
ਸਿੱਧੂ ਮੂਸੇਵਾਲਾ (Sidhu Moose Wala ) ਦੀ ਮੌਤ ਤੋਂ ਬਾਅਦ ਕਈ ਗਾਇਕਾਂ ਦੇ ਵੱਲੋਂ ਸ਼ੋਅ ਮੁਲਤਵੀ ਕਰ ਦਿੱਤੇ ਗਏ । ਉੱਥੇ ਹੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਨੇ ਫ਼ਿਲਮ ‘ਸ਼ੇਰ ਬੱਗਾ’ ਨੂੰ ਮੁਲਤਵੀ ਕਰ ਦਿੱਤਾ ਹੈ । ਇਹ ਫ਼ਿਲਮ 10 ਜੂਨ ਨੂੰ ਰਿਲੀਜ ਕਰਨੀ ਸੀ । ਅਦਾਕਾਰ ਨੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ‘ਚ ਇਸ ਸਬੰਧੀ ਗੱਲਬਾਤ ਸਾਂਝੀ ਕੀਤੀ ਹੈ ।ਫ਼ਿਲਮ ‘ਚ ਐਮੀ ਵਿਰਕ ਦੇ ਨਾਲ ਸੋਨਮ ਬਾਜਵਾ ਨਜਰ ਆਉਣਗੇ।

ਹੋਰ ਪੜ੍ਹੋ : ਜੌਰਡਨ ਸੰਧੂ ਸਿੱਧੂ ਮੂਸੇਵਾਲਾ ਦੇ ਪਿੰਡ ਪਹੁੰਚੇ, ਸਿੱਧੂ ਮੂਸੇਵਾਲਾ ਦੀ ਮਾਂ ਨੂੰ ਮਿਲ ਕੇ ਹੋਏ ਭਾਵੁਕ
ਐਮੀ ਵਿਰਕ ਨੇ ਇੱਕ ਨੋਟ ਸਾਂਝਾ ਕਰਦੇ ਹੋਏ ਲਿਖਿਆ ਕਿ ‘ਸ਼ੇਰਬਾਗਾ ਟੀਮ ਦੇ ਤੌਰ 'ਤੇ ਅਸੀਂ 10 ਜੂਨ ਨੂੰ ਤੁਹਾਡੇ ਨੇੜੇ ਦੇ ਸਿਨੇਮਾਘਰਾਂ 'ਚ ਸਿਨੇਮਾ ਦਾ ਜਸ਼ਨ ਮਨਾਉਣ ਲਈ ਤੁਹਾਨੂੰ ਮਿਲਣ ਜਾ ਰਹੇ ਸੀ, ਪਰ ਬਹੁਤ ਦੁੱਖ ਅਤੇ ਇਸ ਔਖੇ ਸਮੇਂ ਕਾਰਨ ਅਸੀਂ ਇਸ ਕਲਾ ਨੂੰ ਮਨਾਉਣ ਦੀ ਸਥਿਤੀ 'ਚ ਨਹੀਂ ਹਾਂ।

ਹੋਰ ਪੜ੍ਹੋ : Saunkan Saunkne Success Party: ਐਮੀ ਵਿਰਕ ਦੀ ਦਿੱਤੀ ਪਾਰਟੀ ‘ਚ ਸ਼ਾਮਿਲ ਹੋਏ ਕਈ ਨਾਮੀ ਕਲਾਕਾਰ
ਜਿਸ ਕਾਰਨ ਅਸੀਂ ਸ਼ੇਰ ਬੱਗਾ ਦੀ ਰਿਲੀਜ਼ ਨੂੰ ਟਾਲ ਰਹੇ ਹਾਂ’। ਇਸ ਸਬੰਧੀ ਗੱਲਬਾਤ ਸਾਂਝੀ ਕਰਨ ਦੇ ਨਾਲ-ਨਾਲ ਗਾਇਕ ਨੇ ਸਿੱਧੂ ਮੂਸੇਵਾਲਾ ਦੇ ਨਾਲ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ । ਜਿਸ ਨੂੰ ਟੁੱਟੇ ਹੋਏ ਦਿਲ ਦੇ ਨਾਲ ਗਾਇਕ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਐਮੀ ਵਿਰਕ ਦੀ ਫ਼ਿਲਮ ਸਰਗੁਨ ਮਹਿਤਾ ਅਤੇ ਨਿਮਰਤ ਖਹਿਰਾ ਦੇ ਨਾਲ ਰਿਲੀਜ ਹੋਈ ਸੀ ।

ਇਸ ਫ਼ਿਲਮ ਨੂੰ ਵੀ ਦਰਸ਼ਕਾਂ ਦੇ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ । ਪਰ ਸਿੱਧੂ ਮੂਸੇਵਾਲਾ ਦੇ ਦਿਹਾਂਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਗਾਇਕ ਅਤੇ ਅਦਾਕਾਰ ਫ਼ਿਲਮਾਂ, ਗੀਤਾਂ ਸ਼ੋਅ ਅਤੇ ਲਾਈਵ ਕੰਸਰਟ ਨੂੰ ਮੁਲਤਵੀ ਕਰ ਰਹੇ ਹਨ ।
View this post on Instagram