ਐਮੀ ਵਿਰਕ ਨੇ ਸਾਂਝਾ ਕੀਤਾ ਆਪਣੇ ਨਵੇਂ ਗੀਤ ‘KADE KADE’ ਦਾ ਪੋਸਟਰ, ਵਾਮਿਕਾ ਗੱਬੀ ਅਦਾਕਾਰੀ ਕਰਦੀ ਹੋਈ ਆਵੇਗੀ ਨਜ਼ਰ

written by Lajwinder kaur | June 03, 2021

ਪੰਜਾਬੀ ਮਿਊਜ਼ਿਕ ਜਗਤ ਦੇ ਕਮਾਲ ਦੇ ਗਾਇਕ ਐਮੀ ਵਿਰਕ ਬਹੁਤ ਜਲਦ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆ ਰਹੇ ਨੇ। ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਆਪਣੇ ਨਵੇਂ ਗੀਤ ‘ਕਦੇ ਕਦੇ’ ਦਾ ਪੋਸਟਰ ਸਾਂਝਾ ਕੀਤਾ ਹੈ।

singer ammy virk image source- instagram
ਹੋਰ ਪੜ੍ਹੋ : ਆਪਣੀ ਧੀਆਂ ਦੇ ਨਾਲ ਬੱਬੂ ਮਾਨ ਦੇ ਗੀਤ ‘ਤੇ ਮਸਤੀ ਕਰਦੀ ਨਜ਼ਰ ਆਈ ਨੀਰੂ ਬਾਜਵਾ, ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਇਹ ਵੀਡੀਓ
inside image of kade kade poster by ammy virk image source- instagram
ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਹੈ- ‘KADE KADE ❤️ਨਵਾਂ ਸਿੰਗਲ ਟਰੈਕ ,, ਧੰਨਵਾਦ @wamiqagabbi 🤗’ । ਇਸ ਗੀਤ ਦਾ ਵੀਡੀਓ ਅਰਵਿੰਦਰ ਖਹਿਰਾ ਨੇ ਤਿਆਰ ਕੀਤਾ ਹੈ। ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਨੇ ਤੇ ਮਿਊਜ਼ਿਕ Avvy Sra ਦਾ ਹੋਵੇਗਾ’ । ਗਾਣੇ ਦੇ ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਖੁਦ ਐਮੀ ਵਿਰਕ ਤੇ ਅਦਾਕਾਰਾ ਵਾਮਿਕਾ ਗੱਬੀ । ਫ਼ਿਲਹਾਲ ਇਸ ਗੀਤ ਦੀ ਰਿਲੀਜ਼ ਡੇਟ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਪ੍ਰਸ਼ੰਸਕ ਇਸ ਗੀਤ ਨੂੰ ਲੈ ਕੇ ਕਾਫੀ ਉਤਸੁਕ ਨੇ । ਵੱਡੀ ਗਿਣਤੀ ‘ਚ ਇਸ ਪੋਸਟ ਉੱਤੇ ਲਾਈਕਸ ਆ ਚੁੱਕੇ ਨੇ।
Ammy Virk-Sweetaj Brar Upcoming song Khabbi Seat Teaser Released image source- instagram
ਜੇ ਗੱਲ ਕਰੀਏ ਐਮੀ ਵਿਰਕ ਦੇ ਵਰੰਟ ਵਰਕ ਦੀ ਤਾਂ  ਉਹ ਪੰਜਾਬੀ ਮਿਊਜ਼ਿਕ ਜਗਤ ਦੇ ਕਮਾਲ ਦੇ ਗਾਇਕਾਂ ਚੋਂ ਇੱਕ ਨੇ । ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਜਿਵੇਂ ਵੰਗ ਦਾ ਨਾਪ, ਤਾਰਾ, ਪਸੰਦ ਜੱਟ ਦੀ, ਕਾਲਾ ਸੂਟ, ਇੱਕ ਪਲ ਵਰਗੇ ਸੁਪਰ ਹਿੱਟ ਗੀਤ ਦੇ ਚੁੱਕੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕਾਫੀ ਐਕਟਿਵ ਹੈ। ਉਹ ਕਈ ਸੁਪਰ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ।  

0 Comments
0

You may also like