ਇਸ ਤਰ੍ਹਾਂ ਪਹੁੰਚਿਆ ਅਮਿਤਾਬ ਬੱਚਨ ਦੇ ਘਰ ਕੋਰੋਨਾ ਵਾਇਰਸ …!

Written by  Rupinder Kaler   |  July 13th 2020 12:23 PM  |  Updated: July 13th 2020 12:23 PM

ਇਸ ਤਰ੍ਹਾਂ ਪਹੁੰਚਿਆ ਅਮਿਤਾਬ ਬੱਚਨ ਦੇ ਘਰ ਕੋਰੋਨਾ ਵਾਇਰਸ …!

ਦੇਸ਼ ਭਰ ਵਿੱਚ ਕੋਰੋਨਾ ਦੇ 8 ਲੱਖ ਤੋਂ ਵੱਧ ਮਾਮਲੇ ਹੋ ਗਏ ਹਨ । ਅਮਿਤਾਬ ਬੱਚਨ ਸਮੇਤ ਉਹਨਾਂ ਦਾ ਪੂਰਾ ਪਰਿਵਾਰ ਕੋਰੋਨਾ ਦੀ ਮਾਰ ਹੇਠ ਆ ਗਏ ਹਨ, ਜਦੋਂ ਕਿ ਜਯਾ ਬੱਚਨ ਦੀ ਰਿਪੋਰਟ ਨੈਗਟਿਵ ਆਈ ਹੈ । ਪਰ ਹੁਣ ਵੱਡਾ ਸਵਾਲ ਇਹ ਹੈ ਕਿ ਬੱਚਨ ਪਰਿਵਾਰ ਤੱਕ ਕੋਰੋਨਾ ਵਾਇਰਸ ਪਹੁੰਚਿਆ ਕਿਸ ਤਰ੍ਹਾਂ ! ਖ਼ਬਰਾਂ ਦੀ ਮੰਨੀਏ ਤਾਂ ਅਭਿਸ਼ੇਕ ਬੱਚਨ ਕੁਝ ਦਿਨਾਂ ਤੋਂ ਘਰੋਂ ਬਾਹਰ ਜਾ ਰਹੇ ਸਨ । ਅਭਿਸ਼ੇਕ ਆਪਣੀ ਵੈੱਬ ਸੀਰੀਜ਼ ਦੀ ਡਬਿੰਗ ਲਈ ਸਟੂਡੀਓ ਜਾਂਦੇ ਸਨ ।

https://www.instagram.com/p/CCjN2XfBd24/

ਕਿਹਾ ਇਹ ਵੀ ਜਾ ਰਿਹਾ ਹੈ ਕਿ ਅਮਿਤਾਬ ਬੱਚਨ ਵੀ ਆਪਣੇ ਡਬਿੰਗ ਸਟੂਡੀਓ ਜਨਕ ਵਿੱਚ ਗਏ ਸਨ । ਉਹ ਕਿਸੇ ਐਡ ਦੀ ਡਬਿੰਗ ਲਈ ਗਏ ਸਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਜਨਕ ਅਮਿਤਾਬ ਦਾ ਹੀ ਬੰਗਲਾ ਹੈ, ਜਿਸ ਵਿੱਚ ਉਹਨਾਂ ਨੇ ਆਪਣਾ ਦਫਤਰ ਤੇ ਸਟੂਡੀਓ ਬਣਾਇਆ ਹੈ ।

https://www.instagram.com/p/CCh2w_oJJdk/

ਤੁਹਾਨੂੰ ਦੱਸ ਦਿੰਦੇ ਹਾਂ ਕਿ ਬਿੱਗ ਬੀ ਦਾ ਇਹ ਘਰ ਜੁਹੂ ਸਥਿਤ ਹੈ ਜਿੱਥੇ ਕੋਰੋਨਾ ਦੇ ਸਭ ਤੋਂ ਵੱਧ ਮਰੀਜ਼ ਆਏ ਹਨ । ਕਿਹਾ ਇਹ ਵੀ ਜਾਂਦਾ ਹੈ ਕਿ ਅਮਿਤਾਬ ਦੇ ਘਰ ਕੋਰੋਨਾ ਕਿਸੇ ਸਟਾਫ ਮੈਂਬਰ ਦੇ ਜ਼ਰੀਏ ਪਹੁੰਚਿਆ ਹੋਵੇ ।

https://www.instagram.com/p/CCfZglzpdY5/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network