ਐਮੀ ਵਿਰਕ ਤੇ ਗੁਰਲੇਜ਼ ਅਖਤਰ ਦੀ ਆਵਾਜ਼ ‘ਚ ਰਿਲੀਜ਼ ਹੋਇਆ ਨਵਾਂ ਗੀਤ ‘ਖੱਬੀ ਖਾਣ’

Written by  Lajwinder kaur   |  February 07th 2022 09:10 AM  |  Updated: February 07th 2022 07:54 AM

ਐਮੀ ਵਿਰਕ ਤੇ ਗੁਰਲੇਜ਼ ਅਖਤਰ ਦੀ ਆਵਾਜ਼ ‘ਚ ਰਿਲੀਜ਼ ਹੋਇਆ ਨਵਾਂ ਗੀਤ ‘ਖੱਬੀ ਖਾਣ’

ਪੰਜਾਬੀ ਗਾਇਕ ਐਮੀ ਵਿਰਕ Ammy Virk  ਜੋ ਕਿ ਬੈਕ ਟੂ ਬੈਕ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਨੇ। ਹਾਲ ਹੀ 'ਚ ਉਹ ਤੇਰੀ ਜੱਟੀ ਗੀਤ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਨੇ, ਇਹ ਗੀਤ ਯੂਟਿਊਬ ਉੱਤੇ ਖੂਬ ਵਿਊਜ਼ ਬਟੋਰ ਰਿਹਾ ਹੈ। ਇਸ ਦੌਰਾਨ ਹੀ ਐਮੀ ਵਿਰਕ ਨੇ ਆਪਣਾ ਇੱਕ ਹੋ ਗੀਤ ਰਿਲੀਜ਼ ਕਰ ਦਿੱਤਾ ਹੈ। ਜੀ ਹਾਂ ਉਹ ਖੱਬੀ ਖਾਣ ਟਾਈਟਲ ਹੇਠ ਨਵਾਂ ਗੀਤ ਲੈ ਕੇ ਆਏ ਨੇ। ਇਸ ਗੀਤ ਨੂੰ ਐਮੀ ਵਿਰਕ ਅਤੇ ਗਾਇਕਾ ਗੁਰਲੇਜ਼ ਅਖਤਰ Gurlez Akhtar ਨੇ ਮਿਲਕੇ ਗਾਇਆ ਹੈ।

ammy virk new song khabbi khaan

ਹੋਰ ਪੜ੍ਹੋ : ਸਰਬਜੀਤ ਚੀਮਾ ਨੇ ਆਪਣੇ ਬੇਟੇ ਗੁਰਵਰ ਚੀਮਾ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਸਾਂਝੀਆਂ ਕੀਤੀਆਂ ਇਹ ਖ਼ਾਸ ਤਸਵੀਰਾਂ ਤੇ ਕਿਹਾ- ਮਾਲਿਕ ਚੜ੍ਹਦੀਕਲਾ ਬਖਸ਼ੇ

ਇਹ ਗੀਤ ਚੱਕਵੀਂ ਬੀਟ ਵਾਲਾ ਸੌਂਗ ਹੈ, ਜਿਸ ਦੇ ਬੋਲ ਗਿੱਲ ਰੌਂਤੇ ਦੀ ਕਲਮ 'ਚੋਂ ਨਿਕਲੇ ਨੇ। ਬਲੈਕ ਵਾਇਰਸ ਵੱਲੋਂ ਗਾਣੇ ਨੂੰ ਮਿਊਜ਼ਿਕ ਦਿੱਤਾ ਗਿਆ ਹੈ। Thenickseye ਵੱਲੋਂ ਗਾਣੇ ਦਾ ਲਿਰਿਕਲ ਵੀਡੀਓ ਤਿਆਰ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਬਰਫੀ ਮਿਊਜ਼ਿਕ ਯੂਟਿਊਬ ਚੈਨਲ ਉੱਤੇ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਇਹ ਗੀਤ ਟਰੈਂਡਿੰਗ 'ਚ ਚੱਲ ਰਿਹਾ ਹੈ।

inside image of khabbi khaan ammy virk

ਹੋਰ ਪੜ੍ਹੋ : ਮਹਿਤਾਬ ਵਿਰਕ ਦੀ ਡੈਬਿਊ ਫ਼ਿਲਮ ‘ਨੀ ਮੈਂ ਸੱਸ ਕੁੱਟਣੀ’ ਦਾ ਨਵਾਂ ਮਜ਼ੇਦਾਰ ਪੋਸਟਰ ਆਇਆ ਸਾਹਮਣੇ, ਜਾਣੋ ਕਿਸ ਦਿਨ ਰਿਲੀਜ਼ ਹੋਣ ਜਾ ਰਹੀ ਹੈ ਇਹ ਫ਼ਿਲਮ

ਜੇ ਗੱਲ ਕਰੀਏ ਐਮੀ ਵਿਰਕ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ ਜਿਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਚੀ ਵਾਹ ਵਾਹੀ ਖੱਟ ਰਹੇ ਨੇ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਦੋ ਫ਼ਿਲਮਾਂ ਦੀ ਰਿਲੀਜ਼ ਡੇਟ ਤੋਂ ਪਰਦੇ ਚੁੱਕ ਦਿੱਤਾ ਹੈ। 25 ਫਰਵਰੀ ਨੂੰ ਉਹ ਆਜਾ ਮੈਕਸੀਕੋ ਚੱਲੀਏ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਣਗੇ। ਦੂਜੀ ਫ਼ਿਲਮ ਸੌਂਕਣ ਸੌਂਕਣੇ ਹੈ ਜੋ ਕਿ 6 ਮਈ ਨੂੰ ਰਿਲੀਜ਼ ਹੋਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network