ਅਮਰਿੰਦਰ ਗਿੱਲ ਦੀ ‘ਜੁਦਾ-3’ ਐਲਬਮ ਹੋਈ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਖੂਬ ਪਸੰਦ

written by Lajwinder kaur | September 01, 2021

ਪੰਜਾਬੀ ਗਾਇਕ ਅਮਰਿੰਦਰ ਗਿੱਲ (Amrinder Gill)ਜੋ ਕਿ ਇੱਕ ਲੰਬੇ ਅਰਸੇ ਬਾਅਦ ਆਪਣੀ ਮਿਊਜ਼ਿਕ ਐਲਬਮ ‘ਜੁਦਾ-3’(Judaa 3) ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਦਰਸ਼ਕ ਵੀ ਬਹੁਤ ਹੀ ਬੇਸਬਰੀ ਦੇ ਨਾਲ ਇਸ ਐਲਬਮ ਦਾ ਇੰਤਜ਼ਾਰ ਕਰ ਰਹੇ ਸੀ। ਜੀ ਹਾਂ ਹੁਣ ਇਹ ਪੂਰੀ ਐਲਬਮ ਦਰਸ਼ਕਾਂ ਦੀ ਕਚਹਿਰੀ ਚ ਹਾਜ਼ਿਰ ਹੋ ਗਈ ਹੈ।

judaa-3 amrinder gill first song chal jindiye released

ਹੋਰ ਪੜ੍ਹੋ : ਗਾਇਕ ਹਰਭਜਨ ਮਾਨ ਨੇ ਆਪਣੇ ਛੋਟੇ ਪੁੱਤ ਦੇ ਨਾਲ ਸਾਂਝੀ ਕੀਤੀ ਵੀਡੀਓ, ਪਿਓ-ਪੁੱਤ ਏਅਰਪੋਰਟ ਉੱਤੇ ਆਏ ਨਜ਼ਰ

ਦਰਸ਼ਕਾਂ ਨੂੰ ਇਸ ਐਲਬਮ ‘ਚ ਅੱਠ ਗੀਤ ਸੁਣਨ ਨੂੰ ਮਿਲਣਗੇ। ਪਹਿਲਾ ਗੀਤ ‘ਚੱਲ ਜਿੰਦੀਏ’ (Chal Jindiye) ਦੇ ਵੀਡੀਓ ਤੋਂ ਬਾਅਦ ਬਾਕੀ ਸਾਰੇ ਗੀਤਾਂ ਦਾ ਆਡੀਓ ਰਿਲੀਜ਼ ਕੀਤਾ ਗਿਆ ਹੈ। ਅਮਰਿੰਦਰ ਗਿੱਲ ਇੱਕ ਵਾਰ ਫਿਰ ਤੋਂ ਆਪਣੇ ਦਰਸ਼ਕਾਂ ਦੀਆਂ ਉਮੀਦਾਂ ‘ਤੇ ਖ਼ਰੇ ਉਤਰੇ ਨੇ। ਸੋਸ਼ਲ ਮੀਡੀਆ ਉੱਤੇ ਅਮਰਿੰਦਰ ਗਿੱਲ ਦੇ ਗੀਤ ਛਾਏ ਹੋਏ ਨੇ।

inside image of amrinder gill post

ਇਸ ਐਲਬਮ ‘ਚ ਬੀਰ ਸਿੰਘ, ਰਾਜ ਰਣਜੋਧ , ਹਰਮਨਜੀਤ , ਨਵੀ ਫਿਰੋਜਪੁਰੀਆ, ਜੱਗੀ ਜਾਗੋਵਾਲ, ਉਮਾਰ ਮਲਿਕ ਦੇ ਲਿਖੇ ਗੀਤ ਸੁਣਨ ਨੂੰ ਮਿਲ ਰਹੇ ਨੇ। Rhythm Boyz ਦੇ ਲੇਬਲ ਹੇਠ ਇਸ ਐਲਬਮ ਨੂੰ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਐਲਬਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਹੋਰ ਪੜ੍ਹੋ : ਅਮਰਿੰਦਰ ਗਿੱਲ ਦੇ ਪ੍ਰਸ਼ੰਸਕ ਹੋਏ ਖੁਸ਼, ‘ਜੁਦਾ-3’ ਦਾ ਪਹਿਲਾ ਗੀਤ ‘ਚੱਲ ਜਿੰਦੀਏ’ ਹੋਇਆ ਰਿਲੀਜ਼,ਦੇਖੋ ਵੀਡੀਓ

ਅਮਰਿੰਦਰ ਗਿੱਲ ਏਨੀਂ ਦਿਨੀਂ ਆਪਣੀ ਫ਼ਿਲਮ ‘ਚੱਲ ਮੇਰਾ ਪੁੱਤ 2’ (Chal Mera Putt 2) ਲੈ ਕੇ ਕਾਫੀ ਸੁਰਖੀਆਂ ‘ਚ ਬਣੇ ਹੋਏ ਨੇ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਦੱਸ ਦਈਏ ਅਮਰਿੰਦਰ ਗਿੱਲ ਨੇ ਆਪਣੀ ਅਗਲੀ ਫ਼ਿਲਮ ‘ਚੱਲ ਮੇਰਾ ਪੁੱਤ-3’ ਦਾ ਵੀ ਐਲਾਨ ਕਰ ਦਿੱਤਾ ਹੈ। ਇਹ ਫ਼ਿਲਮ ਇੱਕ ਅਕਤੂਬਰ ਨੂੰ ਰਿਲੀਜ਼ ਹੋਵੇਗੀ।

0 Comments
0

You may also like