ਕਾਮਯਾਬੀ ਦੇ ਸਿਖ਼ਰ 'ਤੇ ਪਹੁੰਚ ਕੇ ਇਨ੍ਹਾਂ ਗਾਇਕਾਂ ਦੀ ਹੋ ਗਈ ਸੀ ਮੌਤ.ਤੁਸੀਂ ਕਿਸ ਨੂੰ ਕਰਦੇ ਹੋ ਮਿਸ !

By  Shaminder May 10th 2019 05:13 PM

ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਅਜਿਹੇ ਕਈ ਫ਼ਨਕਾਰ ਹੋਏ ਹਨ,ਜਿਨ੍ਹਾਂ ਨੇ ਆਪਣੀ ਗਾਇਕੀ ਦੇ ਜ਼ਰੀਏ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਵੱਡਾ ਯੋਗਦਾਨ ਪਾਇਆ ਹੈ ,ਪਰ ਅਜਿਹੇ ਕਈ ਗਾਇਕ ਅਤੇ ਕਲਾਕਾਰ ਹੋਏ ਹਨ ਜੋ ਬੇਵਕਤੀ ਵਿਛੋੜਾ ਦੇ ਕੇ ਇਸ ਫ਼ਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ । ਪਰ ਉਨ੍ਹਾਂ ਨੂੰ ਸਰੋਤੇ ਅੱਜ ਵੀ ਮਿਸ ਕਰਦੇ ਨੇ । ਉਨ੍ਹਾਂ ਵਿੱਚੋਂ ਹੀ ਇੱਕ ਸਨ ਅਮਰ ਸਿੰਘ ਚਮਕੀਲਾ,ਸੁਰਜੀਤ ਬਿੰਦਰਖੀਆ ਅਤੇ ਦਿਲਸ਼ਾਦ ਅਖ਼ਤਰ । ਇਸ ਆਰਟੀਕਲ ਦੇ ਜ਼ਰੀਏ ਅਸੀਂ ਤੁਹਾਨੂੰ ਉਨ੍ਹਾਂ ਦੇ ਸੰਗੀਤਕ ਸਫ਼ਰ ਬਾਰੇ ਦੱਸਾਂਗੇ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਵੀ ਚਾਨਣਾ ਪਾਵਾਂਗੇ ।

ਹੋਰ ਵੇਖੋ:ਸੁਰਜੀਤ ਬਿੰਦਰਖੀਆ ਨੂੰ ਹਿੱਟ ਬਨਾਉਣ ਵਾਲੇ ਇਸ ਗੀਤਕਾਰ ਦੇ ਹਲਾਤ ਦੇਖ ਕੇ ਤੁਸੀਂ ਵੀ ਰੋ ਪਵੋਗੇ, ਦੇਖੋ ਵੀਡਿਓ

https://www.youtube.com/watch?v=NjPCjCCjMH4

ਸਭ ਤੋਂ ਪਹਿਲਾਂ ਜ਼ਿਕਰ ਕਰਦੇ ਹਾਂ ਸੁਰਜੀਤ ਬਿੰਦਰਖੀਆ ਦਾ । ਸੁਰਜੀਤ ਬਿੰਦਰਖੀਆ ਇੱਕ ਅਜਿਹਾ ਨਾਂਅ ਜਿਸ ਨੇ ਆਪਣੀ ਹੇਕ ਅਤੇ ਗੀਤਾਂ ਨਾਲ ਸਰੋਤਿਆਂ ਨੂੰ ਕੀਲ ਲਿਆ ।ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਨ੍ਹਾਂ ਦੇ ਜੀਵਨ ਅਤੇ ਉਨ੍ਹਾਂ ਦੇ ਸੰਗੀਤਕ ਸਫਰ ਬਾਰੇ । ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇਸ ਨਾ ਭੁੱਲਣ ਵਾਲੇ ਸਿਤਾਰੇ ਦਾ ਜਨਮ ਪੰਦਰਾਂ ਅਪ੍ਰੈਲ ਉੱਨੀ ਸੌ ਬਾਹਠ 'ਚ ਹੋਇਆ ਸੀ ।

ਹੋਰ ਵੇਖੋ:ਜਦੋਂ ਇੱਕ ਅੰਗਰੇਜ਼ ਨੇ ਗਾਇਆ ਸੁਰਜੀਤ ਬਿੰਦਰਖੀਆ ਦਾ ਗੀਤ ‘ਯਾਰ ਬੋਲਦਾ’

https://www.youtube.com/watch?v=tGiJSnwBwDQ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇਸ ਫਨਕਾਰ ਨੂੰ ਲੰਬੀ ਹੇਕ ਲਈ ਜਾਣਿਆ ਜਾਂਦਾ ਸੀ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਪਾਏ ਗਏ ਇਸ ਯੋਗਦਾਨ ਲਈ ਉਨ੍ਹਾਂ ਨੂੰ ਦੋ ਹਜ਼ਾਰ 'ਚ ਸਪੈਸ਼ਲ ਜਿਉਰੀ ਫਿਲਮ ਫੇਅਰ ਅਵਾਰਡ ਦੇ ਨਾਲ ਵੀ ਨਵਾਜ਼ਿਆ ਗਿਆ ਸੀ । ਉਨ੍ਹਾਂ ਦਾ ਪੂਰਾ ਨਾਂਅ ਸੁਰਜੀਤ ਸਿੰਘ ਬੈਂਸ ਸੀ ।1989'ਚ ਆਪਣੀ ਮੌਜੂਦਗੀ ਦਰਜ ਕਰਵਾਈ ।ਉਨ੍ਹਾਂ ਦਾ ਜਨਮ ਸੁੱਚਾ ਸਿੰਘ ਅਤੇ ਮਾਤਾ ਗੁਰਚਰਨ ਕੌਰ ਦੇ ਘਰ ਪਿੰਡ ਬਿੰਦਰਖ ਜੋ ਕਿ ਜ਼ਿਲ੍ਹਾ ਰੋਪੜ 'ਚ ਪੈਂਦਾ ਹੈ ਹੋਇਆ ਸੀ ।

ਹੋਰ ਵੇਖੋ: ਨਵਾਜ਼ੂਦੀਨ ਸਿੱਦੀਕੀ, ਸੈਫ ਅਲੀ ਖ਼ਾਨ ਤੋਂ ਬਾਅਦ ਬੌਬੀ ਦਿਓਲ ਨੂੰ ਵੀ ਚੜਿਆ ਵੈੱਬ ਸੀਰੀਜ਼ ਦਾ ਬੁਖਾਰ, ਇਸ ਵਿੱਚ ਆਉਣਗੇ ਨਜ਼ਰ

https://www.youtube.com/watch?v=-8vXkK31jbA

ਉਨ੍ਹਾਂ ਦੇ ਪਿਤਾ ਪਿੰਡ ਦੇ ਇੱਕ ਪ੍ਰਸਿੱਧ ਰੈਸਲਰ ਸਨ ਅਤੇ ਸੁਰਜੀਤ ਬਿੰਦਰਖੀਆ ਨੇ ਵੀ ਰੈਸਲਿੰਗ ਅਤੇ ਕਬੱਡੀ ਦੇ ਗੁਰ ਆਪਣੇ ਪਿਤਾ ਤੋਂ ਸਿੱਖੇ ।ਸੁਰਜੀਤ ਬਿੰਦਰਖੀਆ ਨੇ ਯੂਨੀਵਰਸਿਟੀ ਪੱਧਰ 'ਤੇ ਰੈਸਲਿੰਗ ਦੇ ਕਈ ਮੁਕਾਬਲਿਆਂ 'ਚ ਵੀ ਭਾਗ ਲਿਆ ਸੀ । ਉਨ੍ਹਾਂ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਬੋਲੀਆਂ ਤੋਂ ਆਪਣੇ ਕਾਲਜ ਦੀ ਭੰਗੜਾ ਟੀਮ ਨਾਲ ਕੀਤੀ ਸੀ । ਉਨ੍ਹਾਂ ਨੇ ਗਾਇਕੀ ਦੇ ਗੁਰ ਆਪਣੇ ਗੁਰੁ ਅਤੁਲ ਸ਼ਰਮਾ ਤੋਂ ਸਿੱਖੇ ।ਗੀਤਕਾਰ ਸ਼ਮਸ਼ੇਰ ਸੰਧੂ ਨੇ ਉਨ੍ਹਾਂ ਵਿਚਲੇ ਹੁਨਰ ਨੂੰ ਪਛਾਣਿਆ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਲੈ ਕੇ ਆਏ ।

ਹੋਰ ਵੇਖੋ:ਇਸ ਬੱਚੀ ਨੇ ਗੀਤ ਗਾ ਕੇ ਕਰਵਾਈ ਅੱਤ,ਸੁਣ ਕੇ ਤੁਸੀਂ ਵੀ ਹੋ ਜਾਵੋਗੇ ਭਾਵੁਕ

https://www.youtube.com/watch?v=OpvkwXNqkIo

ਸ਼ਮਸ਼ੇਰ ਸੰਧੂ ਵੱਲੋਂ ਲਿਖੇ ਗਏ ਅਨੇਕਾਂ ਹੀ ਹਿੱਟ ਗੀਤ ਸੁਰਜੀਤ ਬਿੰਦਰਖੀਆ ਨੇ ਗਾਏ ਜਿਨ੍ਹਾਂ ਨੂੰ ਕਿ ਅਤੁਲ ਸ਼ਰਮਾ ਨੇ ਪ੍ਰੋਡਿਊਸ ਕੀਤਾ ਸੀ । ਉਨ੍ਹਾਂ ਦਾ ਵਿਆਹ ਪ੍ਰੀਤ ਕਮਲ ਨਾਲ ਹੋਇਆ ਜਿਨ੍ਹਾਂ ਤੋਂ ਉਨ੍ਹਾਂ ਦੇ ਦੋ ਬੱਚੇ ਹਨ ਇੱਕ ਪੁੱਤਰ ਗੀਤਾਜ਼ ਬਿੰਦਰਖੀਆ ਅਤੇ ਧੀ ਮਿਨਾਜ਼ ਬਿੰਦਰਖੀਆ ।ਸੁਰਜੀਤ ਬਿੰਦਰਖੀਆ ਆਪਣੀ ਬੁਲੰਦ ਅਵਾਜ਼ ਕਰਕੇ ਕੁਝ ਹੀ ਸਾਲਾਂ 'ਚ ਮਸ਼ਹੂਰ ਹੋ ਗਈ ।

ਹੋਰ ਵੇਖੋ:ਜਦੋਂ ਧਮਕ ਬੇਸ ਵਾਲੇ ਮੁੱਖ ਮੰਤਰੀ ਨੂੰ ਟੱਕਰਿਆ ਉਸ ਵਰਗਾ ਇੱਕ ਹੋਰ ਮੁੱਖ ਮੰਤਰੀ ਤਾਂ ਵੀਡਿਓ ਹੋ ਗਈ ਵਾਇਰਲ

https://www.youtube.com/watch?v=HS4ZIlmpakA

ਨੱਬੇ ਦੇ ਦਹਾਕੇ 'ਚ ਸੁਰਜੀਤ ਬਿੰਦਰਖੀਆ ਅਜਿਹੇ ਗਾਇਕ ਸਨ ਜੋ ਆਪਣੀ ਬੁਲੰਦ ਅਤੇ ਬਿਹਤਰੀਨ ਅਵਾਜ਼ ਦੇ ਨਾਲ –ਨਾਲ ਪੰਜਾਬੀ ਮਿਊੋਜ਼ਿਕ ਇੰਡਸਟਰੀ ਨੂੰ ਪੰਜਾਬ ਦੀਆਂ ਰਹੁ ਰੀਤਾਂ ਨੂੰ ਬੜੇ ਹੀ ਸੋਹਣੇ ਅਤੇ ਨਿਵੇਕਲੇ ਢੰਗ ਨਾਲ ਆਪਣੇ ਗੀਤਾਂ 'ਚ ਪੇਸ਼ ਕਰਦੇ ਸਨ । ਉਨ੍ਹਾਂ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਪਹਿਲਾ ਮੌਕਾ ਉੱਨੀ ਸੌ ਨੱਬੇ 'ਚ ਮਿਲਿਆ 'ਅੱਡੀ ਉਤੇ ਘੁੰਮ' ਉਨ੍ਹਾਂ ਦੀ ਪਹਿਲੀ ਐਲਬਮ ਸੀ ।

ਹੋਰ ਵੇਖੋ:ਖਾਲਸਾ ਏਡ ਨੇ ਨੈਰੋਬੀ ‘ਚ ਕਿਵੇਂ ਆਪਸੀ ਭਾਈਚਾਰੇ ਦੀ ਕੀਤੀ ਮਿਸਾਲ ਕਾਇਮ,ਮੁਸਲਿਮ ਭਾਈਚਾਰੇ ਲਈ ਕੀਤਾ ਇਫ਼ਤਾਰ ਪਾਰਟੀ ਦਾ ਪ੍ਰਬੰਧ

https://www.youtube.com/watch?v=oQTty1VEYSA

ਹੁਣ ਗੱਲ ਕਰਦੇ ਹਾਂ ਗਾਇਕ ਦਿਲਸ਼ਾਦ ਅਖਤਰ ਦੀ । ਉਨ੍ਹਾਂ ਦਾ ਜਨਮ 1966 'ਚ ਪਿਤਾ ਕੀੜੇ ਖਾਂ ਸ਼ੌਕੀਨ ਅਤੇ ਮਾਤਾ ਨਸੀਬ ਦੇ ਘਰ ਪਿੰਡ ਗਿਲਜ਼ੇਵਾਲਾ ਜ਼ਿਲ੍ਹਾ ਫਰੀਦਕੋਟ 'ਚ ਹੋਇਆ ਸੀ ।ਚਾਰ ਭੈਣ ਭਰਾਵਾਂ 'ਚ ਉਨ੍ਹਾਂ ਤੋਂ ਇਲਾਵਾ ਭਰਾ ਗੁਰਦਿੱਤਾ,ਛੋਟੀ ਭੈਣ ਮਨਪ੍ਰੀਤ ਅਖਤਰ ਅਤੇ ਵੱਡੀ ਭੈਣ ਵੀਰਪਾਲ ਕੌਰ ਸਨ । ਗਾਇਕੀ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਪਰਿਵਾਰ ਚੋਂ ਹੀ ਮਿਲੀ ਸੀ । ਉਨ੍ਹਾਂ ਦੇ ਚਾਚੇ ਦਾ ਮੁੰਡਾ ਸੰਦੀਪ ਅਖਤਰ ਵੀ ਗਾਇਕ ਸਨ ਜਿਨ੍ਹਾਂ ਦੀ ਮੌਤ ਅਕਤੂਬਰ ਦੋ ਹਜ਼ਾਰ ਗਿਆਰਾਂ 'ਚ ਹੋਈ ਸੀ । ਉਨ੍ਹਾਂ ਨੇ ਗਾਇਕੀ ਦੇ ਗੁਰ ਨੂਰਮਹਿਲ ਸਥਿਤ ਪੰਡਤ ਕ੍ਰਿਸ਼ਨ ਤੋਂ ਸਿੱਖੇ ।

ਹੋਰ ਵੇਖੋ:ਪੰਜਾਬ ਦੇ ਸੱਭਿਅਚਾਰ ਦੀਆਂ ਸਿਫ਼ਤਾਂ ਕਰਦਾ ਹੈ ਐਮੀ ਵਿਰਕ ਅਤੇ ਮੰਨਤ ਨੂਰ ਦਾ ਇਹ ਨਵਾਂ ਗੀਤ

https://www.youtube.com/watch?v=jUxzfX7cwgQ

ਉਨ੍ਹਾਂ ਨੇ ਕਈ ਗੀਤਕਾਰਾਂ ਦੇ ਲਿਖੇ ਗੀਤ ਗਾਏ ਜਿਨ੍ਹਾਂ 'ਚ ਧਰਮ ਸਿੰਘ ਕੰਮੇਆਣਾ ,ਬਾਬੂ ਸਿੰਘ ਮਾਨ,ਗੁਰਚਰਨ ਸਿੰਘ ਵਿਰਕ ਸਣੇ ਕਈਆਂ ਗੀਤਕਾਰਾਂ ਦੇ ਗੀਤ ਗਾਏ । ਸਾਫ ਸੁਥਰੇ ਗੀਤ ਗਾਉਣ ਵਾਲੇ ਦਿਲਸ਼ਾਦ ਅਖਤਰ ਨੇ ਕਈ ਹਿੱਟ ਗੀਤ ਗਾਏ ਅਤੇ 1980 'ਚ ਉਨ੍ਹਾਂ ਨੇ ਪਹਿਲਾ ਅਖਾੜਾ ਲਗਾਇਆ । ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ।'ਮਨ ਵਿੱਚ ਵੱਸਦਾ ਏ ਸੱਜਣਾ', 'ਸਾਨੂੰ ਪ੍ਰਦੇਸੀਆਂ ਨੂੰ ਯਾਦ ਕਰਕੇ', ਮੇਲਾ ਦੋ ਦਿਨ ਦਾ ਢਾਈ ਦਿਨ ਦੀ ਜ਼ਿੰਦਗਾਨੀ,ਮਿਰਜ਼ਾ ਸਣੇ ਕਈ ਹਿੱਟ ਗੀਤ ਗਾਏ ।

ਹੋਰ ਵੇਖੋ:ਖਾਲਸਾ ਏਡ ਨੇ ਨੈਰੋਬੀ ‘ਚ ਕਿਵੇਂ ਆਪਸੀ ਭਾਈਚਾਰੇ ਦੀ ਕੀਤੀ ਮਿਸਾਲ ਕਾਇਮ,ਮੁਸਲਿਮ ਭਾਈਚਾਰੇ ਲਈ ਕੀਤਾ ਇਫ਼ਤਾਰ ਪਾਰਟੀ ਦਾ ਪ੍ਰਬੰਧ

https://www.youtube.com/watch?v=p1wCVrYI1TI

ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਫਿਲਮਾਂ ਲਈ ਵੀ ਗੀਤ ਗਾਏ । ਜਿਨ੍ਹਾਂ 'ਚ ਮੁਖ ਤੌਰ 'ਤੇ ਨਸੀਬੋ,ਉਡੀਕਾਂ ਸਾਉਣ ਦੀਆਂ ,ਮਿਰਜ਼ਾ ,ਸੁੱਚਾ ਸੂਰਮਾ ਸਣੇ ਕਈ ਫਿਲਮਾਂ 'ਚ ਉਨ੍ਹਾਂ ਨੇ ਗੀਤ ਗਾਏ  ।ਪੰਜਾਬੀ ਗਾਇਕੀ ਦੀਆਂ ਬੁਲੰਦੀਆਂ ਨੂੰ ਛੂਹਣ ਵਾਲਾ ਇਹ ਗਾਇਕ ਇਸੇ ਤਰ੍ਹਾਂ ਕਿਸੇ ਵਿਆਹ ਦੇ ਪ੍ਰੋਗਰਾਮ 'ਚ ਅਖਾੜਾ ਲਗਾਉਣ ਪਹੁੰਚਿਆ ਸੀ ।ਪਰ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸਿੰਘਪੁਰਾ 'ਚ ਗਾਉਣ ਲਈ ਗਏ ਇਸ ਗਾਇਕ ਇਸ ਗੱਲ ਦਾ ਰੱਤੀ ਭਰ 'ਚ ਅਹਿਸਾਸ ਨਹੀਂ ਸੀ ਕਿ ਇਹ ਉਸ ਦੀ ਜ਼ਿੰਦਗੀ ਦਾ ਆਖਰੀ ਦਿਨ ਸਾਬਿਤ ਹੋਵੇਗਾ ।

ਹੋਰ ਵੇਖੋ:ਛੋਟੀ ਉਮਰ ‘ਚ ਗਾਇਕੀ ‘ਚ ਵੱਡਾ ਨਾਂ ਬਣਾਇਆ ਹੈ ਮਹਿਤਾਬ ਵਿਰਕ ਨੇ

https://www.youtube.com/watch?v=9rfU7jO3UuY

ਜਦੋਂ 28ਜਨਵਰੀ ਨੂੰ ਉਹ ਵਿਆਹ 'ਚ ਗੀਤ ਗਾ ਰਹੇ ਸਨ ਤਾਂ ਸ਼ਰਾਬੀ ਹਾਲਤ 'ਚ ਸਵਰਨ ਸਿੰਘ ਨਾਂਅ ਡੀਐੱਸਪੀ ਸਵਰਨ ਸਿੰਘ ਹੁੰਦਲ ਨੇ ਫਰਮਾਇਸ਼ ਕੀਤੀ ਕਿ 'ਨੱਚਣ ਤੋਂ ਪਹਿਲਾਂ ਹੋਕਾ ਦਿਆਂਗੇ' ਗੀਤ ਗਾ ਕੇ ਸੁਣਾਵੇ ਪਰ ਦਿਲਸ਼ਾਦ ਅਖਤਰ ਨੇ ਆਖਿਆ ਕਿ ਉਹ ਆਪਣੇ ਹੀ ਗਾਉਂਦੇ ਕਿਸੇ ਹੋਰ ਦਾ ਨਹੀਂ ਜਿਸ 'ਤੇ ਨਸ਼ੇ 'ਚ ਟੱਲੀ ਹੋਏ ਪੁਲਿਸ ਵਾਲੇ ਨੇ ਆਪਣੇ ਗੰਨਮੈਨ ਦੀ ਬੰਦੂਕ ਖੋਹ ਕੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ।

ਹੋਰ ਵੇਖੋ:ਕੈਂਸਰ ਨਾਲ ਜੂਝਣ ਵਾਲੀ ਸੋਨਾਲੀ ਬੇਂਦਰੇ ਨੇ ਦੱਸਿਆ ਕਿਵੇਂ ਦਿੱਤੀ ਕੈਂਸਰ ਨੂੰ ਮਾਤ,ਔਖੇ ਵੇਲੇ ਕੌਣ ਸਨ ਨਾਲ

https://www.youtube.com/watch?v=t8CRb6fnYpQ

ਹੁਣ ਗੱਲ ਕਰਦੇ ਹਾਂ ਹਮੇਸ਼ਾ ਚਮਕਦੇ ਰਹਿਣ ਵਾਲੇ ਸਿਤਾਰੇ ਅਮਰ ਸਿੰਘ ਚਮਕੀਲਾ ਦੀ । ਪੰਜਾਬੀ ਸੰਗੀਤ ਜਗਤ ਵਿੱਚ ਇੱਕ ਸਮਾਂ ਇਸ ਤਰ੍ਹਾਂ ਦਾ ਵੀ ਸੀ ਜਦੋਂ ਵੱਡੇ ਵੱਡੇ ਗਾਇਕ ਅਮਰ ਸਿੰਘ ਚਮਕੀਲਾ ਦੇ ਸਾਹਮਣੇ ਫਿੱਕੇ ਪੈ ਜਾਂਦੇ ਸਨ। ਅਮਰ ਸਿੰਘ ਦੀ ਚਮਕ ਇਸ ਤਰ੍ਹਾਂ ਦੀ ਸੀ ਕਿ ਲੋਕਾਂ ਨੇ ਉਹਨਾਂ ਨੂੰ ਚਮਕੀਲਾ ਹੀ ਕਹਿਣਾ ਸ਼ੁਰੂ ਕਰ ਦਿੱਤਾ ਸੀ । ਜਿਸ ਸਮੇਂ ਚਮਕੀਲਾ ਦਾ ਦੌਰ ਚੱਲ ਰਿਹਾ ਸੀ।  ਉਸ ਸਮੇਂ ਹਰ ਪਾਸੇ ਚਮਕੀਲਾ ਹੀ ਚਮਕੀਲਾ ਹੁੰਦੀ ਸੀ ।

ਹੋਰ ਵੇਖੋ:ਅਦਾਕਾਰੀ ਦੇ ਮਾਮਲੇ ਵਿੱਚ ਇਹਨਾਂ ਦਾ ਨਹੀਂ ਕੋਈ ਮੁਕਾਬਲਾ, ਤੁਹਾਡੀ ਨਜ਼ਰ ‘ਚ ਹੈ ਕੌਣ ਹੈ ਬੈਸਟ

https://www.youtube.com/watch?v=k4JirMO-5t4

ਇਸੇ ਲਈ ਉਹਨਾਂ ਦੇ ਨਾਂ 365 ਦਿਨਾਂ ਵਿੱਚ 366 ਅਖਾੜੇ ਲਗਾਉਣ ਦਾ ਰਿਕਾਰਡ ਕਾਇਮ ਹੈ ।ਇਹ ਉਹ ਸਮਾਂ ਸੀ ਜਦੋਂ ਵੱਡੇ ਗਾਇਕ ਲਾਈਵ ਸਟੇਜ ਸ਼ੋਅ ਲਈ ਤਰਸਦੇ ਸਨ ਪਰ ਅਮਰ ਸਿੰਘ ਚਮਕੀਲਾ ਦੇ ਹਰ ਥਾਂ ਤੇ ਸਟੇਜ ਸ਼ੋਅ ਹੋ ਰਹੇ ਸਨ ਇੱਥੋਂ ਤੱਕ ਕਿ ਵਿਦੇਸ਼ਾਂ ਵਿੱਚ ਵੀ ਉਹਨਾਂ ਦੇ ਅਖਾੜਿਆਂ ਦੀ ਅਡਵਾਂਸ ਬੁਕਿੰਗ ਹੁੰਦੀ ਸੀ । ਪਰ ਇਸ ਸਭ ਦੇ ਬਾਵਜੂਦ ਉਹਨਾਂ ਦੇ ਜੀਵਨ ਵਿੱਚ ਕਈ ਤਰ੍ਹਾਂ ਦੇ ਉਤਰਾਅ ਚੜਾਅ ਆਏ ।

ਹੋਰ ਵੇਖੋ :ਟੁੱਟੇ ਦਿਲਾਂ ਦੇ ਦਰਦ ਨੂੰ ਬਿਆਨ ਕਰ ਰਿਹਾ ਹੈ ਜੈਜ਼ ਧਾਮੀ ਦਾ ਨਵਾਂ ਗੀਤ ‘ਕਈ ਸਾਲ’, ਵੇਖੋ ਵੀਡੀਓ

https://www.youtube.com/watch?v=Ezn1hvHU6uE

ਫੈਕਟਰੀ ਵਿੱਚ ਨੌਕਰੀ ਕਰਨ ਵਾਲੇ ਚਮਕੀਲਾ ਨੂੰ ਸਭ ਤੋਂ ਪਹਿਲਾਂ ਗਾਇਕ ਸੁਰਿੰਦਰ ਸ਼ਿੰਦਾ ਨੇ ਸੁਣਿਆ ਸੀ ਤੇ ਉਸ ਨੂੰ ਸੁਣਦੇ ਹੀ ਆਪਣੇ ਗਰੁੱਪ ਵਿੱਚ ਰੱਖ ਲਿਆ ਸੀ ।ਚਮਕੀਲਾ ਪਹਿਲਾਂ ਸ਼ਿੰਦੇ ਲਈ ਗਾਣੇ ਲਿਖਦਾ ਸੀ ਪਰ ਗਾਣੇ ਲਿਖਦੇ ਲਿਖਦੇ ਉਸ ਨੂੰ ਗਾਉਣ ਦਾ ਵਲ੍ਹ ਵੀ ਆ ਗਿਆ ਤੇ ਦੇਖਦੇ ਹੀ ਦੇਖਦੇ ਉਹ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਸੁਪਰ ਸਟਾਰ ਬਣ ਗਏ । ਪਰ ਸੁਪਰ ਸਟਾਰ ਬਣਦੇ ਹੀ ਉਹ ਕਈ ਵਿਵਾਦਾਂ ਵਿੱਚ ਵੀ ਘਿਰ ਗਏ ।

ਹੋਰ ਵੇਖੋ :ਪ੍ਰਸਿੱਧ ਟੀਵੀ ਅਦਾਕਾਰ ਪ੍ਰਤੀਸ਼ ਵੋਹਰਾ ਦੀ ਧੀ ਦੀ ਮੌਤ,ਖਿਡੌਣੇ ਨੇ ਲਈ ਜਾਨ,ਬਾਲੀਵੁੱਡ ‘ਚ ਸੋਗ ਦੀ ਲਹਿਰ

https://www.youtube.com/watch?v=zqoe_VkaKR8

ਉਹਨਾਂ ਦੇ ਸਬੰਧ ਕਈ ਮਹਿਲਾ ਗਾਇਕਾਂ ਨਾਲ ਰਹੇ ਹਨ । ਉਹਨਾਂ ਦਾ ਕਤਲ ਵੀ ਮਹਿਲਾ ਗਾਇਕ ਨਾਲ ਹੋਇਆ ਸੀ ।ਚਮਕੀਲਾ ਨੂੰ ਉਹਨਾਂ ਦੀ ਸਾਥਣ ਗਾਇਕਾ ਅਮਰਜੋਤ ਨਾਲ 8 ਮਾਰਚ 1988 ਨੂੰ ਰਾਤ ਦੇ ਦੋ ਵਜੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ । ਇਸ ਮਾਮਲੇ ਵਿੱਚ ਪੁਲਿਸ ਹਾਲੇ ਤੱਕ ਕਾਤਲਾਂ ਦਾ ਪਤਾ ਨਹੀਂ ਲਗਾ ਸਕੀ ।

Related Post