ਐਮੀ ਵਿਰਕ ਦੱਖਣੀ ਫ਼ਿਲਮਾਂ ਦੀ ਹੀਰੋਇਨ ਨਿੱਕੀ ਗਲਰਾਨੀ ਨਾਲ ਲੈ ਕੇ ਆ ਰਹੇ ਹਨ ਨਵਾਂ ਪ੍ਰੋਜੈਕਟ

written by Rupinder Kaler | October 18, 2021

ਪੰਜਾਬੀ ਗਾਇਕ ਤੇ ਅਦਾਕਾਰ ammy  virk ਨੇ ਕੁਝ ਦਿਨ ਪਹਿਲਾਂ ਆਪਣੇ ਪ੍ਰਸ਼ੰਸਕਾਂ ਲਈ ਆਪਣੇ ਨਵੇਂ ਗੀਤ ‘ਪਿਆਰ ਦੀ ਕਹਾਣੀ’ ਦਾ ਪੋਸਟਰ ਜਾਰੀ ਕੀਤਾ ਸੀ। ਹੁਣ ਐਮੀ ਵਿਰਕ (ammy  virk)  ਨੇ ਇੱਕ ਹੋਰ ਪੋਸਟਰ ਜਾਰੀ ਕੀਤਾ ਹੈ, ਜਿਸ ਵਿੱਚ ਗੀਤ ਦੇ ਰਿਲੀਜ਼ ਹੋਣ ਦੀ ਤਰੀਕ ਲਿਖੀ ਗਈ ਹੈ।

Pic Courtesy: Instagram

ਹੋਰ ਪੜ੍ਹੋ :

ਗਾਇਕਾ ਹਰਸ਼ਦੀਪ ਕੌਰ ਨੇ ਪੁੱਤਰ ਦੇ ਨਾਲ ਸਾਂਝੀ ਕੀਤੀ ਕਿਊਟ ਤਸਵੀਰ, ਪ੍ਰਸ਼ੰਸਕਾਂ ਨੂੰ ਵੀ ਆ ਰਹੀ ਪਸੰਦ

Pic Courtesy: Instagram

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਐਮੀ ਵਿਰਕ ਨੇ ਆਪਣੀ ਤਸਵੀਰ ਦੱਖਣੀ ਭਾਰਤ ਦੀ ਇੱਕ ਹੀਰੋਇਨ ਨਿੱਕੀ ਗਲਰਾਨੀ ਨਾਲ ਤਸਵੀਰ ਸਾਂਝੀ ਕੀਤੀ ਸੀ । ਉਨ੍ਹਾਂ ਦੇ ਪ੍ਰਸ਼ੰਸਕ ਆਪਣੇ ਮਨਪਸੰਦ ਅਦਾਕਾਰ ਨੂੰ ਵੇਖ ਕੇ ਬਹੁਤ ਉਤਸ਼ਾਹਿਤ ਹੋਏ ਸਨ। ‘Pyar di kahani ’ ਦਾ ਗੀਤ ਨਿਸ਼ਚਤ ਤੌਰ ’ਤੇ ਦਰਸ਼ਕਾਂ, ਖ਼ਾਸ ਕਰ ਕੇ ਐਮੀ ਵਿਰਕ ਦੇ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਛੂਹੇਗਾ ਕਿਉਂਕਿ ਉਹ ਸਭ ਗਾਇਕ ਦੇ ਇੱਕ ਹੋਰ ਭਾਵਨਾਤਮਕ ਤੇ ਲਵ ਟ੍ਰੈਕ ਦੀ ਉਡੀਕ ਕਰ ਰਹੇ ਹਨ।

ਹੁਣ ਇਹ ਲਵ ਟ੍ਰੈਕ ਆਉਂਦੀ 19 ਅਕਤੂਬਰ ਨੂੰ ਸਾਰੇਗਾਮਾ ਦੇ ਲੇਬਲ ਹੇਠ ਰਿਲੀਜ਼ ਹੋਣ ਜਾ ਰਿਹਾ ਹੈ। ਇਹ ਗੀਤ ਰਾਜ ਫ਼ਤਿਹਪੁਰੀਆ ਨੇ ਲਿਖਿਆ ਹੈ ਤੇ ਸੰਗੀਤ ਸੰਨੀ ਵਿਕ ਦਾ ਹੈ। ਇਸ ਗੀਤ ਦਾ ਨਿਰਦੇਸ਼ਨ ਵਿਡੀਓ ਨੂੰ ਨਵੀਜਤ ਬੁੱਟਰ ਨੇ ਦਿੱਤਾ ਹੇ। ਇਸ ਗੀਤ ਰਾਹੀਂ ਨਿੱਕੀ ਗਲਰਾਨੀ ਪਹਿਲੀ ਵਾਰ ਪੰਜਾਬੀ ਫ਼ਿਲਮ ਉਦਯੋਗ ਦੇ ਰੂਬਰੂ ਹੋਣਗੇ।

You may also like