ਤਾਪਸੀ ਪੰਨੂ ਨੇ ਇਸ ਪੋਸਟ ਰਾਹੀਂ ਫੈਨਸ ਨੂੰ ਕੀਤਾ ਖੁੱਲਾ ਚੈਂਲੇਂਜ

By  Rajan Sharma June 19th 2018 08:04 AM -- Updated: June 19th 2018 08:07 AM

ਦਲਜੀਤ ਦੋਸਾਂਝ, ਤਾਪਸੀ ਪਨੂੰ,taapsee pannu ਅਤੇ ਅੰਗਦ ਬੇਦੀ ਦੀ ਆਉਣ ਵਾਲੀ ਫ਼ਿਲਮ ਸੂਰਮਾsoorma ਦਾ ਟ੍ਰੇਲਰ,ਟੀਜ਼ਰ ਅਤੇ ਪੋਸਟਰ ਤਾਂ ਪਹਿਲਾਂ ਹੀ ਦਰਸ਼ਕਾਂ ਸਾਹਮਣੇ ਆ ਚੁੱਕਾ ਹੈ| ਫ਼ਿਲਮ 13 ਜੁਲਾਈ ਨੂੰ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦਸਤਕ ਦੇਣ ਲਈ ਆ ਰਹੀ ਹੈ | ਟ੍ਰੇਲਰ ਨੂੰ ਦੇਖ ਕੇ ਪਤਾ ਚੱਲ ਹੀ ਰਿਹਾ ਕਿ ਫ਼ਿਲਮ ਬਹੁਤ ਹੀ ਧਮਾਲਾਂ ਪਾਉਣ ਵਾਲੀ ਹੈ| ਇਹ ਫ਼ਿਲਮ ਮਸ਼ਹੂਰ ਹਾਕੀ ਖਿਡਾਰੀ ਸੰਦੀਪ ਸਿੰਘ ਦੀ ਜ਼ਿੰਦਗੀ ਤੇ ਅਧਾਰਿਤ ਹੈ| ਫ਼ਿਲਮ ਦੀ ਪ੍ਰੋਮੋਸ਼ਨ ਬੜੇ ਹੀ ਜੋਰਾਂ ਸ਼ੋਰਾਂ ਤੇ ਚੱਲ ਰਹੀ ਹੈ| ਸੋਸ਼ਲ ਮੀਡਿਆ ਤੇ ਫ਼ਿਲਮ ਦੇ ਕਲਾਕਾਰ ਰੋਜ਼ਾਨਾ ਕੋਈ ਨਾ ਕੋਈ ਪੋਸਟ ਪਾ ਕੇ ਫ਼ਿਲਮ ਦੀ ਜਾਣਕਾਰੀ ਦੇ ਰਹੇ ਹਨ| ਫ਼ਿਲਮ ਦੀ ਮੁੱਖ ਅਦਾਕਾਰਾ ਤਾਪਸੀ ਪੰਨੂ ਨੇ ਇੰਸਟਾਗ੍ਰਾਮ ਤੇ ਇੱਕ ਪੋਸਟ ਸਾਂਝਾ ਕੀਤੀ ਹੈ ਜਿਸ ਵਿੱਚ ਉਹ ਫੈਨਸ ਨੂੰ ਸੂਰਮਾਂ ਡਰੈਗ ਫ਼੍ਲਿਕ ਦਾ ਖੁੱਲਾ ਚੈਂਲੇਂਜ ਅਪਨਾਉਣ ਲਈ ਕਹਿ ਰਹੇ ਹਨ| ਉਹਨਾ ਪੋਸਟ ਨਾਲ ਦੱਸਿਆ ਕਿ ਇਨਸਾਨ ਨੂੰ ਆਪਣੀਆਂ ਸੀਮਾਵਾਂ ਨਾਲ ਚੈਂਲੇਂਜ ਕਰਨਾ ਚਾਹੀਦਾ ਹੈ ਸਗੋਂ ਚੈਂਲੇਂਜ ਨੂੰ ਸੀਮਿਤ ਨਹੀਂ ਕਰਨਾ ਚਾਹੀਦਾ|

https://www.instagram.com/p/BkHoNNugYqV/

ਇਸ ਤੋਂ ਪਹਿਲਾਂ ਫ਼ਿਲਮ ਸੂਰਮਾ soorma ਦਾ ਨਵਾਂ ਪੋਸਟਰ ਰਿਲੀਜ ਕੀਤਾ ਗਿਆ ਸੀ । ਸੁਨਾਰ ਪਿਕਚਰਸ ਪ੍ਰੋਡਕਸ਼ਨ ਨੇ ਫਿਲਮ ਦਾ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਕਿਹਾ ਸੀ, ਉਨ੍ਹਾਂ ਦਾ ਜਨੂੰਨ ਉਨ੍ਹਾਂ ਦੇ ਡਰ ਵਲੋਂ ਬਹੁਤ ਸੀ । ਅੱਗੇ ਵਧਣ ਦੀ ਉਨ੍ਹਾਂ ਦੀ ਇੱਛਾ ਬਾਕੀ ਕਿਸੇ ਵੀ ਕਮਜੋਰੀ ਦੀ ਤੁਲਣਾ ਵਿੱਚ ਸਭ ਤੋਂ ਮਜਬੂਤ ਸੀ । ਹਾਕੀ ਦੇ ਦਿੱਗਜ ਖਿਡਾਰੀ ਦੀ ਸਭ ਤੋਂ ਵੱਡੀ ਵਾਪਸੀ ਦੀ ਕਹਾਣੀ ਦੇਖਣ ਲਈ 13 ਜੁਲਾਈ ਨੂੰ ਨਜਦੀਕੀ ਸਿਨੇਮਾਘਰਾਂ ਵਿਚ ਹਾਜ਼ਰੀ ਦਵੋ ।

Soorma

ਦਸ ਦਈਏ, ਇਹ ਫਿਲਮ 13 ਜੁਲਾਈ, 2018 ਨੂੰ ਰਿਲੀਜ ਹੋਵੇਗੀ । ਸੂਰਮਾsoorma ਫਿਲਮ ਹਾਕੀ ਖਿਡਾਰੀ ਸੰਦੀਪ ਸਿੰਘ ਦੀ ਜ਼ਿੰਦਗੀ ਉੱਤੇ ਆਧਾਰਿਤ ਹੈ ਅਤੇ ਇਸ ਫਿਲਮ ਵਿੱਚ ਦਿਲਜੀਤ ਸੰਦੀਪ ਦਾ ਰੋਲ ਅਦਾ ਕਰ ਰਹੇ ਹਨ । ਡਾਇਰੈਕਟਰ ਸ਼ਾਦ ਅਲੀ ਇਸ ਫਿਲਮ ਨੂੰ ਡਾਇਰੇਕਟ ਕਰ ਰਹੇ ਹਨ । ਇਸ ਫਿਲਮ ਵਿੱਚ ਅਦਾਕਾਰ ਅੰਗਦ ਬੇਦੀ ਵੀ ਨਜ਼ਰ ਆਉਣ ਵਾਲੇ ਹਨ ।

soorma

Related Post