ਅਮਿਤਾਬ ਬੱਚਨ ਨੇ ਇੱਕ ਵਾਰ ਫਿਰ ਇਸ ਸ਼ਖਸ਼ ਦੀ ਯਾਦ ਵਿੱਚ ਲਗਾਇਆ ਗੁਲਮੋਹਰ ਦਾ ਬੂਟਾ
ਕੋਰੋਨਾ ਵਾਇਰਸ ਦੀ ਜੰਗ ਜਿੱਤਣ ਤੋਂ ਬਾਅਦ ਅਮਿਤਾਬ ਬੱਚਨ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ । ਇਸ ਦੇ ਨਾਲ ਹੀ ਉਹ ਆਪਣੀ ਜ਼ਿੰਦਗੀ ਦੇ ਨਾਲ ਜੁੜੇ ਨਵੇਂ ਪੁਰਾਣੇ ਕਿੱਸੇ ਵੀ ਸ਼ੇਅਰ ਕਰ ਰਹੇ ਹਨ । ਹਾਲ ਹੀ ਵਿੱਚ ਉਹਨਾਂ ਵੱਲੋਂ ਕੀਤਾ ਇੱਕ ਟਵੀਟ ਕਾਫੀ ਵਾਇਰਲ ਹੋ ਰਿਹਾ ਹੈ । ਇਸ ਟਵੀਟ ਵਿੱਚ ਅਮਿਤਾਬ ਬੱਚਨ ਨੇ ਲਿਖਿਆ ਹੈ ਕਿ ਜਦੋਂ ਉਸ ਨੇ ਆਪਣਾ ਘਰ ‘ਪ੍ਰਤੀਕਸ਼ਾ ਖਰੀਦਿਆ ਸੀ ਤਾਂ ਉਹਨਾਂ ਨੇ ਇੱਕ ਗੁਲਮੋਹਰ ਦਾ ਬੂਟਾ ਲਗਾਇਆ ਸੀ ਪਰ ਹਾਲ ਹੀ ਵਿੱਚ ਆਏ ਤੁਫਾਨ ਨੇ ਇਸ ਨੂੰ ਡੇਗ ਦਿੱਤਾ ਸੀ ।
https://twitter.com/SrBachchan/status/1293980622424141824
ਆਪਣੀ ਮਾਂ ਦੇ ਜਨਮ ਦਿਨ ਤੇ ਫਿਰ ਤੋਂ ਆਪਣੀ ਮਾਂ ਦੇ ਨਾਂਅ ਤੇ ਗੁਲਮੋਹਰ ਦਾ ਬੂਟਾ ਲਗਾਇਆ ਹੈ, ਉਸੇ ਜਗ੍ਹਾ ਤੇ ਜਿੱਥੇ ਪਹਿਲਾਂ ਸੀ । ਇਸ ਦੇ ਨਾਲ ਹੀ ਉਹਨਾਂ ਨੇ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ ਜਿਹੜੀਆਂ ਕਿ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀਆਂ ਹਨ ।
https://www.instagram.com/p/CDzGXV6hlhw/