ਐਮੀ ਵਿਰਕ ਨੇ ਪਾਕਿਸਤਾਨ ਵਿੱਚ ਸਥਿਤ ਆਪਣੇ ਪੁਰਖਿਆਂ ਦੀ ਹਵੇਲੀ ਦੀ ਵੀਡੀਓ ਕੀਤੀ ਸਾਂਝੀ, ਇੱਕ ਏਕੜ ਵਿੱਚ ਬਣੀ ਹੋਈ ਹੈ ਹਵੇਲੀ

Reported by: PTC Punjabi Desk | Edited by: Rupinder Kaler  |  August 20th 2021 12:13 PM |  Updated: August 20th 2021 12:13 PM

ਐਮੀ ਵਿਰਕ ਨੇ ਪਾਕਿਸਤਾਨ ਵਿੱਚ ਸਥਿਤ ਆਪਣੇ ਪੁਰਖਿਆਂ ਦੀ ਹਵੇਲੀ ਦੀ ਵੀਡੀਓ ਕੀਤੀ ਸਾਂਝੀ, ਇੱਕ ਏਕੜ ਵਿੱਚ ਬਣੀ ਹੋਈ ਹੈ ਹਵੇਲੀ

1947 ਦੀ ਵੰਡ ਦੌਰਾਨ ਪਾਕਿਸਤਾਨ (Pakistan) ਤੋਂ ਕਈ ਪਰਿਵਾਰ ਉੱਜੜ ਕੇ ਭਾਰਤ ਆਏ ਸਨ । ਇਹਨਾਂ ਪਰਿਵਾਰਾਂ ਵਿੱਚੋਂ ਐਮੀ ਵਿਰਕ (Ammy Virk)  ਦਾ ਪਰਿਵਾਰ ਵੀ ਇੱਕ ਸੀ । ਜਿਸ ਦਾ ਖੁਲਾਸਾ ਐਮੀ ਵਿਰਕ ਨੇ ਆਪਣੇ ਟਵਿੱਟਰ ਤੋਂ ਇੱਕ ਵੀਡੀਓ ਸ਼ੇਅਰ ਕਰਕੇ ਕੀਤਾ ਹੈ । ਦਰਅਸਲ ਇਹ ਵੀਡੀਓ ਚੈਨਲ ਉਰਦੂ ਪੁਆਇੰਟ ਦਾ ਹੈ, ਜਿਸ ਨੇ ਐਮੀ ਵਿਰਕ ਦੇ ਪੂਰਵਜਾਂ ਦੀ ਖ਼ਾਨਦਾਨੀ ਹਵੇਲੀ (Haveli)  ਦੀ ਵੀਡੀਓ ਸਾਂਝੀ ਕੀਤੀ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਐਮੀ ਵਿਰਕ (Ammy Virk) ਨੇ ਚੈਨਲ ਦਾ ਧੰਨਵਾਦ ਕੀਤਾ ਹੈ ।

Ammy Virk , Image From Instagram

ਹੋਰ ਪੜ੍ਹੋ :

ਅਦਾਕਾਰ ਪ੍ਰਮੀਸ਼ ਵਰਮਾ ਨੇ ਪਹਿਲੀ ਵਾਰ ਆਪਣੀ ਗਰਲ ਫਰੈਂਡ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਖ਼ਾਸ ਮੌਕੇ ’ਤੇ ਗਰਲ ਫਰੈਂਡ ਨੂੰ ਦਿੱਤੀ ਵਧਾਈ

Pic Courtesy: Instagram

ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਦੱਸਿਆ ਗਿਆ ਹੈ ਕਿ ਐਮੀ ਵਿਰਕ (Ammy Virk) ਦੇ ਪੁਰਖੇ ਪਾਕਿਸਤਾਨ (Pakistan) ਦੇ ਸ਼ੇਖੂਪੁਰਾ ਵਿੱਚ ਰਹਿੰਦੇ ਸਨ। ਉਨ੍ਹਾਂ ਦੀ ਪੁਰਾਣੀ ਹਵੇਲੀ (Haveli) ਅਜੇ ਵੀ ਪਿੰਡ ਵਿੱਚ ਹੈ, ਲਗਭਗ ਉਸੇ ਹਾਲਤ ਵਿੱਚ ਜਿਸ ਤਰ੍ਹਾਂ ਇਸਨੂੰ ਛੱਡਿਆ ਗਿਆ ਸੀ । ਇਹ 1 ਏਕੜ ਦੇ ਖੇਤਰ ਵਿੱਚ ਬਣੀ ਹੋਈ ਹੈ ਅਤੇ ਇੱਕ ਬਹੁਤ ਹੀ ਵਿਲੱਖਣ ਤੇ ਸ਼ਾਨਦਾਰ ਆਰਕੀਟੈਕਚਰ ਸ਼ੈਲੀ ਵਿੱਚ ਬਣੀ ਹੋਈ ਹੈ ।

ਮੌਜੂਦਾ ਸਮੇਂ ਵਿੱਚ ਇੱਕ ਆਦਮੀ ਅਜੇ ਵੀ ਹਵੇਲੀ (Haveli) ਵਿੱਚ ਰਹਿੰਦਾ ਹੈ । ਐਮੀ ਵਿਰਕ (Ammy Virk) ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਤੇ ਐਮੀ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਐਮੀ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਸ ਦੀ ਹਾਲ ਹੀ ਵਿੱਚ ਫ਼ਿਲਮ ਪਵਾੜਾ ਰਿਲੀਜ਼ ਹੋਈ ਹੈ, ਜਿਹੜੀ ਕਿ ਬਾਕਸ ਆਫ਼ਿਸ ਤੇ ਚੰਗੀ ਕਮਾਈ ਕਰ ਰਹੀ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network