ਸਸਪੈਂਸ-ਥ੍ਰੀਲਰ ਦੇ ਨਾਲ ਭਰਭੂਰ ਹੈ ਤਾਪਸੀ ਪੰਨੂ ਤੇ ਅਮਿਤਾਭ ਬੱਚਨ ਦੀ ਮੂਵੀ 'ਬਦਲਾ' ਦਾ ਟ੍ਰੇਲਰ

Written by  Lajwinder kaur   |  February 12th 2019 05:11 PM  |  Updated: February 12th 2019 05:11 PM

ਸਸਪੈਂਸ-ਥ੍ਰੀਲਰ ਦੇ ਨਾਲ ਭਰਭੂਰ ਹੈ ਤਾਪਸੀ ਪੰਨੂ ਤੇ ਅਮਿਤਾਭ ਬੱਚਨ ਦੀ ਮੂਵੀ 'ਬਦਲਾ' ਦਾ ਟ੍ਰੇਲਰ

ਫਿਲਮ 'ਪਿੰਕ' ਦੀ ਕਾਮਯਾਬੀ ਤੋਂ ਬਾਅਦ ਇੱਕ ਵਾਰ ਫਿਰ ਤੋਂ ਤਾਪਸੀ ਪੰਨੂ ਤੇ ਅਮਿਤਾਭ ਬੱਚਨ ਇੱਕਠੇ ਬਾਲੀਵੁੱਡ ਫਿਲਮ 'ਬਦਲਾ' ‘ਚ ਨਜ਼ਰ ਆਉਣਗੇ। ਹਾਲ ਹੀ ‘ਚ ਫਿਲਮ ਦਾ ਪੋਸਟਰ ਰਿਲੀਜ਼ ਹੋਇਆ ਸੀ ਜਿਸ 'ਤੇ ਲਿਖਿਆ ਹੋਇਆ ਹੈ ‘ਹਰ ਵਾਰ ਮਾਫ਼ ਕਰ ਦੇਣਾ ਸਹੀ ਨਹੀਂ ਹੁੰਦਾ’ ਜਿਸ ਤੋਂ ਬਾਅਦ ਸਰੋਤਿਆਂ ‘ਚ ਇਸ ਮੂਵੀ ਨੂੰ ਲੈ ਕੇ ਉਤਸੁਕਤਾ ਬਣੀ ਹੋਈ ਸੀ। ਪਰ ਕੁਝ ਸਮਾਂ ਪਹਿਲਾਂ ਹੀ ਮੂਵੀ ਦਾ ਟਰੇਲਰ ਰਿਲੀਜ਼ ਹੋਇਆ ਹੈ ਜਿਸ ਤੋਂ ਬਾਅਦ ਸਰੋਤਿਆਂ ਦੀ ਉਤਸੁਕਤਾ ‘ਚ ਹੋਰ ਵਾਧਾ ਕਰ ਦਿੱਤਾ ਹੈ।

ਹੋਰ ਵੇਖੋ: ਕੁਲਵਿੰਦਰ ਬਿੱਲਾ ਨੇ ਲਾਈ ਜੂਸ ਦੀ ਰੇੜ੍ਹੀ, ਵੀਡੀਓ ਹੋਈ ਵਾਇਰਲ

ਦੋਵਾਂ ਕਲਾਕਾਰਾਂ ਨੇ ਆਪਣੇ ਆਪਣੇ ਸੋਸ਼ਲ ਮੀਡੀਆ ਉੱਤੇ ਮੂਵੀ ਦੇ ਟਰੇਲਰ ਨੂੰ ਸ਼ੇਅਰ ਕੀਤਾ ਹੈ। ਟਰੇਲਰ ਬਹੁਤ ਹੀ ਰੋਮਾਂਚਕ ਤੇ ਸਸਪੈਂਸ ਵਾਲਾ ਹੈ। ਤਾਪਸੀ ਜੋ ਕਿ ਫਿਲਮ ‘ਚ ਨੈਣਾ ਸੇਠੀ ਨਾਮਕ ਕਿਰਦਾਰ ਨਿਭਾ ਰਹੀ ਹੈ ਤੇ ਅਮਿਤਾਭ ਬੱਚਨ ਜੋ ਕਿ ਇੱਕ ਵਕੀਲ ਬਾਦਲ ਗੁਪਤਾ ਦਾ ਕਿਰਦਾਰ ਨਿਭਾ ਰਹੇ ਹਨ, ਜਿਸ ਨੇ ਆਪਣੀ ਜ਼ਿੰਦਗੀ ‘ਚ 40  ਕੇਸ ਲੜੇ ਨੇ ਤੇ ਜਿੱਤੇ ਹਨ। ਇਹ ਮੂਵੀ ਇੱਕ ਮਰਡਰ-ਮਿਸਟਰੀ ਹੈ ਅਤੇ ਫਿਲਮ ਦੀ ਕਹਾਣੀ ਬਦਲੇ ਦੇ ਆਲੇ-ਦੁਆਲੇ ਘੁੰਮਦੀ ਹੈ। ਇਸ ਮੂਵੀ ਨੂੰ ਸੁਜਾਏ ਘੋਸ਼ ਨੇ ਡਾਇਰੈਕਟ ਕੀਤਾ ਹੈ। ਇਸ ਫਿਲਮ ਨੂੰ ਰੈੱਡ ਚਿੱਲੀ ਇੰਟਰਟੈਨਮੈਂਟ ਦੇ ਯੂ-ਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਸਰੋਤਿਆਂ ਵੱਲੋਂ ਟ੍ਰੇਲਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਮੂਵੀ 8 ਮਾਰਚ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network