14 ਸਾਲ ਦੀ ਕੁੜੀ ਨਾਲ ਪਿਆਰ ਕਰ ਬੈਠੇ ਸਨ ਅਮਜਦ ਖ਼ਾਨ, ਇਸ ਤਰ੍ਹਾਂ ਸਿਰੇ ਚੜੀ ਲਵ ਸਟੋਰੀ

written by Rupinder Kaler | September 14, 2021

ਅਮਜਦ ਖ਼ਾਨ (Amjad Khan )ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾਂ ਵਿੱਚੋਂ ਇੱਕ ਸਨ । ਉਹਨਾਂ ਦੇ ਦਮਦਾਰ ਕਿਰਦਾਰ ਅੱਜ ਵੀ ਯਾਦ ਕੀਤੇ ਜਾਂਦੇ ਹਨ । ਅਮਜਦ ਖਾਨ (Amjad Khan ) ਦੀਆਂ ਫ਼ਿਲਮਾਂ ਜਿੰਨੀਆਂ ਦਿਲਚਸਪ ਸਨ ਉਹਨਾਂ ਤੋਂ ਕਿਤੇ ਵੱਧ ਦਿਲਚਸਪ ਉਹਨਾਂ ਦੀ ਲਵ ਸਟੋਰੀ ਸੀ । ਅਮਜਦ ਖਾਨ (Amjad Khan ) ਨੂੰ 14 ਸਾਲਾਂ ਦੀ ਸ਼ੇਹਲਾ (Shehla Khan ) ਨਾਲ ਪਿਆਰ ਹੋ ਗਿਆ ਸੀ । ਦਰਅਸਲ ਅਮਜਦ ਖਾਨ ਜਦੋਂ ਕਾਲਜ ਵਿੱਚ ਪੜ੍ਹਦਾ ਸੀ, ਉਦੋਂ ਉਹ ਸ਼ੇਹਲਾ ਨਾਲ ਖੇਡਣ ਜਾਂਦਾ ਸੀ ।

amjad khan sholey

 

ਹੋਰ ਪੜ੍ਹੋ :

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ ਖਰੀਦਿਆ ਕਰੋੜਾਂ ਦਾ ਬੰਗਲਾ

ਸ਼ੇਹਲਾ ਉਹਨਾਂ ਦੀ ਗੁਆਂਢਣ ਸੀ । ਇਸੇ ਦੋਰਾਨ ਦੋਹਾਂ ਨੂੰ ਇੱਕ ਦੂਜੇ ਦੇ ਨਾਲ ਪਿਆਰ ਹੋ ਗਿਆ । ਅਮਜਦ (Amjad Khan ) ਨੇ ਜਦੋਂ ਸ਼ੇਹਲਾ ਨੂੰ ਪੁੱਛਿਆ ਕਿ ਉਸ ਦੀ ਉਮਰ ਕਿੰਨੀ ਹੈ ਤਾਂ ਉਸ ਨੇ ਦੱਸਆ ਕਿ 14 ਸਾਲ ਦੀ ਹੈ । ਇਹ ਸੁਣ ਕੇ ਅਮਜਦ ਨੇ ਕਿਹਾ ਕਿ ਛੇਤੀ ਵੱਡੀ ਹੋ ਜਾ ਮੈਂ ਤੇਰੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ ।

Amjad khan Pic Courtesy: Youtube

ਸ਼ੇਹਲਾ (Shehla Khan )  ਨਾਲ ਵਿਆਹ ਕਰਵਾਉਣ ਲਈ ਅਮਜਦ ਖ਼ਾਨ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਦੋਹਾਂ ਦੇ ਪਰਿਵਾਰ ਵਾਲੇ ਇਸ ਵਿਆਹ ਦੇ ਖਿਲਾਫ ਸਨ । ਸਾਲ 1972 ਵਿੱਚ ਅਮਜਦ ਖਾਨ ਨੇ ਸ਼ੇਹਲਾ ਨਾਲ ਵਿਆਹ ਕਰਵਾ ਲਿਆ ਸੀ । ਸ਼ੇਹਲਾ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਅਮਜਦ ਫ਼ਿਲਮਾਂ ਵਿੱਚ ਜਿਨ੍ਹੇ ਖੌਫਨਾਕ ਕਿਰਦਾਰ ਕਰਦੇ ਸਨ ਅਸਲ ਜ਼ਿੰਦਗੀ ਵਿੱਚ ਓਨੇਂ ਹੀ ਵਧੀਆ ਇਨਸਾਨ ਸਨ ।

0 Comments
0

You may also like