ਅਮਿਤਾਬ ਬੱਚਨ ਟ੍ਰੋਲਰਸ ਦੇ ਨਿਸ਼ਾਨੇ ‘ਤੇ ਆਏ, ਟਵਿਟੱਰ ‘ਤੇ ਲਿਖੀ ਸੀ ਇਹ ਗੱਲ

written by Shaminder | July 17, 2021

ਅਮਿਤਾਬ ਬੱਚਨ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੇ ਹਨ । ਉਹ ਅਕਸਰ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਰਹਿੰਦੇ ਹਨ । ਪਰ ਕਈ ਵਾਰ ਉਨ੍ਹਾਂ ਨੂੰ ਟ੍ਰੋਲਰਸ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ । ਅਜਿਹਾ ਹੀ ਕੁਝ ਹੋਇਆ ਬਿੱਗ ਵੀ ਦੇ ਨਾਲ ਜਿਨ੍ਹਾਂ ਨੂੰ ਟ੍ਰੋਲਰ ਦਾ ਸਾਹਮਣਾ ਕਰਨਾ ਪਿਆ ।

amitabh Image From Instagram
ਹੋਰ ਪੜ੍ਹੋ: ਜੌਨੀ ਲੀਵਰ ਦੀ ਬੇਟੀ ਜੈਮੀ ਲੀਵਰ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਹੋ ਰਹੀ ਹੈ ਵਾਇਰਲ 
Amitabh Image From Instagram
ਦਰਅਸਲ ਅਮਿਤਾਬ ਬੱਚਨ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਕੁਝ ਅਜਿਹਾ ਸ਼ੇਅਰ ਕਰ ਦਿੱਤਾ ਕਿ ਉਹ ਟ੍ਰੋਲਰਸ ਦੇ ਨਿਸ਼ਾਨੇ ‘ਤੇ ਆ ਗਏ । ਕਦੀ ਬਾਬੂਜੀ ਦੀਆਂ ਕਵਿਤਾਵਾਂ ਤਾਂ ਕਦੀ ਆਪਣੀ ਫਿਲਮਾਂ ਦੀਆਂ ਥ੍ਰੋਬੈਕ ਫੋਟੋਆਂ ਸ਼ੇਅਰ ਕਰਨ ਵਾਲੇ ਅਮਿਤਾਭ ਬੱਚਨ ਨੇ ਹਾਲ ਹੀ 'ਚ ਇਕ ਟਵੀਟ ਕੀਤਾ।
Image From Instagram
ਇਹ ਟਵੀਟ ਕਰਦੇ ਹੋਏ ਉਨ੍ਹਾਂ ਲਿਖਿਆ ਕੁਝ ਲਿਖਣ ਨੂੰ ਨਹੀਂ ਹੈ। ਅਮਿਤਾਭ ਬੱਚਨ ਦਾ ਇਹ ਟਵੀਟ ਜਿਵੇਂ ਹੀ ਯੂਜ਼ਰਜ਼ ਦੀਆਂ ਨਜ਼ਰਾਂ 'ਚ ਆਇਆ ਉਸ 'ਤੇ ਇਕ ਤੋਂ ਬਾਅਦ ਇਕ ਕੁਮੈਂਟ ਆਉਣੇ ਸ਼ੁਰੂ ਹੋ ਗਏ। Amitabh ਕੁਝ ਯੂਜ਼ਰਜ਼ ਨੇ ਤਾਂ ਉਨ੍ਹਾਂ ਨੂੰ ਮਹਿੰਗਾਈ 'ਤੇ ਲਿਖਣ ਲਈ ਕਿਹਾ ਤਾਂ ਕੁਝ ਨੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ 'ਤੇ।  

0 Comments
0

You may also like