ਐਮੀ ਵਿਰਕ ਨੇ ਇੰਗਲੈਂਡ ‘ਚੋਂ ਲਾਈਵ ਹੋ ਕੇ ਕਿਸਾਨਾਂ ਦੀ ਜਿੱਤ ਲਈ ‘ਸਤਨਾਮ ਵਾਹਿਗੁਰੂ’ ਦਾ ਕੀਤਾ ਜਾਪ, ਨਾਲ ਹੀ ਅਕਸ਼ੇ ਕੁਮਾਰ ਨਾਲ ਵਾਇਰਲ ਹੋ ਰਹੀ ਤਸਵੀਰ ਦਾ ਦੱਸਿਆ ਅਸਲ ਸੱਚ

written by Lajwinder kaur | February 11, 2021

ਪੰਜਾਬੀ ਗਾਇਕ ਐਮੀ ਵਿਰਕ ਜੋ ਕਿ ਏਨੀਂ ਦਿਨੀਂ ਇੰਗਲੈਂਡ ਪਹੁੰਚ ਹੋਏ ਨੇ । ਉਨ੍ਹਾਂ ਨੇ ਉੱਥੋਂ ਹੀ ਇੰਸਟਾਗ੍ਰਾਮ ਲਾਈਵ ਚ ਆ ਕੇ ਕਿਸਾਨਾਂ ਵੀਰਾਂ ਦੇ ਲਈ ਗੱਲ ਕੀਤੀ ਤੇ ਨਾਲ ਹੀ ਲੋਕਾਂ ਦੀ ਗਲਤਫਹਿਮੀ ਨੂੰ ਵੀ ਦੂਰ ਕੀਤਾ ਹੈ । inside image of farmer protests delhi ਹੋਰ ਪੜ੍ਹੋ : ਗਾਜ਼ੀਪੁਰ ਬਾਰਡਰ ਤੋਂ ਬੱਬੂ ਮਾਨ ਨੇ ਪੰਜਾਬ- ਹਰਿਆਣਾ ਦੇ ਭਰਾਵਾਂ ਲਈ ਗਾਏ ਇਹ ਗੀਤ, ਰਾਕੇਸ਼ ਟਿਕੈਤ ਵੀ ਨਾਲ ਆਏ ਨਜ਼ਰ,ਦੇਖੋ ਵਾਇਰਲ ਵੀਡੀਓ
ਜੀ ਹਾਂ ਸੋਸ਼ਲ ਮੀਡੀਆ ਉੱਤੇ ਐਮੀ ਵਿਰਕ ਦੀ ਅਕਸ਼ੇ ਕੁਮਾਰ ਦੇ ਨਾਲ ਇੱਕ ਤਸਵੀਰ ਖੂਬ ਵਾਇਰਲ ਹੋ ਰਹੀ ਹੈ। ਜਿਸ ਕਰਕੇ ਐਮੀ ਵਿਰਕ ਦੇ ਖਿਲਾਫ ਲੋਕਾਂ ‘ਚ ਨਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ । ਕਿਉਂਕਿ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਨੇ ਕਿਸਾਨਾਂ ਦੇ ਹੱਕ ਦੀ ਥਾਂ ਕੇਂਦਰ ਸਰਕਾਰ ਦੇ ਪੱਖ ਦੀ ਗੱਲ ਕੀਤੀ ਹੈ । ਜਿਸ ਕਰਕੇ ਲੋਕਾਂ ਚ ਕਾਫੀ ਗੁੱਸਾ ਹੈ । image of ammy virk live for farmer protest ਐਮੀ ਵਿਰਕ ਨੇ ਦੱਸਿਆ ਹੈ ਕਿ ਇਹ ਤਸਵੀਰ ਦੋ-ਤਿੰਨ ਮਹੀਨੇ ਪੁਰਾਣੀ ਹੈ । ਇਹ ‘ਫਿਲਹਾਲ -2’ ਗਾਣੇ ਦੀ ਸ਼ੂਟਿੰਗ ਟਾਈਮ ਦੀ ਹੈ । ਇਹ ਵੀਡੀਓ ਉਨ੍ਹਾਂ ਨੇ ਬੀ ਪਰਾਕ ਤੇ ਜਾਨੀ ਭਰਾਵਾਂ ਲਈ ਕੀਤੀ ਸੀ ਨਾ ਕੇ ਪੈਸਿਆਂ ਲਈ । ਉਨ੍ਹਾਂ ਨੇ ਨਾਲ ਇਹ ਵੀ ਕਿਹਾ ਹੈ ਕਿ ਹੁਣ ਪਤਾ ਲੱਗ ਗਿਆ ਕਿਸ ਦੇ ਨਾਲ ਕੰਮ ਕਰਨਾ ਹੈ । ਜੋ ਅੱਜ ਕਿਸਾਨਾਂ ਦੇ ਨਾਲ ਖੜ੍ਹੇ ਨੇ ਸਿਰਫ ਉਨ੍ਹਾਂ ਦੇ ਨਾਲ ਹੀ ਅੱਗੇ  ਕੰਮ ਕਰਨਗੇ । ਉਨ੍ਹਾਂ ਨੇ ਸਭ ਨੂੰ ਬੇਨਤੀ ਵੀ ਕੀਤੀ ਇਕੱਠੇ ਰਹੀਏ । ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਟੀਮ ਦੇ ਨਾਲ ਮਿਲਕੇ ਕਿਸਾਨਾਂ ਦੀ ਕਾਮਯਾਬੀ ਲਈ ‘ਸਤਨਾਮ ਵਾਹਿਗੁਰੂ’ ਦਾ ਜਾਪ ਵੀ ਕੀਤਾ। inside image of farmers protest ammy virk  

0 Comments
0

You may also like