ਲੋਹੜੀ ਦੇ ਮੌਕੇ ‘ਤੇ ਐਮੀ ਵਿਰਕ ਨੇ ਸਾਂਝਾ ਕੀਤਾ ‘ਸੁਫ਼ਨਾ’ ਫ਼ਿਲਮ ਦੇ ਪਹਿਲੇ ਗੀਤ ਦਾ ਪੋਸਟਰ

written by Lajwinder kaur | January 13, 2020

ਪੰਜਾਬੀ ਗਾਇਕ ਐਮੀ ਵਿਰਕ ਜੋ ਕਿ ਬਹੁਤ ਜਲਦ 2020 ਦੀ ਆਪਣੀ ਪਹਿਲੀ ਫ਼ਿਲਮ ‘ਸੁਫ਼ਨਾ’ ਲੈ ਕੇ ਆ ਰਹੇ ਹਨ। ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਆਉਣ ਵਾਲੀ ਫ਼ਿਲਮ ਦੇ ਪਹਿਲੇ ਗੀਤ ਦਾ ਪੋਸਟਰ ਸ਼ੇਅਰ ਕੀਤਾ ਹੈ। ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਕਬੂਲ ਆ (Qubool) ...ਪਹਿਲਾਂ ਗੀਤ ਫ਼ਿਲਮ ਸੁਫ਼ਨਾ ‘ਚੋਂ...ਜਾਨੀ ਤੇ ਬੀ ਪਰਾਕ ਨੇ ਆਪਣਾ ਬੈਸਟ ਦਿੱਤਾ ਹੈ...’

ਹੋਰ ਵੇਖੋ:ਐਮੀ ਵਿਰਕ ਨੇ ‘ਕਿਸਮਤ’ ਫ਼ਿਲਮ ਦੀਆਂ ਯਾਦਾਂ ਨੂੰ ਸਾਂਝੇ ਕਰਦੇ ਹੋਏ ‘ਕਿਸਮਤ 2’ ਦੇ ਯੋਜਨਾ ਦਾ ਕੀਤਾ ਖੁਲਾਸਾ

ਜੀ ਹਾਂ ਕਬੂਲ ਆ ਗੀਤ ਦੇ ਬੋਲ ਜਾਨੀ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਹੋਵੇਗਾ ਬੀ ਪਰਾਕ ਦਾ। ਇਸ ਗਾਣੇ ਨੂੰ ਹਸ਼ਮਤ ਸੁਲਤਾਨਾ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਣਗੇ। ਇਹ ਗੀਤ ਬਹੁਤ ਜਲਦ ਦਰਸ਼ਕਾਂ ਦੀ ਝੋਲੀ ਪੈ ਜਾਵੇਗਾ।

 

View this post on Instagram

 

SUFNA ❤️ WAHEGURU JI ??

A post shared by Ammy Virk ( ਐਮੀ ਵਿਰਕ ) (@ammyvirk) on

ਜੇ ਗੱਲ ਕਰੀਏ ਸੁਫ਼ਨਾ ਫ਼ਿਲਮ ਦੀ ਤਾਂ ਇਸ ਰੋਮਾਂਟਿਕ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ ਜਗਦੀਪ ਸਿੱਧੂ ਨੇ ਤੇ ਨਾਲ ਹੀ ਇਸ ਫ਼ਿਲਮ ਦੀ ਕਹਾਣੀ ਵੀ ਖੁਦ ਉਨ੍ਹਾਂ ਨੇ ਹੀ ਲਿਖੀ ਹੈ। ਇਸ ਫ਼ਿਲਮ ਦੇ ਲੀਡ ਰੋਲ ‘ਚ ਐਮੀ ਵਿਰਕ ਤੇ ਤਾਨੀਆ ਨਜ਼ਰ ਆਉਣਗੇ। ਇਹ ਫ਼ਿਲਮ 14 ਫਰਵਰੀ ਯਾਨੀ ਕਿ ਵੈਲਨਟਾਈਨ ਡੇਅ ਵਾਲੇ ਦਿਨ ਰਿਲੀਜ਼ ਹੋਣ ਜਾ ਰਹੀ ਹੈ।

0 Comments
0

You may also like