ਸੋਨੂੰ ਸੂਦ ਦੇ ਨਾਮ ‘ਤੇ ਬਣਾਈ ਗਈ ਭਾਰਤ ਦੀ ਸਭ ਤੋਂ ਵੱਡੀ ਥਾਲੀ, ਇੱਕੋ ਸਮੇਂ ‘ਚ 20 ਜਣੇ ਖਾ ਸਕਦੇ ਹਨ ਖਾਣਾ, ਪਰ ਇਸ ਵਜ੍ਹਾ ਕਰਕੇ ਲੋਕਾਂ ਨੇ ਕੀਤਾ ਟ੍ਰੋਲ

ਸੋਨੂੰ ਸੂਦ ਦੇ ਨਾਮ ‘ਤੇ ਭਾਰਤ ਦੀ ਸਭ ਤੋਂ ਵੱਡੀ ਬਿਰਆਨੀ ਦੀ ਥਾਲੀ ਬਣਾਈ ਗਈ ਹੈ । ਜਿਸ ਨੂੰ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।ਇਸ ਬਿਰਆਨੀ ਦਾ ਨਾਮ ਸੋਨੂੰ ਸੂਦ ਦੇ ਨਾਮ ‘ਤੇ ਰੱਖਿਆ ਗਿਆ ਹੈ । ਇਸ ਥਾਲੀ ‘ਚ ਘੱਟ ਤੋਂ ਘੱਟ ਵੀਹ ਲੋਕ ਖਾਣਾ ਖਾ ਸਕਦੇ ਹਨ ।

Written by  Shaminder   |  February 20th 2023 12:15 PM  |  Updated: February 20th 2023 12:15 PM

ਸੋਨੂੰ ਸੂਦ ਦੇ ਨਾਮ ‘ਤੇ ਬਣਾਈ ਗਈ ਭਾਰਤ ਦੀ ਸਭ ਤੋਂ ਵੱਡੀ ਥਾਲੀ, ਇੱਕੋ ਸਮੇਂ ‘ਚ 20 ਜਣੇ ਖਾ ਸਕਦੇ ਹਨ ਖਾਣਾ, ਪਰ ਇਸ ਵਜ੍ਹਾ ਕਰਕੇ ਲੋਕਾਂ ਨੇ ਕੀਤਾ ਟ੍ਰੋਲ

ਸੋਨੂੰ ਸੂਦ (Sonu Sood) ਆਪਣੀ ਦਰਿਆਦਿਲੀ ਦੇ ਲਈ ਜਾਣੇ ਜਾਂਦੇ ਹਨ । ਲਾਕਡਾਊਨ ਦੇ ਦੌਰਾਨ ਉਨ੍ਹਾਂ ਨੇ ਦਿਲ ਖੋਲ੍ਹ ਕੇ ਲੋਕਾਂ ਦੀ ਸੇਵਾ ਕੀਤੀ ਸੀ । ਜਿਸ ਤੋਂ ਬਾਅਦ ਉਹ ਲੋਕਾਂ ‘ਚ ਮਸੀਹਾ ਦੇ ਤੌਰ ‘ਤੇ ਜਾਣੇ ਜਾਣ ਲੱਗ ਪਏ ਹਨ ।ਕਿਉਂਕਿ ਲਾਕਡਾਊਨ ਤੋਂ ਬਾਅਦ ਵੀ ਉਹ ਜ਼ਰੂਰਤਮੰਦਾਂ ਦੀ ਮਦਦ ਕਰ ਰਹੇ ਹਨ । ਉਨ੍ਹਾਂ ਦੇ ਘਰ ਦੇ ਬਾਹਰ ਮਦਦ ਲੈਣ ਲਈ ਵੱਡੀ ਗਿਣਤੀ ‘ਚ ਲੋਕ ਪਹੁੰਚਦੇ ਹਨ । 


ਹੋਰ ਪੜ੍ਹੋ  : ਸਿੱਧੂ ਮੂਸੇਵਾਲਾ ਦੇ ਘਰ ਪਹੁੰਚੀ ਮਸ਼ਹੂਰ ਪੰਜਾਬੀ ਡਾਂਸਰ, ਵੀਡੀਓ ਹੋ ਰਿਹਾ ਵਾਇਰਲ

ਸੋਨੂੰ ਸੂਦ ਦੇ ਨਾਮ ‘ਤੇ ਬਣਾਈ ਗਾਈ ਸਭ ਤੋਂ ਵੱਡੀ ਥਾਲੀ 

 ਸੋਨੂੰ ਸੂਦ ਦੀ ਸਮਾਜ ਭਲਾਈ ਦੇ ਕੰਮਾਂ ਦੇ ਲਈ ਲੋਕ ਉਨ੍ਹਾਂ  ਦਾ ਬਹੁਤ ਸਤਿਕਾਰ ਕਰਦੇ ਹਨ ।ਹੁਣ ਸੋਨੂੰ ਸੂਦ ਦੇ ਨਾਮ ‘ਤੇ ਭਾਰਤ ਦੀ ਸਭ ਤੋਂ ਵੱਡੀ ਬਿਰਆਨੀ ਦੀ ਥਾਲੀ ਬਣਾਈ ਗਈ ਹੈ । ਜਿਸ ਨੂੰ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।ਇਸ ਬਿਰਆਨੀ ਦਾ ਨਾਮ ਸੋਨੂੰ ਸੂਦ ਦੇ ਨਾਮ ‘ਤੇ ਰੱਖਿਆ ਗਿਆ ਹੈ । ਇਸ ਥਾਲੀ  ‘ਚ ਘੱਟ ਤੋਂ ਘੱਟ ਵੀਹ ਲੋਕ  ਖਾਣਾ ਖਾ ਸਕਦੇ ਹਨ । 


ਹੋਰ ਪੜ੍ਹੋ  : ਸੁਤੇਜ ਪੰਨੂ ਵੱਲੋਂ ਖਿੱਚੀਆਂ ਗਈਆਂ ਬਜ਼ੁਰਗਾਂ ਦੀਆਂ ਇਹ ਤਸਵੀਰਾਂ ਬਣਾ ਦੇਣਗੀਆਂ ਤੁਹਾਡਾ ਦਿਨ, ਵੇਖੋ ਖੂਬਸੂਰਤ ਤਸਵੀਰਾਂ

ਲੋਕਾਂ ਨੇ ਦਿੱਤਾ ਪ੍ਰਤੀਕਰਮ 


ਇਸ ਤਸਵੀਰ ਨੇ ਜਿਉਂ ਹੀ ਅਦਾਕਾਰ ਨੇ ਸਾਂਝਾ ਕੀਤਾ ਤਾਂ ਲੋਕਾਂ ਨੇ ਵੀ ਇਸ ‘ਤੇ ਪ੍ਰਤੀਕਰਮ ਦੇਣੇ ਸ਼ੁਰੂ ਕਰ ਦਿੱਤੇ । ਲੋਕਾਂ ਨੇ ਅਦਾਕਾਰ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ।ਇੱਕ ਯੂਜ਼ਰ ਨੇ ਲਿਖਿਆ ਵੈਜੀਟੇਰੀਅਨ ਹੋਣ ਤੋਂ ਬਾਅਦ ਵੀ ਨੌਨ ਵੈਜ ਪ੍ਰਮੋਟ ਕਰ ਰਹੇ ਹੋ। ਸਾਰ ਇਹ ਠੀਕ ਨਹੀਂ ਹੈ।


ਇਸ ਤੋਂ ਇਲਾਵਾ ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ‘ਏਕ ਬਾਰ ਠੀਕ ਸੇ ਦੇਖੋ, ਉਸ ਮੇਂ ਕਿਸੀ ਕੀ ਮੌਤ ਨਜ਼ਰ ਆਏਗੀ।ਇਸ ਤੋਂ ਇਲਾਵਾ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ‘ਕਿਸੇ ਬੇਜ਼ੁਬਾਨ ਨੂੰ ਮਾਰ ਕੇ ਖਾਣਾ ਹੀਰੋਗਿਰੀ ਸਮਝਦੇ ਹੋ ।  





- PTC PUNJABI

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network