ਦੇਖੋ ਵੀਡੀਓ : ਸਰਗੁਣ ਮਹਿਤਾ ਨੇ ‘ਝਾਂਜਰਾਂ’ ਗੀਤ ‘ਤੇ ਬਣਾਇਆ ਡਾਂਸ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

By  Lajwinder kaur October 6th 2020 11:37 AM

ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਐਕਟਰੈੱਸ ਸਰਗੁਣ ਮਹਿਤਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਉਨ੍ਹਾਂ ਨੇ ਫੈਨਜ਼ ਦੇ ਨਾਲ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ ।   ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਮਾਂ ਦੇ ਜਨਮ ਦਿਨ ‘ਤੇ ਪਾਈ ਭਾਵੁਕ ਪੋਸਟ, ਆਖਿਆ- ‘ਜੋ ਵੀ ਹਾਂ ਜਿੱਥੇ ਵੀ ਹਾਂ, ਸਭ ਤੇਰੇ ਕਰਕੇ ਮਾਂ’

ਇਸ ਵੀਡੀਓ ‘ਚ ਉਹ ਪੰਜਾਬੀ ਗਾਇਕ ਗੁਰਨਾਮ ਭੁੱਲਰ ਦੇ ‘ਝਾਂਜਰਾਂ’ ਗੀਤ ਉੱਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ । ਸਰਗੁਣ ਪੰਜਾਬੀ ਸੂਟ ਤੇ ਪੰਜਾਬੀ ਜੁੱਤੀ ‘ਚ ਬਹੁਤ ਹੀ ਦਿਲਕਸ਼ ਦਿਖਾਈ ਦੇ ਰਹੀ ਹੈ । ਉਨ੍ਹਾਂ ਦੇ ਡਾਂਸ ਮੁਵ ਵੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੇ ਨੇ । ਵੱਡੀ ਗਿਣਤੀ ‘ਚ ਇਸ ਪੋਸਟ ‘ਤੇ ਵਿਊਜ਼ ਤੇ ਕਮੈਂਟਸ ਆ ਚੁੱਕੇ ਨੇ ।

sargun mehta

ਜੇ ਗੱਲ ਕਰੀਏ ਸਰਗੁਣ ਮਹਿਤਾ ਦੇ ਵਰਕ ਫਰੰਟ ਦੀ ਤਾਂ ਉਹ ਏਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਸੌਂਕਣ ਸੌਂਕਣੇ’ ਦੀ ਸ਼ੂਟਿੰਗ ‘ਚ ਮਸ਼ਰੂਫ ਨੇ । ਹਾਲ ਹੀ ‘ਚ ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਇਆ ਸੀ ।

saunkan saunkne ammy virk, sargun mehta and nimrat khaira

ਜਿਸ ‘ਚ ਦੋਵੇਂ ਜਣੀਆਂ ਗਿੱਧੇ ਵਾਲੇ ਸਟਾਈਲ ‘ਚ ਦਿਲਜੀਤ ਦੋਸਾਂਝ ਦਾ ਗੀਤ ਗਾਉਂਦੇ ਹੋਏ ਦਿਖਾਈ ਦੇ ਰਹੀਆਂ ਸਨ । ਦਰਸ਼ਕਾਂ ਨੂੰ ਦੋਵੇਂ ਹੀਰੋਇਨਾਂ ਦਾ ਇਹ ਅੰਦਾਜ਼ ਕਾਫੀ ਜ਼ਿਆਦਾ ਪਸੰਦ ਆਇਆ ।saunkan saunkne punjabi movie

 

View this post on Instagram

 

#throwback

A post shared by Sargun Mehta (@sargunmehta) on Oct 5, 2020 at 7:59am PDT

Related Post