ਗੀਤਕਾਰ ਤੇ ਗਾਇਕ ਸ਼੍ਰੀ ਬਰਾੜ ਦੇ ਹੱਕ ਵਿੱਚ ਨਿੱਤਰੇ ਕਲਾਕਾਰ, ਐਮੀ ਵਿਰਕ ਤੇ ਅਫ਼ਸਾਨਾ ਖ਼ਾਨ ਨੇ ਸਾਂਝੀ ਕੀਤੀ ਵੀਡੀਓ

written by Rupinder Kaler | January 11, 2021

ਗਾਇਕ ਰਣਜੀਤ ਬਾਵਾ ਦੀ ਅਪੀਲ ਦਾ ਅਸਰ ਹੋਣ ਲੱਗਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਦਿਨ ਪਹਿਲਾਂ ਰਣਜੀਤ ਬਾਵਾ ਨੇ ਗਾਇਕ ਸ਼੍ਰੀ ਬਰਾੜ ਦੇ ਹੱਕ 'ਚ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਕੋਈ ਵੀ ਕਲਾਕਾਰ ਸ਼੍ਰੀ ਬਰਾੜ ਦੇ ਹਕ ਵਿੱਚ ਖੁੱਲ੍ਹ ਕੇ ਨਹੀਂ ਬੋਲ ਰਿਹਾ। ਇਸ ਲਈ ਸਾਰੇ ਕਲਾਕਾਰਾਂ ਨੂੰ ਉਹਨਾਂ ਨੇ ਇੱਕ ਮੰਚ ਤੇ ਇੱਕਠੇ ਹੋ ਕੇ ਸ਼੍ਰੀ ਬਰਾੜ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਲਈ ਕਿਹਾ ਸੀ । Ranjit-Bawa ਹੋਰ ਪੜ੍ਹੋ : ਐਮੀ ਵਿਰਕ ਆਪਣੇ ਪਾਲਤੂ ਡੌਗੀ ਬਰਫ਼ੀ ਦੇ ਨਾਲ ਮਸਤੀ ਕਰਦੇ ਆਏ ਨਜ਼ਰ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਇਹ ਵੀਡੀਓ ਹਿਮਾਂਸ਼ੀ ਖੁਰਾਣਾ ਜਲਦ ਹੀ ਲੈ ਕੇ ਆ ਰਹੀ ਹੈ ਨਵਾਂ ਗਾਣਾ, ਵੱਖਰੇ ਅੰਦਾਜ਼ ’ਚ ਆਵੇਗੀ ਨਜ਼ਰ ਇਸ ਵੀਡੀਓ ਤੋਂ ਬਾਅਦ ਐਮੀ ਵਿਰਕ ਨੇ ਆਪਣੀ ਵੀਡੀਓ ਪੋਸਟ ਦੇ ਵਿੱਚ ਕਿਹਾ ਕਿ ਪਹਿਲਾ ਤਾਂ ਰਣਜੀਤ ਬਾਵਾ ਦਾ ਥੈਂਕਸ ਕਰਦਾ ਹਾਂ ਜਿੰਨੇ ਸ਼੍ਰੀ ਬਰਾੜ ਦੇ ਲਈ ਆਵਾਜ਼ ਚੱਕੀ ਤੇ ਮੈਂ ਵੀ ਰਣਜੀਤ ਬਾਵਾ ਦੀ ਵੀਡੀਓ ਦੇਖਣ ਤੋਂ ਬਾਅਦ ਇਹ ਵੀਡੀਓ ਬਣਾ ਰਿਹਾ ਹਾਂ। ammy virk ਐਮੀ ਨੇ ਅੱਗੇ ਕਿਹਾ ਕਿ ਸਾਨੂੰ ਸਭ ਨੂੰ ਸ਼੍ਰੀ ਬਰਾੜ ਦੇ ਨਾਲ ਖੜ੍ਹਨ ਦੀ ਲੋੜ ਹੈ, ਜਿਵੇਂ ਕਿਸਾਨੀ ਅੰਦੋਲਨ 'ਚ ਸਭ ਕਲਾਕਾਰ ਭਾਈਚਾਰਾ ਇਕੱਠਾ ਹੈ।ਉਸੇ ਤਰ੍ਹਾਂ ਹੀ ਕਲਾਕਾਰਾਂ ਨੂੰ ਲਈ ਖੜ੍ਹਨ ਦੀ ਵੀ ਲੋੜ ਹੈ।ਇਸੇ ਤਰ੍ਹਾਂ ਅਫਸਾਨਾ ਖ਼ਾਨ ਨੇ ਵੀ ਸ਼੍ਰੀ ਬਰਾੜ ਦੇ ਹੱਕ ਵਿੱਚ ਵੀਡੀਓ ਬਣਾ ਕੇ ਆਵਾਜ਼ ਬੁਲੰਦ ਕੀਤੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਗਾਇਕ ਤੇ ਗੀਤਕਾਰ ਸ਼੍ਰੀ ਬਰਾੜ ਦੀ ਗ੍ਰਿਫਤਾਰੀ ਦੀ ਖ਼ਬਰ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। 5 ਜਨਵਰੀ ਨੂੰ ਪਟਿਆਲਾ ਪੁਲਿਸ ਨੇ ਕਲਾਕਾਰ ਸ਼੍ਰੀ ਬਰਾੜ ਨੂੰ ਗੀਤਾਂ 'ਚ ਹਥਿਆਰਾਂ ਨੂੰ ਪ੍ਰਮੋਟ ਕਰਨ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਸੀ।

 
View this post on Instagram
 

A post shared by Afsana Khan ?? (@itsafsanakhan)

0 Comments
0

You may also like