ਚ ਆਮਿਰ ਖਾਨ ਨੇ ਸਭ ਦਾ ਦਿਲ ਜਿੱਤ ਲਿਆ ਹੈ। ਦੱਸ ਦਈਏ ਆਕਾਸ਼ ਅੰਬਾਨੀ ਅਤੇ ਸ਼ਲੋਕਾ ਮਹਿਤਾ ਦੀ ਪ੍ਰੀ ਵੈਡਿੰਗ ਪਾਰਟੀ ਸਵਿਟਜ਼ਰਲੈਂਡ 'ਚ ਚੱਲ ਰਹੀ ਹੈ। ਜਿੱਥੇ ਪੂਰਾ ਬਾਲੀਵੁੱਡ ਅਤੇ ਖੇਡ ਜਗਤ ਦੇ ਸਿਤਾਰੇ ਪਹੁੰਚੇ ਹਨ।

ਪਾਰਟੀ 'ਚ ਆਮਿਰ ਖਾਨ ਅਤੇ ਸ਼ਲੋਕਾ ਮਹਿਤਾ ਦੇ ਡਾਂਸ ਦੀਆਂ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਜਿੰਨ੍ਹਾਂ 'ਚ ਆਮਿਰ ਦੀ ਫਿਲਮ 'ਗੁਲਾਮ' ਦੇ ਗਾਣੇ 'ਆਤੀ ਕਿਆ ਖੰਡਾਲਾ' 'ਤੇ ਦੋਨਾਂ ਦਾ ਇਹ ਡਾਂਸ ਵੀਡੀਓ ਕਾਫੀ ਚਰਚਾ ਬਟੋਰ ਰਿਹਾ ਹੈ। ਇਸ ਵੀਡੀਓ 'ਚ ਆਮਿਰ ਖਾਨ ਦਾ ਪਹਿਲਾਂ ਵਾਲਾ ਹੀ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ। ਸ਼ਲੋਕ ਮਹਿਤਾ ਅਤੇ ਆਮਿਰ ਖਾਨ ਦੇ ਡਾਂਸ ਨੂੰ ਵੇਖ ਆਸੇ ਪਾਰਟੀ 'ਤੇ ਪਹੁੰਚੇ ਮਹਿਮਾਨ ਸੀਟੀਆਂ ਮਾਰ ਉਹਨਾਂ ਨੂੰ ਚੇਅਰ ਕਰ ਰਹੇ ਹਨ।

ਹੋਰ ਵੇਖੋ : ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਹਿਮਾਂਸ਼ੀ ਖੁਰਾਣਾ ਨੇ ਕੈਪਟਨ ਅਭਿਨੰਦਨ ਨੂੰ ਵਾਪਿਸ ਲਿਆਉਣ ਦੀ ਕੀਤੀ ਅਪੀਲ, ਲਿਖਿਆ ਭਾਵੁਕ ਸੰਦੇਸ਼

ਅਖੀਰ 'ਚ ਆਮਿਰ ਖਾਨ ਅਤੇ ਸ਼ਲੋਕਾ ਮਹਿਤਾ ਗਲੇ ਲੱਗਦੇ ਹਨ ਅਤੇ ਸਟੇਜ ਤੋਂ ਨੀਚੇ ਉੱਤਰ ਜਾਂਦੇ ਹਨ। ਆਕਾਸ਼ ਅੰਬਾਨੀ ਅਤੇ ਸ਼ਲੋਕਾ ਮਹਿਤਾ ਦੇ ਵਿਆਹ ਦੀਆਂ ਪਰਟੀਜ਼ ਦੀਆਂ ਅਜਿਹੀਆਂ ਕਈ ਵੀਡੀਓਜ਼ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network