ਅਮਰਿੰਦਰ ਗਿੱਲ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਡਬਲ ਸਰਪ੍ਰਾਈਜ਼, ਸਾਂਝੀ ਕੀਤੀ ਮਿਊਜ਼ਿਕ ਐਲਬਮ ਤੇ ਫ਼ਿਲਮ ਦੀ ਰਿਲੀਜ਼ ਡੇਟ

written by Lajwinder kaur | August 09, 2021

ਪੰਜਾਬੀ ਗਾਇਕ ਅਮਰਿੰਦਰ ਗਿੱਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਘੱਟ-ਵੱਧ ਹੀ ਨਜ਼ਰ ਆਉਂਦੇ ਨੇ। ਜੀ ਹਾਂ ਉਹ ਸੋਸ਼ਲ ਮੀਡੀਆ ਤੋਂ ਕੁਝ ਦੂਰੀ ਹੀ ਬਣਾ ਕੇ ਰੱਖਦੇ ਨੇ। ਪਰ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਅਕਸਰ ਹੀ ਸਰਪ੍ਰਾਈਜ਼ ਦਿੰਦੇ ਰਹਿੰਦੇ ਨੇ। ਇੱਕ ਵਾਰ ਫਿਰ ਤੋਂ ਉਨ੍ਹਾਂ ਨੇ ਫੈਨਜ਼ ਖੁਸ਼ ਹੋਣ ਦਾ ਮੌਕਾ ਦਿੱਤਾ ਹੈ।

singer amrinder gill singing video viral image source- instagram

ਹੋਰ ਪੜ੍ਹੋ : ਦੁਲਹਣ ਵਾਂਗ ਸੱਜੀ ਨਜ਼ਰ ਆਈ ਅਦਾਕਾਰਾ ਜਪਜੀ ਖਹਿਰਾ, ਬਾਹਵਾਂ ‘ਚ ਚੂੜਾ ਪਾਈ ਅਤੇ ਹੱਥਾਂ ‘ਤੇ ਮਹਿੰਦੀ ਸਜਾਈ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਇਹ ਵੀਡੀਓ

ਹੋਰ ਪੜ੍ਹੋ : ਦਰਸ਼ਨ ਔਲਖ ਨੇ ਨੀਰਜ ਚੋਪੜਾ ਨੂੰ ਗੋਲਡ ਲਈ ਵਧਾਈ ਦਿੰਦੇ ਹੋਏ ਸ਼ੇਅਰ ਕੀਤੀ ਇਹ ਖ਼ਾਸ ਤਸਵੀਰ ਤੇ ਕਿਹਾ- ‘ਕਿਸਾਨ ਦਾ ਪੁੱਤਰ’

inside image of amrinder gill-min image source- instagram

ਉਨ੍ਹਾਂ ਨੇ ਆਪਣੀ ਮਿਊਜ਼ਿਕ ਐਲਬਮ ਜੁਦਾ-3 ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ ਤੇ ਨਾਲ ਹੀ ਇੱਕ ਹੋਰ ਤੋਹਫਾ ਦਿੱਤਾ ਹੈ ਆਪਣੀ ਫ਼ਿਲਮ ‘ਚੱਲ ਮੇਰਾ ਪੁੱਤ-2’ ਨੂੰ ਉਹ ਮੁੜ ਤੋਂ ਰਿਲੀਜ਼ ਕਰ ਰਹੇ ਨੇ।

Amrinder Gill Shared First Look Of His Most Awaited Album 'Judaa-3' With Fans image source- instagram

ਜੀ ਹਾਂ ਉਨ੍ਹਾਂ ਨੇ ਆਪਣੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘JUDAA 3 ਚੈਪਟਰ ਵਨ 30th Aug 2021...CHAL MERA PUTT 2 (updated version) 27th Aug 2021 ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ‘ਚ 🙏😇’ । ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਖੁਸ਼ੀ ਜ਼ਾਹਿਰ ਕਰ ਰਹੇ ਨੇ। ਜੇ ਗੱਲ ਕਰੀਏ ਅਮਰਿੰਦਰ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਲੰਬੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਜੁੜੇ ਹੋਏ ਨੇ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਜਿੰਨੇ ਵਧੀਆ ਗਾਇਕ ਨੇ ਉੰਨੇ ਹੀ ਬਾਕਮਾਲ ਦੇ ਐਕਟਰ ਵੀ । ਉਨ੍ਹਾਂ ਪੰਜਾਬੀ ਸਿਨੇਮਾ ਨੂੰ ਕਈ ਸੁਪਰ ਹਿੱਟ ਫ਼ਿਲਮਾਂ ਦਿੱਤੀਆਂ ਨੇ।

View this post on Instagram

 

A post shared by Amrinder Gill (@amrindergill)

0 Comments
0

You may also like