ਸੁਤੇਜ ਪੰਨੂ ਵੱਲੋਂ ਖਿੱਚੀਆਂ ਗਈਆਂ ਬਜ਼ੁਰਗਾਂ ਦੀਆਂ ਇਹ ਤਸਵੀਰਾਂ ਬਣਾ ਦੇਣਗੀਆਂ ਤੁਹਾਡਾ ਦਿਨ, ਵੇਖੋ ਖੂਬਸੂਰਤ ਤਸਵੀਰਾਂ

ਬਜ਼ੁਰਗ ਘਰਾਂ ਦੇ ਜਿੰਦਰੇ ਮੰਨੇ ਜਾਂਦੇ ਨੇ । ਉਹ ਆਪਣੀਆਂ ਦੁਆਵਾਂ ਦੇ ਨਾਲ ਹੀ ਨਹੀਂ, ਆਪਣੇ ਤਜ਼ਰਬੇ ਦੇ ਨਾਲ ਵੀ ਸਾਨੂੰ ਸਹੀ ਰਾਹ ਪਾਉਂਦੇ ਨੇ । ਪਰ ਅੱਜ ਅਸੀਂ ਬਜ਼ੁਰਗਾਂ ਨੂੰ ਅਣਗੌਲ ਰਹੇ ਹਨ, ਉਹ ਘਰ ਦੇ ਕਿਸੇ ਕੋਨੇ ‘ਚ ਬੈਠੇ ਹੋਏ ਨਜ਼ਰ ਆਉਂਦੇ ਹਨ ।

By  Shaminder February 16th 2023 01:27 PM

ਬਜ਼ੁਰਗ (Old Age )ਘਰਾਂ ਦੇ ਜਿੰਦਰੇ ਮੰਨੇ ਜਾਂਦੇ ਨੇ । ਉਹ ਆਪਣੀਆਂ ਦੁਆਵਾਂ ਦੇ ਨਾਲ ਹੀ ਨਹੀਂ, ਆਪਣੇ ਤਜ਼ਰਬੇ ਦੇ ਨਾਲ ਵੀ ਸਾਨੂੰ ਸਹੀ ਰਾਹ ਪਾਉਂਦੇ ਨੇ । ਪਰ ਅੱਜ ਅਸੀਂ ਬਜ਼ੁਰਗਾਂ ਨੂੰ ਅਣਗੌਲ ਰਹੇ ਹਨ, ਉਹ ਘਰ ਦੇ ਕਿਸੇ ਕੋਨੇ ‘ਚ ਬੈਠੇ ਹੋਏ ਨਜ਼ਰ ਆਉਂਦੇ ਹਨ । ਉਨ੍ਹਾਂ ਦਾ ਵੀ ਦਿਲ ਕਰਦਾ ਹੈ ਕਿ ਕੋਈ ਉਨ੍ਹਾਂ ਦੇ ਨਾਲ ਗੱਲਾਂ ਕਰੇ, ਉਨ੍ਹਾਂ ਦੀ ਸੁਣੇ ਪਰ ਅੱਜ ਕੱਲ੍ਹ ਕਿਸੇ ਦੇ ਕੋਲ ਏਨਾਂ ਸਮਾਂ ਨਹੀਂ ਹੈ ।


ਹੋਰ ਪੜ੍ਹੋ :  ਅਦਾਕਾਰਾ ਦਲਜੀਤ ਕੌਰ ਦੇ ਮੰਗੇਤਰ ਨਿਖਿਲ ਪਟੇਲ ਨੇ ਸਜਾਈ ਸਿਰ ‘ਤੇ ਦਸਤਾਰ, ਕਿਹਾ ‘ਮੇਰੇ ਲਈ ਸਨਮਾਨ ਦੀ ਗੱਲ’


ਲੋਕ ਆਪਣੀ ਨਿੱਜੀ ਜ਼ਿੰਦਗੀ, ਸੋਸ਼ਲ ਮੀਡੀਆ ਅਤੇ ਮੋਬਾਈਲਾਂ ਉੱਤੇ ਏਨਾਂ ਕੁ ਰੁੱਝ ਗਏ ਹਨ ਕਿ ਉਨ੍ਹਾਂ ਕੋਲ ਬਜ਼ੁਰਗਾਂ ਦੇ ਕੋਲ ਬੈਠਣ ਦਾ ਸਮਾਂ ਹੀ ਨਹੀਂ ਬਚਿਆ ਹੈ ।ਪਰ ਇੱਕ ਸ਼ਖਸ ਅਜਿਹਾ ਵੀ ਹੈ । ਜਿਸ ਨੂੰ ਅਕਸਰ ਬਜ਼ੁਰਗਾਂ ਦੇ ਨਾਲ ਸਮਾਂ ਬਿਤਾਉਂਦੇ ਅਤੇ ਉਨ੍ਹਾਂ ਦੀਆਂ ਤਸਵੀਰਾਂ ਕਲਿੱਕ ਕਰਦੇ ਹੋਏ ਤੁਸੀਂ ਸੋਸ਼ਲ ਮੀਡੀਆ ‘ਤੇ ਆਮ ਵੇਖਿਆ ਹੋਵੇਗਾ।  ਅੱਜ ਅਸੀਂ ਤੁਹਾਨੂੰ ਕੁਝ ਖੂਬਸੂਰਤ ਤਸਵੀਰਾਂ ਵਿਖਾਉਣ ਜਾ ਰਹੇ ਹਾਂ । ਜਿਨ੍ਹਾਂ ਨੂੰ ਵੇਖ ਕੇ ਤੁਹਾਡਾ ਵੀ ਦਿਨ ਬਣ ਜਾਵੇਗਾ । 


ਹੋਰ ਪੜ੍ਹੋ : ਮਿਸ ਪੂਜਾ ਨੇ ਸਾਂਝਾ ਕੀਤਾ ਮਜ਼ੇਦਾਰ ਵੀਡੀਓ, ਕਿਹਾ ‘ਨਹਾਉਣਾ ਜ਼ਰੂਰੀ ਨਹੀਂ,ਨਹਾਤੇ ਹੋਏ ਲੱਗਣਾ ਹੈ ਜ਼ਰੂਰੀ’


ਸੁਤੇਜ ਪੰਨੂ ਬਜ਼ੁਰਗਾਂ ਦੀਆਂ ਤਸਵੀਰਾਂ ਖਿੱਚਦੇ ਆਉਂਦੇ ਹਨ ਨਜ਼ਰ 

ਸੁਤੇਜ ਪੰਨੂ (Sutej Pannu)ਅਕਸਰ ਬਜ਼ੁਰਗਾਂ ਦੀਆਂ ਤਸਵੀਰਾਂ ਖਿੱਚਦੇ ਨਜ਼ਰ ਆਉਂਦੇ ਹਨ । ਉਨ੍ਹਾਂ ਦੇ ਵੱਲੋਂ ਖਿੱਚੀਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਹੁਣ ਉਨ੍ਹਾਂ ਨੇ ਇਸ ਬਜ਼ੁਰਗ ਜੋੜੇ ਦੀਆਂ ਤਸਵੀਰਾਂ ਆਪਣੇ ਕੈਮਰੇ ‘ਚ ਕੈਦ ਕੀਤੀਆਂ ਹਨ ।


ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਇਹ ਜੋੜਾ ਚਾਹ ਪੀ ਰਿਹਾ ਹੁੰਦਾ ਹੈ ਅਤੇ ਕੈਮਰੇ ਨੂੰ ਵੇਖ ਕੇ ਥੋੜਾ ਜਿਹਾ ਸਚੇਤ ਹੋ ਜਾਂਦਾ ਹੈ । ਪਰ ਸੁਤੇਜ ਪੰਨੂ ਕਹਿ ਰਹੇ ਹਨ ਕਿ ਤੁਸੀਂ ਚਾਹ ਪੀਂਦੇ ਰਹੋ । ਇਸ ਤੋਂ ਬਾਅਦ ਇਹ ਬਜ਼ੁਰਗ ਜੋੜਾ ਚਾਹ ਪੀਂਦਾ ਹੈ ਅਤੇ ਸੁਤੇਜ ਬਹੁਤ ਹੀ ਖ਼ੂਬਸੂਰਤ ਤਸਵੀਰਾਂ ਕਲਿੱਕ ਕਰਦੇ ਹਨ । 

ਅੱਜ ਦੀ ਪੀੜ੍ਹੀ ਨੂੰ ਬੁਜ਼ਰਗਾਂ ਵੱਲ ਧਿਆਨ ਦੇਣ ਦੀ ਲੋੜ 

 ਅੱਜ ਕੱਲ੍ਹ ਦੀ ਨਵੀਂ ਪੀੜ੍ਹੀ ਆਪਣੇ ਬਜ਼ੁਰਗਾਂ ਨੂੰ ਲੈ ਕੇ ਅਵੇਸਲੀ ਹੈ । ਆਪਣੇ ਮੋਬਾਈਲ ਫੋਨਾਂ ‘ਚ ਏਨੀਂ ਕੁ ਰੁੱਝੀ ਹੈ ਕਿ ਉਹ ਬਜ਼ੁਰਗਾਂ ਦੀਆਂ ਗੱਲਾਂ ਵੱਲ ਕੋਈ ਧਿਆਨ ਨਹੀਂ ਦਿੰਦੀ । ਬੁਢਾਪੇ ‘ਚ ਉਨ੍ਹਾਂ ਦਾ ਵੀ ਦਿਲ ਕਰਦਾ ਹੈ ਕੋਈ ਉਨ੍ਹਾਂ ਦੇ ਨਾਲ ਗੱਲਾਂ ਕਰੇ।ਪਰ ਸਾਡੇ ਕੋਲ ਉਮ੍ਹਾਂ ਦੇ ਲਈ ਵਿਹਲ ਨਹੀਂ ਹੈ ।ਪਰ ਜਿਸ ਤਰ੍ਹਾਂ ਸਾਨੂੰ ਉਨ੍ਹਾਂ ਨੇ ਬਚਪਨ ‘ਚ ਸਾਂਭਿਆ ਹੁੰਦਾ ਹੈ, ਬੁਢਾਪੇ ਵਿੱਚ ਸਾਡੇ ਵੀ ਉਨ੍ਹਾਂ ਦੇ ਪ੍ਰਤੀ ਕੋਈ ਫਰਜ਼ ਬਣਦੇ ਹਨ । ਜਿਨ੍ਹਾਂ ਦਾ ਪਾਲਣ ਕਰਨਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ 



ਹੋਰ ਪੜ੍ਹੋ 

Related Post