ਸ਼ਿਲਪਾ ਸ਼ੈੱਟੀ ਆਪਣੀ ਬੇਟੀ ਦੀ ਪਹਿਲੀ ਗਣੇਸ਼ ਚਤੁਰਥੀ ਲਈ ‘ਗਣਪਤੀ ਬੱਪਾ’ ਨੂੰ ਲੈ ਕੇ ਆਏ ਘਰ, ਤਸਵੀਰਾਂ ਹੋਈਆਂ ਵਾਇਰਲ

By  Lajwinder kaur August 20th 2020 04:03 PM

ਕੋਰੋਨਾ ਕਾਲ ਦੇ ਦੌਰਾਨ ਤਿਉਹਾਰਾਂ ਦੀ ਰੌਣਕਾਂ ਜਾਹੇ ਥੋੜ੍ਹੀ ਘੱਟ ਗਈਆਂ ਨੇ, ਪਰ ਦੇਸ਼ ਵਾਸੀਆਂ ‘ਚ ਉਤਸ਼ਾਹ ਘੱਟ ਨਹੀਂ ਹੋਈ ਹੈ । ਬਾਲੀਵੁੱਡ ਸਿਤਾਰੇ ਗਣੇਸ਼ ਚਤੁਰਥੀ ਨੂੰ ਬੜੇ ਹੀ ਧੂਮ-ਧਾਮ ਨਾਲ ਮਨਾਉਂਦੇ ਨੇ । ਜਿਸਦੇ ਚੱਲਦੇ ਹਿੰਦੀ ਫ਼ਿਲਮੀ ਜਗਤ ਦੇ ਸਿਤਾਰਿਆਂ ਤੋਂ ਇਲਾਵਾ ਟੀਵੀ ਦੇ ਨਾਮੀ ਕਲਾਕਾਰ ਵੀ ਆਪਣੇ-ਆਪਣੇ ਘਰਾਂ ‘ਚ ਗਣਪਤੀ ਬੱਪਾ ਨੂੰ ਲੈ ਕੇ ਆਏ ਨੇ ।

 ਅਜਿਹੇ ‘ਚ ਬਾਲੀਵੁੱਡ ਦੀ ਨਾਮੀ ਅਦਾਕਾਰਾ ਸ਼ਿਲਪਾ ਸ਼ੈੱਟੀ ਆਪਣੀ ਬੇਟੀ ਸਮਿਸ਼ਾ ਦੀ ਪਹਿਲੀ ਗਣੇਸ਼ ਚਤੁਰਥੀ ਦੀ ਖੁਸ਼ੀ ਦੇ ਚੱਲਦੇ ਗਣਪਤੀ ਬੱਪਾ ਨੂੰ ਘਰ ਲੈ ਕੇ ਆਏ ਨੇ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ । ਇਨ੍ਹਾਂ ਤਸਵੀਰਾਂ ‘ਚ ਸ਼ਿਲਪਾ ਸ਼ੈੱਟੀ ਨੇ ਮੂੰਹ ‘ਤੇ ਮਾਸਕ ਤੇ ਹੱਥਾਂ ‘ਚ ਗਲਵਸ ਪਾਏ ਹੋਏ ਨੇ ।

ਸ਼ਰਧਾਲੂ ਬੜੀ ਹੀ ਬੇਸਬਰੀ ਦੇ ਨਾਲ ਹਰ ਸਾਲ ਇਸ ਦਿਨ ਦਾ ਇੰਤਜ਼ਾਰ ਕਰਦੇ ਨੇ ਕਦੋ ਉਹ ਗਣਪਤੀ ਬੱਪਾ ਨੂੰ ਆਪਣੇ ਘਰ ਲੈ ਕੇ ਆਉਣਗੇ ।

Related Post