‘Tod Da E Dil’ ਦਾ ਵੀਡੀਓ ਹੋਇਆ ਰਿਲੀਜ਼, ਐਮੀ ਵਿਰਕ ਤੇ ਮੈਂਡੀ ਤੱਖਰ ਦੀ ਜੋੜੀ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ, ਦੇਖੋ ਵੀਡੀਓ

Written by  Lajwinder kaur   |  May 18th 2020 04:43 PM  |  Updated: May 18th 2020 04:51 PM

‘Tod Da E Dil’ ਦਾ ਵੀਡੀਓ ਹੋਇਆ ਰਿਲੀਜ਼, ਐਮੀ ਵਿਰਕ ਤੇ ਮੈਂਡੀ ਤੱਖਰ ਦੀ ਜੋੜੀ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ, ਦੇਖੋ ਵੀਡੀਓ

ਪੰਜਾਬੀ ਗਾਇਕ ਐਮੀ ਵਿਰਕ ਦਾ ਨਵਾਂ ਗੀਤ ‘ਤੋੜ ਦਾ ਏ ਦਿਲ’ ਜਿਸਦੇ ਦਾ ਆਡੀਓ ਤਾਂ ਪਹਿਲਾਂ ਹੀ ਦਰਸ਼ਕਾਂ ਦੇ ਰੁਬਰੂ ਹੋਇਆ ਸੀ । ਫੈਨਜ਼ ਵੱਲੋਂ ਉਨ੍ਹਾਂ ਦੇ ਇਸ ਗਾਣਾ ਦੇ ਵੀਡੀਓ ਦੀ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ । ਉਡੀਕ ਦੀਆਂ ਘੜੀਆਂ ਨੂੰ ਵਿਰਾਮ ਦਿੰਦੇ ਹੋਏ ਐਮੀ ਵਿਰਕ ਨੇ ਇਸ ਗਾਣੇ ਦਾ ਵੀਡੀਓ ਦਰਸ਼ਕਾਂ ਦੇ ਸਨਮੁਖ ਕਰ ਦਿੱਤਾ ਹੈ । ਲਾਕਡਾਊਨ ਦੇ ਚੱਲਦੇ ਇਸ ਗੀਤ ਦਾ ਵੀਡੀਓ ਘਰ ‘ਚ ਰਹਿ ਕੇ ਹੀ ਤਿਆਰ ਕੀਤਾ ਗਿਆ ਹੈ ।

ਜੇ ਗੱਲ ਕਰੀਏ ਗਾਣੇ ਦੇ ਬੋਲਾਂ ਦੀ ਤਾਂ ਉਹ ਮਨਿੰਦਰ ਬੁੱਟਰ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ Avvy Sra ਵੱਲੋਂ ਦਿੱਤਾ ਗਿਆ ਹੈ। ਗਾਣੇ ਦਾ ਵੀਡੀਓ ਨਾਮੀ ਡਾਇਰੈਕਟਰ ਅਰਵਿੰਦਰ ਖਹਿਰਾ ਵੱਲੋਂ ਸ਼ੂਟ ਕੀਤਾ ਗਿਆ ਹੈ । ਗਾਣੇ ‘ਚ ਐਮੀ ਵਿਰਕ ਮੈਂਡੀ ਤੱਖਰ ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ । ਸੈਡ ਜ਼ੌਨਰ ਦਾ ਇਹ ਗੀਤ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ।

 

View this post on Instagram

 

Shukar shukar ❤️... WAHEGURU JI BLESS U ?

A post shared by Ammy Virk ( ਐਮੀ ਵਿਰਕ ) (@ammyvirk) on

ਜੇ ਗੱਲ ਕਰੀਏ ਐਮੀ ਵਿਰਕ ਦੇ ਵਰਕ ਫਰੰਟ ਦੀ ਤਾਂ ਇਸ ਸਾਲ ਦੀ ਸ਼ੁਰੂਆਤ ‘ਚ ਉਹ ‘ਸੁਫ਼ਨਾ’ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸਨ । ਇਸ ਫ਼ਿਲਮ ਨੇ ਬਾਕਸ ਆਫ਼ਿਸ ‘ਤੇ ਕਈ ਰਿਕਾਰਡ ਬਣਾਏ । ਦਰਸ਼ਕਾਂ ਵੱਲੋਂ ਇਸ ਫ਼ਿਲਮ ਨੂੰ ਰੱਜ ਕੇ ਪਿਆਰ ਦਿੱਤਾ ਗਿਆ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network