ਅਖਿਲ ਦੇ ਗੀਤ ‘ਤੇ ਜੱਸੀ ਗਿੱਲ ਨੇ ਆਪਣੀ ਧੀ ਨਾਲ ਬਣਾਈ ਪਿਆਰੀ ਜਿਹੀ ਵੀਡੀਓ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ, ਦੇਖੋ ਵੀਡੀਓ

By  Lajwinder kaur August 23rd 2020 04:58 PM

ਪੰਜਾਬੀ ਗਾਇਕ ਜੱਸੀ ਗਿੱਲ ਜੋ ਕਿ ਏਨੀਂ ਦਿਨੀਂ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੇ ਨੇ । ਉਹ ਆਪਣੇ ਪਰਿਵਾਰ ਦੇ ਨਾਲ ਕੈਨੇਡਾ ‘ਚ ਰਹਿ ਰਹੇ ਨੇ ।

View this post on Instagram

 

❤️

A post shared by Jassie Gill (@jassie.gill) on Aug 21, 2020 at 12:05pm PDT

ਜੱਸੀ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਬੇਟੀ ਰੋਜਸ ਕੌਰ ਗਿੱਲ ਦੇ ਨਾਲ ਇੱਕ ਪਿਆਰੀ ਜਿਹੀ ਵੀਡੀਓ ਸ਼ੇਅਰ ਕੀਤੀ ਹੈ । ਇਸ ਵੀਡੀਓ ‘ਚ ਉਹ ਆਪਣੀ ਬੇਟੀ ਦੇ ਨਾਲ ਬੋਟਿੰਗ ਦਾ ਲੁਤਫ ਲੈਂਦੇ ਹੋਏ ਦਿਖਾਈ ਦੇ ਰਹੇ ਨੇ । ਵੀਡੀਓ ‘ਚ ਅਖਿਲ ਦਾ ਗੀਤ ਦੀਵਾਨਾ ਵੱਜ ਰਿਹਾ ਹੈ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ । ਇੱਕ ਲੱਖ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ ।

ਜੇ ਗੱਲ ਕਰੀਏ ਜੱਸੀ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਉਹ ਗਾਇਕੀ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਨੇ । ਉਹ ਬਾਲੀਵੁੱਡ ਤੇ ਪਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਨੇ ।

Related Post