‘ਪਿਆਰ ਤੇ ਦੋਸਤੀ’ ਦੇ ਵਿਚਕਾਰ ਫਸੇ ਸਰਗੁਣ ਮਹਿਤਾ ਤੇ ਐਮੀ ਵਿਰਕ, ਦਿਲਾਂ ਨੂੰ ਛੂਹ ਰਿਹਾ ਹੈ ‘ਕਿਸਮਤ-2’ ਦਾ ਟ੍ਰੇਲਰ

written by Lajwinder kaur | September 12, 2021

Qismat 2 Official Trailer: ‘ਮੁੰਡੇ-ਕੁੜੀ’ ਦੇ ਵਿਚਕਾਰ ਦੀ ਦੋਸਤੀ ਤੇ ਪਿਆਰ ਦੇ ਵਿਚਕਾਰ ਬਹੁਤ ਹੀ ਮਾਮੂਲੀ ਜਿਹਾ ਫਰਕ ਹੁੰਦਾ ਹੈ ਜਿਸ ਨੂੰ ਸਮਝਨਾ ਬਹੁਤ ਹੀ ਮੁਸ਼ਕਿਲ ਹੁੰਦਾ ਹੈ। ਅਜਿਹੇ ਰਿਸ਼ਤੇ ਦੀ ਕਹਾਣੀ ਨੂੰ ਲੈ ਕੇ ਆ ਰਹੇ ਨੇ ਜਗਦੀਪ ਸਿੱਧੂ  Jagdeep Sidhu ਆਪਣੇ ਨਵੀਂ ਫ਼ਿਲਮ ‘ਕਿਸਮਤ 2’ Qismat 2 ‘ਚ। ਜਿਸ ਇੱਕ ਵਾਰ ਫਿਰ ਤੋਂ ਸਰਗੁਣ ਮਹਿਤਾ Sargun Mehta ਤੇ ਐਮੀ ਵਿਰਕ Ammy Virk ਦੀ ਦੋਸਤੀ ਤੇ ਪਿਆਰ ਦਾ ਉਹ ਅਹਿਸਾਸ ਦੇਖਣ ਨੂੰ ਮਿਲੇਗਾ ਜੋ ਕਿਸਮਤ ਫ਼ਿਲਮ ਦੇ ਪਹਿਲੇ ਭਾਗ ‘ਚ ਦੇਖਣ ਨੂੰ ਮਿਲਿਆ ਸੀ ਤੇ ਹਰ ਇੱਕ ਦੇ ਦਿਲ ਨੂੰ ਛੂਹ ਗਿਆ ਸੀ।

ਹੋਰ ਪੜ੍ਹੋ : ਸੁੱਖੀ ਮਿਊਜ਼ਿਕਲ ਡੌਕਟਰਜ਼ ਤੇ ਇੱਕਾ ਲੈ ਕੇ ਆ ਰਹੇ ਨੇ ਨਵਾਂ ਗੀਤ ‘FOCUS’, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ

Qismat 2 trailer out now-min image source- youtube

ਜੀ ਹਾਂ ਕਿਸਮਤ ਫ਼ਿਲਮ ਦੇ ਦੂਜੇ ਭਾਗ ਨੂੰ ਲੈ ਕੇ ਦਰਸ਼ਕ ਬਹੁਤ ਹੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਸੀ। ਜਿਸ ਕਰਕੇ ਗੀਤਾਂ ਤੋਂ ਬਾਅਦ ‘ਕਿਸਮਤ 2’ ਦਾ ਟ੍ਰੇਲਰ ਦਰਸ਼ਕਾਂ ਦੀ ਨਜ਼ਰ ਕਰ ਦਿੱਤਾ ਗਿਆ ਹੈ। ਟ੍ਰੇਲਰ ਇੰਨਾ ਸ਼ਾਨਦਾਰ ਹੈ ਜਿਸ ‘ਚ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਦੋਸਤੀ, ਪਾਗਲਪਣ, ਮਸਤੀ ਤੇ ਪਿਆਰ ਦੇਖਣ ਨੂੰ ਮਿਲ ਰਿਹਾ ਹੈ। ਟ੍ਰੇਲਰ ਪੂਰੀ ਤਰ੍ਹਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ। ਕਾਲਜ ਲਾਈਫ ਤੋਂ ਸ਼ੁਰੂ ਹੋਈ ਇਹ ਦੋਸਤੀ ਵਾਲਾ ਪਿਆਰ ਕਿਸ ਮੋੜ ਉੱਤੇ ਜਾ ਕੇ ਮਿਲਦਾ ਹੈ ਜਾਂ ਨਹੀਂ ਉਸ ਉੱਪਰ ਸਸਪੈਂਸ ਕਾਇਮ ਰੱਖਿਆ ਗਿਆ ਹੈ। ਜੋ ਕਿ ਦਰਸ਼ਕਾਂ ਨੂੰ ਸਿਨੇਮਾ ਘਰਾਂ ‘ਚ ਜਾ ਕੇ ਦੇਖਣ ਲਈ ਮਜ਼ਬੂਰ ਕਰ ਰਿਹਾ ਹੈ। ਜੀ ਹਾਂ ਰੂਹਾਂ ਦੇ ਪਿਆਰ ਦੀ ਦਾਸਤਾਨ ਨੂੰ ਬਿਆਨ ਕਰਦੀ ਇਹ ਫ਼ਿਲਮ 23 ਸਤੰਬਰ ਨੂੰ ਸਿਨੇਮਾ ਘਰਾਂ ਦੀ ਰੌਣਕ ਬਣੇਗੀ। ਇਹ ਟ੍ਰੇਲਰ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸੋ।

ammy virk and sargun mehta-min image source- youtube

ਹੋਰ ਪੜ੍ਹੋ : ਜਪਜੀ ਖਹਿਰਾ ਨੇ ‘ਬੰਦ ਦਰਵਾਜ਼ੇ’ ਗੀਤ ਉੱਤੇ ਬਿਖੇਰੀਆਂ ਆਪਣੀ ਦਿਲਕਸ਼ ਅਦਾਵਾਂ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਅਦਾਕਾਰਾ ਦਾ ਇਹ ਵੀਡੀਓ

ਇਸ ਫ਼ਿਲਮ ‘ਚ ਐਮੀ ਵਿਰਕ ਤੇ ਸਰਗੁਣ ਮਹਿਤਾ ਤੋਂ ਇਲਾਵਾ ਤਾਨਿਆ, ਹਰਦੀਪ ਗਿੱਲ, ਰੁਪਿੰਦਰ ਰੂਪੀ,ਬਲਵਿੰਦਰ ਬੁੱਲਟ ਤੇ ਕਈ ਹੋਰ ਨਾਮੀ ਕਲਾਕਾਰ ਇਸ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਐਮੀ ਵਿਰਕ ਤੇ ਸਰਗੁਣ ਮਹਿਤਾ ਵੀ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸੁਕ ਨੇ।

 

 

0 Comments
0

You may also like