ਐਮੀ ਵਿਰਕ ਨੇ ‘ਕਿਸਮਤ’ ਫ਼ਿਲਮ ਦੀਆਂ ਯਾਦਾਂ ਨੂੰ ਸਾਂਝੇ ਕਰਦੇ ਹੋਏ ‘ਕਿਸਮਤ 2’ ਦੇ ਯੋਜਨਾ ਦਾ ਕੀਤਾ ਖੁਲਾਸਾ

written by Lajwinder kaur | July 23, 2019

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਐਮੀ ਵਿਰਕ ਜੋ ਵਧੀਆ ਗਾਇਕ ਹੋਣ ਦੇ ਨਾਲ ਵਧੀਆ ਅਦਾਕਾਰ ਵੀ ਨੇ। ਜੀ ਹਾਂ ਸਾਲ 2018 ‘ਚ ਕਿਸਮਤ ਵਰਗੀ ਸੁਪਰ ਹਿੱਟ ਫ਼ਿਲਮ ਦੇ ਨਾਲ ਵਾਹ ਵਾਹੀ ਖੱਟ ਚੁੱਕੇ ਨੇ। ਉਹ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ ਤੇ ਇਸ ਵਾਰ ਉਨ੍ਹਾਂ ਨੇ ਆਪਣੇ ਫੈਨਜ਼ ਤੇ ਸਰਗੁਣ ਮਹਿਤਾ ਦੇ ਨਾਲ ਖੁਸ਼ੀ ਸਾਂਝੀ ਕੀਤੀ। ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਉੱਤੇ ਕਿਸਮਤ ਫ਼ਿਲਮਾਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘Yessssss we planned QISMAT 2... @sargunmehta
Hna dactar @jagdeepsidhu3 ?
Love , respect, #peace
Waheguru ji’

ਹੋਰ ਵੇਖੋ:ਇੰਸਟਾਗ੍ਰਾਮ ‘ਤੇ ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ ਕਮਾਂਡੋ ਹੀਰੋ ਦਾ ਇਹ ਐਕਸ਼ਨ ਵੀਡੀਓ, ਦੇਖੋ ਕਿਵੇਂ ਅੰਡੇ ਨਾਲ ਤੋੜੀਆਂ ਇੱਟਾਂ

ਇਸ ਤੋਂ ਬਾਅਦ ਸਰਗੁਣ ਮਹਿਤਾ ਨੇ ਕਮੈਂਟ ਕਰਕੇ ਕਿਹਾ ਹੈ ਕਿ, ‘ਸ਼ੁਕਰ ਆ ਪਲੇਨ ਤਾਂ ਹੋਈ..’। ਇਸ ਤੋਂ ਇਲਾਵਾ ਇਸ ਪੋਸਟ ‘ਤੇ ਬੀ ਪਰਾਕ, ਰਵੀ ਦੁਬੇ ਤੇ ਰੌਸ਼ਨ ਪ੍ਰਿੰਸ ਨੇ ਕਮੈਂਟ ਕਰਕੇ ਵਧਾਈ ਦਿੱਤੀ ਹੈ। ਇਸ ਪੋਸਟ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜੇ ਗੱਲ ਕੀਤੀ ਜਾਵੇ ਕਿਸਮਤ ਫ਼ਿਲਮ ਦੀ ਤਾਂ ਉਸ ਨੂੰ ਕਹਾਣੀਕਾਰ ਜਗਦੀਪ ਸਿੱਧੂ ਨੇ ਲਿਖੀ ਸੀ ਤੇ ਕਿਸਮਤ ਫ਼ਿਲਮ ਦੇ ਨਾਲ ਹੀ ਡਾਇਰੈਕਸ਼ਨ ਦੀ ਦੁਨੀਆ ‘ਚ ਕਦਮ ਰੱਖਿਆ ਸੀ। ਹਾਲ ਹੀ ਚ ਜਗਦੀਪ ਸਿੱਧੂ ਦੀ ਇੱਕ ਵਾਇਰਲ ਵੀਡੀਓ ਸਾਹਮਣੇ ਆਈ ਸੀ ਜਿਸ ‘ਚ ਉਹ ‘ਕਿਸਮਤ 2’ ਦੀ ਕਹਾਣੀ ਦੇ ਲਿਖਣ ਦਾ ਸੰਕੇਤ ਦਿੰਦੇ ਹੋਏ ਨਜ਼ਰ ਆ ਰਹੇ ਸਨ। ਦਰਸ਼ਕਾਂ ਤੋਂ ਇਲਾਵਾ ਪੰਜਾਬੀ ਹਸਤੀਆਂ ਵੀ ‘ਕਿਸਮਤ 2’ ਦਾ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਹਨ।

ਜੇ ਗੱਲ ਕੀਤੀ ਜਾਵੇ ਐਮੀ ਵਿਰਕ ਦੇ ਕੰਮ ਦੀ ਤਾਂ ਉਹ ਏਨੀਂ ਦਿਨੀਂ ਬਾਲੀਵੁੱਡ ਡਾਇਰੈਕਟਰ ਕਬੀਰ ਖ਼ਾਨ ਦੀ ਫ਼ਿਲਮ ’83 ਦੇ ਸ਼ੂਟ ‘ਚ ਬਿਜ਼ੀ ਚੱਲ ਰਹੇ ਹਨ। ਉੱਧਰ ਸਰਗੁਣ ਮਹਿਤਾ ਵੀ ਬਿੰਨੂ ਢਿੱਲੋਂ ਦੇ ਨਾਲ ਫ਼ਿਲਮ ਝੱਲੇ ਦੇ ਸ਼ੂਟ ‘ਚ ਬਿਜ਼ੀ ਚੱਲ ਰਹੇ ਨੇ।

 

You may also like