ਕੋਰੋਨਾ ਮੁਕਤ ਹੋਏ ਅਮਿਤਾਭ ਬੱਚਨ ਮੁੜ ਕੰਮ 'ਤੇ ਵਾਪਿਸ ਪਰਤੇ

written by Pushp Raj | September 01, 2022

Amitabh Bachchan returned to work : ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਅਮਿਤਾਭ ਬੱਚਨ ਬੀਤੇ ਦਿਨੀਂ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆ ਗਏ ਸਨ। ਹੁਣ ਅਮਿਤਾਭ ਬੱਚਨ ਦੇ ਫੈਨਜ਼ ਲਈ ਖੁਸ਼ਖਬਰੀ ਹੈ, ਕਿ ਅਮਿਤਾਭ ਬੱਚਨ ਹੁਣ ਕੋਰੋਨਾ ਮੁਕਤ ਹੋ ਚੁੱਕੇ ਹਨ।

Image Source: Instagram

ਦੱਸ ਦਈਏ ਕਿ ਬੀਤੇ ਦਿਨੀਂ ਬਾਲੀਵੁੱਡ ਦੇ ਬਿੱਗ ਬੀ ਅਮਿਤਾਭ ਬੱਚਨ ਦੂਜੀ ਵਾਰ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆ ਗਏ ਸਨ। ਉਨ੍ਹਾਂ ਨੂੰ ਕੋਵਿਡ ਦੇ ਹਲਕੇ ਲੱਛਣ ਸਨ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਕੋਵਿਡ ਟੈਸਟ ਕਰਵਾਇਆ ਅਤੇ ਉਨ੍ਹਾਂ ਦੀ ਰਿਪੋਰਟ ਪੌਜ਼ੀਟਿਵ ਆਈ ਸੀ।

ਬਿੱਗ ਬੀ ਨੇ ਇਹ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਤੇ ਟਵਿੱਟਰ ਅਕਾਉਂਟ ਉੱਤੇ ਪੋਸਟ ਰਾਹੀਂ ਫੈਨਜ਼ ਨਾਲ ਸ਼ੇਅਰ ਕੀਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਸੰਪਰਕ ਵਿੱਚ ਆਏ ਲੋਕਾਂ ਨੂੰ ਕੋਵਿਡ ਟੈਸਟ ਕਰਵਾਉਣ ਅਤੇ ਫੈਨਜ਼ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਸੀ।

ਕੋਰੋਨਾ ਤੋਂ ਠੀਕ ਹੋਣ ਮਗਰੋਂ ਅਮਿਤਾਭ ਬੱਚਨ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਨਵੀਂ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਫੈਨਜ਼ ਦੇ ਨਾਲ ਆਪਣਾ ਹੈਲਥ ਅਪਡੇਟ ਵੀ ਸਾਂਝਾ ਕੀਤਾ।

ਅਮਿਤਾਭ ਬੱਚਨ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ, 'ਤੁਹਾਡੀਆਂ ਪ੍ਰਾਰਥਨਾਵਾਂ ਦਾ ਨਤੀਜਾ ਹੈ ਕਿ ਬੀਤੀ ਰਾਤ ਮੇਰੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ, ਅੱਜ ਤੋਂ 9 ਦਿਨਾਂ ਦੀ ਆਈਸੋਲੇਸ਼ਨ ਖ਼ਤਮ ਹੋ ਗਿਆ ਹੈ, ਪਰ 7 ਦਿਨਾਂ ਲਈ ਅਲੱਗ ਰਹਿਣਾ ਲਾਜ਼ਮੀ ਹੈ। ਇਸ ਲਈ ਸਾਰਿਆਂ ਦਾ ਧੰਨਵਾਦ'। "

Image Source: Instagram

ਅਮਿਤਾਭ ਬੱਚਨ ਨੇ ਖ਼ਾਸ ਤੌਰ 'ਤੇ ਆਪਣੇ ਫੈਨਜ਼ ਨੂੰ ਧੰਨਵਾਦ ਕੀਤਾ, ਜਿਨ੍ਹਾਂ ਨੂੰ ਉਹ ਆਪਣੇ ਪਰਿਵਾਰ ਵਜੋਂ ਵੀ ਦੇਖਦੇ ਹਨ। ਬਿੱਗ ਬੀ ਨੇ ਅੱਗੇ ਲਿਖਿਆ, 'ਸਭ ਨੂੰ ਹਮੇਸ਼ਾ ਦੀ ਤਰ੍ਹਾਂ ਪਿਆਰ ਕਰੋ, ਕਿਉਂਕਿ ਤੁਸੀਂ ਸਾਰੇ ਮੇਰੇ ਲਈ ਬਹੁਤ ਫਿਕਰਮੰਦ ਹੋ। ਮੈਂ ਹੱਥ ਜੋੜ ਕੇ ਸਭ ਦਾ ਧੰਨਵਾਦ ਕਰਦਾ ਹਾਂ।'

ਦੱਸ ਦੇਈਏ ਕਿ ਅਮਿਤਾਭ ਬੱਚਨ ਇਨ੍ਹੀਂ ਦਿਨੀਂ ਆਪਣੇ ਗੇਮ ਸ਼ੋਅ 'ਕੌਨ ਬਣੇਗਾ ਕਰੋੜਪਤੀ' 'ਚ ਰੁੱਝੇ ਹੋਏ ਹਨ। ਇਸ ਸ਼ੋਅ ਦੌਰਾਨ ਉਹ ਲਗਾਤਾਰ ਨਵੇਂ ਲੋਕਾਂ ਨੂੰ ਮਿਲ ਰਹੇ ਸੀ। ਇਸ ਤੋਂ ਪਹਿਲਾਂ ਵੀ ਸਾਲ 2020 ਵਿੱਚ ਵੀ ਅਮਿਤਾਭ ਬੱਚਨ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਸਨ। ਇਸ ਦੌਰਾਨ ਅਦਾਕਾਰ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ ਵਿੱਚ ਵੀ ਦਾਖਲ ਕਰਵਾਇਆ ਗਿਆ ਸੀ। ਬੀਤੇ ਸਾਲ ਅਮਿਤਾਭ ਬੱਚਨ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਕੋਰੋਨਾ ਵਾਇਰਸ ਹੋਇਆ ਸੀ। ਇਸ ਦੇ ਨਾਲ ਹੀ, 2022 ਦੇ ਸ਼ੁਰੂਆਤੀ ਦਿਨਾਂ ਵਿੱਚ, ਬਿੱਗ ਬੀ ਦੇ ਘਰ ਦਾ ਇੱਕ ਸਟਾਫ ਮੈਂਬਰ ਵੀ ਇਸ ਵਾਇਰਸ ਨਾਲ ਸੰਕਰਮਿਤ ਹੋ ਗਿਆ ਸੀ।

Image Source: Instagram

ਹੋਰ ਪੜ੍ਹੋ : Cervical Cancer ਲਈ ਭਾਰਤ 'ਚ ਲਾਂਚ ਹੋਵੇਗਾ ਪਹਿਲਾ ਟੀਕਾ , ਜਾਣੋ ਕੀ ਹਨ ਇਸ ਦੇ ਫਾਇਦੇ

ਵਰਕਫਰੰਟ ਦੀ ਗੱਲ ਕਰੀਏ ਤਾਂ ਅਮਿਤਾਭ ਬੱਚਨ ਦੀ ਫ਼ਿਲਮ 'ਬ੍ਰਹਮਾਸਤਰ ਪਾਰਟ ਵਨ : ਸ਼ਿਵ' ਇਸ ਮਹੀਨੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਅਯਾਨ ਮੁਖ਼ਰਜੀ ਡਾਇਰੈਕਟ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕੋਲ ਵਿਕਾਸ ਬਹਿਲ ਦੀ 'ਗੁੱਡਬਾਏ', 'ਉਚਾਈ' ਅਤੇ 'ਪ੍ਰੋਜੈਕਟ ਕੇ' ਆਦਿ ਫ਼ਿਲਮਾਂ ਵੀ ਲਾਈਨਅਪ ਵਿੱਚ ਹਨ।

 

View this post on Instagram

 

A post shared by Amitabh Bachchan (@amitabhbachchan)

You may also like