ਐਮੀ ਵਿਰਕ ਨੇ ਆਪਣੀਆਂ ਦੋ ਨਵੀਆਂ ਫ਼ਿਲਮਾਂ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ

written by Shaminder | March 05, 2022

ਪੰਜਾਬੀ ਇੰਡਸਟਰੀ ‘ਚ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਦਾ ਐਲਾਨ ਹੋ ਰਿਹਾ ਹੈ । ਐਮੀ ਵਿਰਕ (Ammy Virk)ਨੇ ਮੁੜ ਤੋਂ ਆਪਣੀਆਂ ਦੋ ਫ਼ਿਲਮਾਂ ਦਾ ਐਲਾਨ ਕਰ ਦਿੱਤਾ ਹੈ । ਜਿਸ ਦਾ ਫ੍ਰਸਟ ਲੁੱਕ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਦੇ ਨਾਲ ਹੀ ਐਮੀ ਵਿਰਕ ਨੇ ਇਨ੍ਹਾਂ ਦੋਵਾਂ ਫ਼ਿਲਮ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਹੈ । ਫ਼ਿਲਮ ‘ਲੌਂਗ ਲਾਚੀ-2’ ਅਤੇ ਫ਼ਿਲਮ ‘ਅਰਜਨਟੀਨਾ’ । ‘ਲੌਂਗ ਲਾਚੀ-੨’ ਇਸੇ ਸਾਲ ਰਿਲੀਜ਼ ਹੋਵੇਗੀ। ਜਦੋਂਕਿ ‘ਅਰਜਨਟੀਨਾ’ ਫ਼ਿਲਮ ਅਗਲੇ ਸਾਲ ਯਾਨੀ ਕਿ ੭ ਅਪ੍ਰੈਲ ੨੦੨੩ ਨੂੰ ਰਿਲੀਜ਼ ਹੋਵੇਗੀ । ਐਮੀ ਵਿਰਕ ਦੇ ਪ੍ਰਸ਼ੰਸਕ ਵੀ ਉਸ ਦੀਆਂ ਫ਼ਿਲਮਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ।

Guggu Gill and Ammy virk image From instagram

ਹੋਰ ਪੜ੍ਹੋ : ਸਾਰਾ ਅਲੀ ਖ਼ਾਨ ਨੇ ਪਹਾੜੀ ਵਾਦੀਆਂ ‘ਚ ਭਰਾ ਅਤੇ ਮਾਂ ਦੇ ਨਾਲ ਕੀਤੀ ਖੂਬ ਮਸਤੀ, ਵੀਡੀਓ ਕੀਤਾ ਸਾਂਝਾ

ਫ਼ਿਲਹਾਲ ਤਾਂ ਉਹ ਆਪਣੀ ਫ਼ਿਲਮ ‘ਆਜਾ ਮੈਕਸੀਕੋ ਚੱਲੀਏ’ ਨੂੰ ਲੈ ਕੇ ਚਰਚਾ ‘ਚ ਹਨ । ਇਹ ਫ਼ਿਲਮ ਹੁਣ ਤੱਕ ਕਰੋੜਾਂ ਦਾ ਬਿਜਨੇਸ ਕਰ ਚੁੱਕੀ ਹੈ ਅਤੇ ਦਰਸ਼ਕਾਂ ਨੂੰ ਵੀ ਇਹ ਫ਼ਿਲਮ ਖੂਬ ਪਸੰਦ ਆ ਰਹੀ ਹੈ । ਇਸ ਤੋਂ ਇਲਾਵਾ ਐਮੀ ਵਿਰਕ ਵਿੱਕੀ ਕੌਸ਼ਲ ਦੇ ਨਾਲ ਵੀ ਜਲਦ ਹੀ ਕਿਸੇ ਫ਼ਿਲਮ ‘ਚ ਨਜ਼ਰ ਆ ਸਕਦੇ ਨੇ । ਇਸ ਦਾ ਕਿਆਸ ਅਦਾਕਾਰ ਵੱਲੋਂ ਬੀਤੇ ਦਿਨੀਂ ਆਪਣੀ ਇੰਸਟਾਗ੍ਰਾਮ ਪੋਸਟ ‘ਚ ਪਾਈ ਤਸਵੀਰ ਤੋਂ ਲਗਾਇਆ ਜਾ ਰਿਹਾ ਸੀ ।

ArajanTina image From instagram

ਦੱਸ ਦੇਈਏ ਕਿ ਹਾਲ ਹੀ ’ਚ ਐਮੀ ਵਿਰਕ ਨੇ ਵਿੱਕੀ ਕੌਸ਼ਲ ਤੇ ਕਰਨ ਜੌਹਰ ਨਾਲ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਇਨ੍ਹਾਂ ਤਸਵੀਰਾਂ ਤੋਂ ਇਹ ਕਿਆਸ ਲਗਾਈ ਜਾ ਰਹੀ ਹੈ ਕਿ ਐਮੀ ਵਿਰਕ ਬਹੁਤ ਜਲਦ ਵਿੱਕੀ ਕੌਸ਼ਲ ਨਾਲ ਕਿਸੇ ਫ਼ਿਲਮ ’ਚ ਨਜ਼ਰ ਆਉਣ ਵਾਲੇ ਹਨ। ਇਸ ਗੱਲ ਤੋਂ ਸਾਫ਼ ਹੈ ਕਿ ਐਮੀ ਵਿਰਕ ਹੁਣ ਇੱਕ ਵਾਰ ਫਿਰ ਤੋਂ ਬਾਲੀਵੁੱਡ ਫ਼ਿਲਮ ਵਿੱਚ ਕਮਾਲ ਦਿਖਾਉਂਦੇ ਹੋਏ ਨਜ਼ਰ ਆਉਣਗੇ। ਇਸ ਤਸਵੀਰ ‘ਚ ਅਦਾਕਾਰ ਵਿੱਕੀ ਕੌਸ਼ਲ ਦੇ ਨਾਲ ਨਜ਼ਰ ਆਇਆ ਸੀ । ਫ਼ਿਲਮ ਇਸ ਦਾ ਰਸਮੀ ਐਲਾਨ ਹੋਣਾ ਹਾਲੇ ਬਾਕੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਐਮੀ ਵਿਰਕ ਫ਼ਿਲਮ ‘83’ ‘ਚ ਨਜ਼ਰ ਆਏ ਸਨ ।

You may also like