Advertisment

ਵਿਸਾਖ਼ੀ ਦਾ ਤਿਉਹਾਰ ਮਨਾਓ ਅਮਰਿੰਦਰ ਗਿੱਲ ਤੇ ਸਰਗੁਣ ਮਹਿਤਾ ਦੇ ਨਾਲ, ਪੀਟੀਸੀ ਪੰਜਾਬੀ 'ਤੇ ਦੇਖੋ ਫ਼ਿਲਮ 'ਲਾਹੌਰੀਏ'

author-image
By Aaseen Khan
New Update
ਵਿਸਾਖ਼ੀ ਦਾ ਤਿਉਹਾਰ ਮਨਾਓ ਅਮਰਿੰਦਰ ਗਿੱਲ ਤੇ ਸਰਗੁਣ ਮਹਿਤਾ ਦੇ ਨਾਲ, ਪੀਟੀਸੀ ਪੰਜਾਬੀ 'ਤੇ ਦੇਖੋ ਫ਼ਿਲਮ 'ਲਾਹੌਰੀਏ'
Advertisment
ਵਿਸਾਖ਼ੀ ਦਾ ਤਿਉਹਾਰ ਮਨਾਓ ਅਮਰਿੰਦਰ ਗਿੱਲ ਤੇ ਸਰਗੁਣ ਮਹਿਤਾ ਦੇ ਨਾਲ, ਪੀਟੀਸੀ ਪੰਜਾਬੀ 'ਤੇ ਦੇਖੋ ਫ਼ਿਲਮ 'ਲਾਹੌਰੀਏ' : 14 ਅਪ੍ਰੈਲ ਪੰਜਾਬ ਅਤੇ ਪੰਜਾਬੀਆਂ ਲਈ ਖ਼ਾਸ ਮਹੱਤਵ ਰੱਖਦਾ ਹੈ। ਕਿਸਾਨਾਂ ਦੀ ਮਿਹਨਤ ਦਾ ਮੁੱਲ ਪੈਂਦਾ ਹੈ ਥਾਂ ਥਾਂ 'ਤੇ ਵਿਸਾਖ਼ੀ ਦੇ ਮੇਲੇ ਲੱਗਦੇ ਹਨ। ਇਸ ਦਿਨ ਨੂੰ ਪੀਟੀਸੀ ਵੀ ਤੁਹਾਡੇ ਲਈ ਖ਼ਾਸ ਬਣਾਉਣ ਜਾ ਰਿਹਾ ਹੈ। 14 ਅਪ੍ਰੈਲ ਐਤਵਾਰ ਦੇ ਦਿਨ ਪੀਟੀਸੀ ਪੰਜਾਬੀ 'ਤੇ ਅਮਰਿੰਦਰ ਗਿੱਲ ਅਤੇ ਸਰਗੁਣ ਮਹਿਤਾ ਦੀ ਸੁਪਰਹਿੱਟ ਫ਼ਿਲਮ 'ਲਾਹੌਰੀਏ' ਦਾ ਪ੍ਰੀਮੀਅਰ ਹੋਣ ਜਾ ਰਿਹਾ ਹੈ। ਲਾਹੌਰੀਏ ਫ਼ਿਲਮ ਪੀਟੀਸੀ ਪੰਜਾਬੀ 'ਤੇ ਦੁਪਹਿਰ 12.30 ਅਤੇ ਰਾਤ ਨੂੰ 8 ਵਜੇ ਦੋ ਦੋ ਵਾਰ ਦੇਖਣ ਨੂੰ ਮਿਲਣ ਵਾਲੀ ਹੈ। ਸੋ ਇਹ ਸਮਾਂ ਨੋਟ ਕਰ ਲਵੋ ਅਤੇ ਤੁਸੀਂ ਮਨਾਓ ਵਿਸਾਖ਼ੀ ਦਾ ਪਾਵਨ ਤਿਉਹਾਰ ਅਮਰਿੰਦਰ ਗਿੱਲ ਅਤੇ ਸਰਗੁਣ ਮਹਿਤਾ ਦੇ ਨਾਲ। ਫ਼ਿਲਮ ਲਾਹੌਰੀਏ 'ਚ ਸਰਹੱਦਾਂ ਤੋਂ ਪਾਰ ਵਸਦੇ ਲੋਕਾਂ ਅਤੇ ਭਾਰਤ ਦੇ ਲੋਕਾਂ ਵਿਚਕਾਰ ਪਿਆਰ ਦੀ ਸਾਂਝ ਨੂੰ ਦਰਸਾਇਆ ਗਿਆ ਹੈ। ਵਿਸਾਖ਼ੀ ਦੇ ਮੌਕੇ ਪਿਆਰ ਦੀਆਂ ਇਹਨਾਂ ਗੂੜ੍ਹੀਆਂ ਤੰਦਾਂ ਦੀ ਸਾਂਝ ਨੂੰ ਪੀਟੀਸੀ ਪੰਜਾਬੀ 'ਤੇ ਦਿਖਾਇਆ ਜਾਵੇਗਾ। ਹੋਰ ਵੇਖੋ : ਦਿਲ ਖੋਲ ਕੇ ਪਿਆਰ ਦੇਣ ਲਈ ਸਰਗੁਣ ਮਹਿਤਾ ਨੇ ਪੰਜਾਬੀਆਂ ਦਾ ਕੀਤਾ ਧੰਨਵਾਦ, ਦੇਖੋ ਵੀਡੀਓ amrinder gill and sargun mehta movie lahoriye premier on ptc punjabi 14 april Lahoriye ਸਰਗੁਣ ਮਹਿਤਾ ਅਤੇ ਅਮਰਿੰਦਰ ਗਿੱਲ ਤੋਂ ਇਲਾਵਾ ਇਸ ਫ਼ਿਲਮ 'ਚ ਨਿਮਰਤ ਖਹਿਰਾ, ਯੁਵਰਾਜ ਹੰਸ, ਗੁੱਗੂ ਗਿੱਲ, ਹੌਬੀ ਧਾਲੀਵਾਲ, ਸਰਦਾਰ ਸੋਹੀ ਵਰਗੇ ਪੰਜਾਬੀ ਇੰਡਸਟਰੀ ਵੱਡੇ ਚਿਹਰੇ ਵੀ ਨਜ਼ਰ ਆਉਣਗੇ। ਸੋ ਦੇਖਣਾ ਨਾ ਭੁੱਲਣਾ 14 ਅਪ੍ਰੈਲ ਦੁਪਹਿਰ 12.30 ਵਜੇ ਅਤੇ ਰਾਤੀਂ 8 ਵਜੇ ਲਾਹੌਰੀਏ ਫ਼ਿਲਮ ਸਿਰਫ ਪੀਟੀਸੀ ਪੰਜਾਬੀ 'ਤੇ।
Advertisment

Stay updated with the latest news headlines.

Follow us:
Advertisment
Advertisment
Latest Stories
Advertisment