ਸ਼੍ਰੀਦੇਵੀ ਦੀਆਂ ਧੀਆਂ ਵਿੱਚ ਹੋਇਆ ਮੁਕਾਬਲਾ,ਜਾਨਹਵੀ ਕਪੂਰ ਨੇ ਹਾਸਿਲ ਕੀਤੀ ਜਿੱਤ

By  Rajan Sharma September 24th 2018 08:17 AM

ਅਦਾਕਾਰਾ ਸ਼੍ਰੀਦੇਵੀ ਦੀਆਂ ਦੋਹਾਂ ਬੇਟੀਆਂ ਜਾਨਹਵੀ ਕਪੂਰ ਅਤੇ ਖੁਸ਼ੀ ਕਪੂਰ ਦੀ ਗਿਣਤੀ ਬਾਲੀਵੁੱਡ ਦੀਆਂ ਮੋਸਟ ਪਾਪੁਲਰ ਸਟਾਰ ਡਾਟਰਸ 'ਚ ਹੁੰਦੀ ਹੈ। ਜਿਥੇ ਜਾਨਹਵੀ ਕਪੂਰ janhvi kapoor ਫਿਲਮ 'ਧੜਕ' bollywood film ਨਾਲ ਆਪਣੀ ਬਾਲੀਵੁੱਡ ਵਿੱਚ ਜ਼ਬਰਦਸਤ ਐਂਟਰੀ ਕਰ ਚੁੱਕੀ ਹੈ ਓਥੇ ਹੀ ਖੁਸ਼ੀ ਕਪੂਰ ਅੱਜਕਲ ਆਪਣੀ ਪੜਾਈ 'ਚ ਰੁੱਝੀ ਹੋਈ ਹੈ| ਹਾਲ ਹੀ ਵਿੱਚ ਜਾਨਹਵੀ ਵਲੋਂ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝਾ ਕੀਤਾ ਗਿਆ ਹੈ ਜਿਸ ਵਿੱਚ ਉਹ ਅਤੇ ਖੁਸ਼ੀ ਮਸ਼ਹੂਰ ਸੂਈ ਧਾਗਾ ਚੈਲੇਂਜ ਨੂੰ ਕਰ ਰਹੀਆਂ ਹਨ| ਬਾਲੀਵੁੱਡ ਦੇ ਹੋਰ ਕਈ ਸਟਾਰ ਇਸ ਚੈਲੇਂਜ ਨੂੰ ਕਰ ਕਰ ਰਹੇ ਹਨ ਅਤੇ ਅੱਗੇ ਹੋਰਾਂ ਨੂੰ ਇਸ ਨੂੰ ਕਰਨ ਲਈ ਕਹਿ ਰਹੇ ਹਨ| ਕੁਝ ਦਿਨ ਪਹਿਲਾ ਅਕਸ਼ੇ ਕੁਮਾਰ ਵਲੋਂ ਵੀ ਵਰੁਣ ਧਵਨ ਵਲੋਂ ਦਿੱਤੇ ਇਸ ਚੈਲੇਂਜ ਦੀ ਵੀਡੀਓ ਸਾਹਮਣੇ ਆਈ ਸੀ ਜਿਸਨੂੰ ਉਹ ਪੂਰਾ ਨਹੀਂ ਕਰ ਪਾਏ| ਦੱਸ ਦੇਈਏ ਕਿ 'ਧੜਕ' ਦੇ ਨਿਰਮਾਤਾ ਸ਼ਸ਼ਾਂਕ ਖੇਤਾਨ ਨੇ ਜਾਨਹਵੀ ਅਤੇ ਖੁਸ਼ੀ ਕਪੂਰ ਨੂੰ 'ਸੂਈ ਧਾਗਾ ਚੈਲੇਂਜ' ਪੂਰਾ ਕਰਨ ਦੀ ਚੁਣੌਤੀ ਦਿੱਤੀ ਸੀ| ਦੋਹਾਂ ਨੇ ਇਸ ਚੈਲੇਂਜ ਨੂੰ ਸਵੀਕਾਰਦੇ ਹੋਏ ਸ਼ਨੀਵਾਰ ਰਾਤ ਇਸ ਦੀ ਇਕ ਵੀਡੀਓ ਜਾਰੀ ਕੀਤੀ,ਜਿਸ ਨੂੰ ਹੁਣ ਤੱਕ 10 ਲੱਖ ਤੋਂ ਵੀ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ।

ਹੋਰ ਪੜੋ : ਖ਼ਤਰਿਆਂ ਦੇ ਖਿਡਾਰੀ ਨਹੀਂ ਪਾ ਸਕੇ ਨਿੱਕੀ ਜਿਹੀ ਸੂਈ ‘ਚ ਧਾਗਾ

https://www.instagram.com/p/BoCMBD5hFfZ/?taken-by=janhvikapoor

ਗੱਲ ਇਸ ਚੈਲੇਂਜ ਪਿੱਛੇ ਦੇ ਮੁੱਖ ਮਕਸਦ ਦੀ ਕਰੀਏ ਤਾਂ ਉਹ ਹੈ ਜਲਦ ਰਿਲੀਜ਼ ਹੋਣ ਵਾਲੀ ਫ਼ਿਲਮ "ਸੂਈ ਧਾਗਾ" bollywood film ਇਸ ਫਿਲਮ ਨੂੰ ਸ਼ਰਤ ਕਟਾਰਿਆ ਵਲੋਂ ਡਾਇਰੇਕਟ ਕੀਤਾ ਜਾ ਰਿਹਾ ਹੈ ਅਤੇ ਇਸਦੀ ਕਹਾਣੀ ਦੇ ਲਿਖਾਰੀ ਵੀ ਉਹ ਖ਼ੁਦ ਹੀ ਹਨ| ਖਬਰਾਂ ਅਨੁਸਾਰ ਤਾਂ ਇਸ ਫਿਲਮ ਦੀ ਸ਼ੂਟਿੰਗ ਮੱਧ ਪ੍ਰਦੇਸ਼ ਵਿੱਚ ਹੋ ਰਹੀ ਹੈ ।

Sui Dhaaga

ਇਹ ਫਿਲਮ ਬਾਕਸ-ਆਫਿਸ ਉੱਤੇ 28 ਸਿਤੰਬਰ ਨੂੰ ਰਿਲੀਜ ਹੋਵੇਗੀ । ਇਸ ਫਿਲਮ ਵਿੱਚ ਲੀਡ ਰੋਲ ਵਿੱਚ ਅਨੁਸ਼ਕਾ ਸ਼ਰਮਾ ਦੇ ਨਾਲ ਵਰੁਣ ਧਵਨ ਨਜ਼ਰ ਆਉਣਗੇ | ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਇਹ ਦੋਵੇਂ ਇਕੱਠੇ ਕਿਸੇ ਫਿਲਮ ਵਿੱਚ ਕੰਮ ਕਰ ਰਹੇ ਹਨ ।

Related Post