ਵਿਆਹ ਸਮਾਰੋਹ ‘ਚ ਠੁਮਕੇ ਲਗਾਉਂਦੇ ਨਜ਼ਰ ਆਏ ਅਕਸ਼ੇ ਕੁਮਾਰ ਅਤੇ ਬਾਲੀਵੁੱਡ ਦੇ ਦਬੰਗ ਸਲਮਾਨ ਖ਼ਾਨ, ਵੇਖੋ ਵੀਡੀਓ

ਫ਼ਿਲਮਾਂ ‘ਚ ਕਰੋੜਾਂ ਰੁਪਏ ਲੈਣ ਵਾਲੇ ਬਾਲੀਵੁੱਡ ਦੇ ਵੱਡੇ ਅਦਾਕਾਰ ਕਿਸੇ ਦੇ ਵਿਆਹ ‘ਚ ਵੀ ਠੁਮਕੇ ਲਗਾਉਂਦੇ ਹੋਏ ਨਜ਼ਰ ਆ ਜਾਂਦੇ ਹਨ ।ਅਜਿਹਾ ਹੀ ਕੁਝ ਵੇਖਣ ਨੂੰ ਮਿਲਿਆ ਦਿੱਲੀ ‘ਚ ਜਿੱਥੇ ਸਲਮਾਨ ਖ਼ਾਨ (Salman Khan) ਅਤੇ ਅਕਸ਼ੇ ਕੁਮਾਰ (Akshay Kumar) ਵਿਆਹ ਸਮਾਰੋਹ ਦੇ ਦੌਰਾਨ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਦੇ ਹੋਏ ਨਜ਼ਰ ਆਏ ।

By  Shaminder February 20th 2023 02:34 PM

ਫ਼ਿਲਮਾਂ ‘ਚ ਕਰੋੜਾਂ ਰੁਪਏ ਲੈਣ ਵਾਲੇ ਬਾਲੀਵੁੱਡ ਦੇ ਵੱਡੇ ਅਦਾਕਾਰ ਕਿਸੇ ਦੇ ਵਿਆਹ ‘ਚ ਵੀ ਠੁਮਕੇ ਲਗਾਉਂਦੇ ਹੋਏ ਨਜ਼ਰ ਆ ਜਾਂਦੇ ਹਨ ।ਅਜਿਹਾ ਹੀ ਕੁਝ ਵੇਖਣ ਨੂੰ ਮਿਲਿਆ ਦਿੱਲੀ ‘ਚ ਜਿੱਥੇ ਸਲਮਾਨ ਖ਼ਾਨ (Salman Khan) ਅਤੇ ਅਕਸ਼ੇ ਕੁਮਾਰ (Akshay Kumar) ਵਿਆਹ ਸਮਾਰੋਹ ਦੇ ਦੌਰਾਨ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਦੇ ਹੋਏ ਨਜ਼ਰ ਆਏ । 


ਹੋਰ ਪੜ੍ਹੋ : ਅਫਸਾਨਾ ਖ਼ਾਨ ਨੇ ਮਨਾਈ ਵਿਆਹ ਦੀ ਪਹਿਲੀ ਵਰ੍ਹੇਗੰਢ, ਤਸਵੀਰਾਂ ਕੀਤੀਆਂ ਸਾਂਝੀਆਂ

ਦਬੰਗ ਖ਼ਾਨ ਅਤੇ ਅਕਸ਼ੇ ਨੇ ਲਗਾਏ ਠੁਮਕੇ 

ਅਕਸ਼ੇ ਕੁਮਾਰ ਅਤੇ ਸਲਮਾਨ ਖ਼ਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਬਾਲੀਵੁੱਡ ਦੇ ਇਹ ਦੋਵੇਂ ਸਿਤਾਰੇ ਡਾਂਸ ਕਰ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਖੂਬ ਪ੍ਰਤੀਕਰਮ ਦਿੱਤੇ ਜਾ ਰਹੇ ਹਨ । ਇਸ ਆਲੀਸ਼ਾਨ ਵਿਆਹ ਦੇ ਵਿੱਚ ਸਲਮਾਨ ਖ਼ਾਨ ਨੇ ਬਲੈਕ ਸ਼ਰਟ ਅਤੇ ਬਲੈਕ ਸ਼ਰਟ ਵਾਲੇ ਲੁੱਕ ‘ਚ ਨਜ਼ਰ ਆਏ, ਜਦੋਂਕਿ ਅਕਸ਼ੇ ਕੁਮਾਰ ਨੇ ਲਾਲ ਰੰਗ ਦੇ ਕੁੜਤੇ ‘ਚ ਦਿਖਾਈ ਦਿੱਤੇ ।


ਹੋਰ ਪੜ੍ਹੋ : ਸੋਨੂੰ ਸੂਦ ਦੇ ਨਾਮ ‘ਤੇ ਬਣਾਈ ਗਈ ਭਾਰਤ ਦੀ ਸਭ ਤੋਂ ਵੱਡੀ ਥਾਲੀ, ਇੱਕੋ ਸਮੇਂ ‘ਚ 20 ਜਣੇ ਖਾ ਸਕਦੇ ਹਨ ਖਾਣਾ, ਪਰ ਇਸ ਵਜ੍ਹਾ ਕਰਕੇ ਲੋਕਾਂ ਨੇ ਕੀਤਾ ਟ੍ਰੋਲ

ਵੀਡੀਓ ਵੇਖ ਪ੍ਰਸ਼ੰਸਕਾਂ ਨੇ ਦਿੱਤੇ ਇਸ ਤਰ੍ਹਾਂ ਦੇ ਪ੍ਰਤੀਕਰਮ

ਵੀਡੀਓ ਨੂੰ ਵੇਖਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਇਸ ‘ਤੇ ਖੂਬ ਰਿਐਕਸ਼ਨ ਦਿੱਤੇ । ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ‘ਪੈਸੋਂ ਕੇ ਲੀਏ ਕਯਾ ਕਯਾ ਨਹੀਂ ਕਰਨਾ ਪੜ ਰਹਾ’। ਇੱਕ ਹੋਰ ਨੇ ਲਿਖਿਆ ਕਿ ‘ਬਰਾਈਡ ਵੀ ਸੋਚ ਰਹੀ ਹੋਣੈ ਕਿ ਦਿਨ ਮੇਰਾ ਹੈ ਜਾਂ ਇਨ੍ਹਾਂ ਦਾ’। ਇੱਕ ਹੋਰ ਨੇ ਲਿਖਿਆ ‘ਪ੍ਰਾਈਵੇਟ ਵੈਡਿੰਗ ਸ਼ੋਅ ਮੇਂ ਭੀ ਠੁਮਕੇ ਲਗਾ ਕੇ ਪੈਸਾ ਕਮਾਨਾ ਹੈ’। 


ਕੁਝ ਦਿਨ ਪਹਿਲਾਂ ਵੀ ਦੋਨਾਂ ਦਾ ਵੀਡੀਓ ਹੋਇਆ ਸੀ ਵਾਇਰਲ 

ਕੁਝ ਦਿਨ ਪਹਿਲਾਂ ਵੀ ਅਕਸ਼ੇ ਕੁਮਾਰ ਦੇ ਨਾਲ ਸਲਮਾਨ ਖ਼ਾਨ ਦਾ ਵੀਡੀਓ ਵਾਇਰਲ ਹੋਇਆ ਸੀ । ਇਸ ਵੀਡੀਓ ‘ਚ ਦੋਵੇਂ ਜਣੇ ਅਕਸ਼ੇ ਦੀ ਫ਼ਿਲਮ ‘ਮੈਂ ਖਿਲਾੜੀ ਤੂੰ ਅਨਾੜੀ’ ਗੀਤ ‘ਤੇ ਡਾਂਸ ਕਰਦੇ ਹੋਏ ਨਜ਼ਰ ਆਏ ਸਨ । ਦੋਵਾਂ ਨੇ ਮੈਂ ਖਿਲਾੜੀ ਤੂੰ ਅਨਾੜੀ ਅਤੇ ‘ਮੁੰਨੀ ਬਦਨਾਮ ਹੁਈ’ ‘ਤੇ ਡਾਂਸ ਕੀਤਾ ।

View this post on Instagram

A post shared by Viral Bhayani (@viralbhayani)








Related Post