ਜਜ਼ਬਾਤਾਂ ਤੇ ਪ੍ਰਦੇਸ਼ਾਂ ‘ਚ ਪੰਜਾਬੀਆਂ ਦੀਆਂ ਅਣਥੱਕ ਮਿਹਨਤਾਂ ਦੇ ਜਜ਼ਬੇ ਨੂੰ ਬਿਆਨ ਕਰਦਾ ਅਮਰਿੰਦਰ ਗਿੱਲ ਦੀ ਫ਼ਿਲਮ ‘ਛੱਲਾ ਮੁੜ ਕੇ ਨਹੀਂ ਆਇਆ’ ਦਾ ਟ੍ਰੇਲਰ ਹੋਇਆ ਰਿਲੀਜ਼

written by Lajwinder kaur | July 24, 2022

Chhalla Mud Ke Nahi Aaya Trailer: ਲਓ ਜੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਨੇ ਤੇ ਸਭ ਦੇ ਪਸੰਦੀਦਾ ਕਲਾਕਾਰ ਅਮਰਿੰਦਰ ਗਿੱਲ ਦੀ ਆਉਣ ਵਾਲੀ ਫ਼ਿਲਮ ‘ਛੱਲਾ ਮੁੜ ਕੇ ਨਹੀਂ ਆਇਆ’ ਦਾ ਟ੍ਰੇਲਰ ਦਰਸ਼ਕਾਂ ਦੇ ਰੂਬਰੂ ਹੋ ਚੁੱਕਿਆ ਹੈ। ਜਿਸ ਤੋਂ ਬਾਅਦ ਅਮਰਿੰਦਰ ਗਿੱਲ ਦੇ ਪ੍ਰਸ਼ੰਸਕਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ।

ਹੋਰ ਪੜ੍ਹੋ : 15 ਮਿੰਟਾਂ 'ਚ ਹੋਇਆ ‘Anupamaa’ ਦੀ ਰੂਪਾਲੀ ਗਾਂਗੁਲੀ ਦਾ ਅਸਲੀ ਵਿਆਹ, 12 ਸਾਲ ਤੱਕ ਪਤੀ ਦਾ ਇੰਤਜ਼ਾਰ

amrinder gill movie trailer

2 ਮਿੰਟ 42 ਸਕਿੰਟ ਦਾ ਟ੍ਰੇਲਰ ਦਰਸ਼ਕਾਂ ਨੂੰ ਵੀਡੀਓ ਦੇ ਨਾਲ ਜੋੜ ਕੇ ਰੱਖਦਾ ਹੈ। ਟ੍ਰੇਲਰ ‘ਚ ਅਮਰਿੰਦਰ ਗਿੱਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ, ਕਰਮਜੀਤ ਅਨਮੋਲ, ਰਾਜ ਕਾਕੜਾ ਅਤੇ ਕਈ ਹੋਰ ਕਲਾਕਾਰ ਨਜ਼ਰ ਆ ਰਹੇ ਹਨ। ਇਹ ਫ਼ਿਲਮ ਜੋ ਕਿ ਪੁਰਾਣੇ ਪੰਜਾਬ ਦੇ ਸਮੇਂ ਦੇ ਹਾਲਾਤਾਂ ਨੂੰ ਬਿਆਨ ਕਰਦੀ ਹੈ।

inside imge of chhalla mud de nahi aaya

ਅਮਰਿੰਦਰ ਗਿੱਲ ਜੋ ਕਿ ਕੱਚੇ ਘਰ ਦੀ ਛੱਤ ਅਤੇ ਆਪਣੇ ਘਰ ਦੇ ਹਾਲਾਤਾਂ ਨੂੰ ਸਹੀ ਕਰਨ ਦੇ ਲਈ ਵਿਦੇਸ਼ਾਂ ਵੱਲ ਦਾ ਰੁਖ ਕਰਦਾ ਹੈ। ਜਦੋਂ ਉਹ ਵਿਦੇਸ਼ ਪਹੁੰਚਦਾ ਹੈ ਤਾਂ ਉੱਥੇ ਦੇ ਹਾਲਾਤਾਂ ਨੂੰ ਦਿਖਾਇਆ ਹੈ ਕਿ ਕਿਵੇਂ ਉਸ ਸਮੇਂ ਵੀ  ਅੰਗਰੇਜ਼ਾਂ ਵੱਲੋਂ ਪੰਜਾਬੀਆਂ ਦੇ ਨਾਲ ਧੱਕਾ ਹੁੰਦਾ ਸੀ। ਟ੍ਰੇਲਰ ਦੀ ਸ਼ੁਰੂਆਤ ਕਾਮੇਡੀ ਜ਼ੌਨਰ ਤੋਂ ਹੁੰਦੀ ਹੈ ਜੋ ਕਿ ਅੱਗੇ ਜਾ ਕੇ ਦਿਲ ਨੂੰ ਛੂਹ ਜਾਣ ਵਾਲੇ ਜਜ਼ਬਾਤਾਂ 'ਚ ਬਦਲ ਜਾਂਦੀ ਹੈ।

ਜੇ ਗੱਲ ਕਰੀਏ ਫ਼ਿਲਮ ਦੇ ਡਾਇਲਾਗਸ ਦੀ ਤਾਂ ਉਹ ਕਮਾਲ ਦੇ ਨੇ ਜੋ ਕਿ ਤੁਹਾਨੂੰ ਭਾਵੁਕ ਕਰ ਦੇਣਗੇ। ਟ੍ਰੇਲਰ 'ਚ ਪੰਜਾਬੀ ਪੇਂਡੂ ਸੱਭਿਆਚਾਰ ਵੀ ਦੇਖਣ ਨੂੰ ਮਿਲ ਰਿਹਾ ਹੈ, ਕੱਚੇ ਮਿੱਟੀ ਵਾਲੇ ਘਰ, ਸਾਦੇ ਲੋਕ, ਸਾਦੇ ਪਹਿਰਾਵੇ ਆਦਿ। ਮਨੋਰੰਜਨ ਦੇ ਨਾਲ ਭਰਿਆ ਇਹ ਟ੍ਰੇਲਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਤੁਹਾਨੂੰ ਇਹ ਟ੍ਰੇਲਰ ਕਿਵੇਂ ਦਾ ਲੱਗਿਆ ਆਪਣੀ ਰਾਏ ਕਮੈਂਟ ਬਾਕਸ ‘ਚ ਦੇ ਸਕਦੇ ਹੋ।

inside image of sargun mehta

ਦੱਸ ਦਈਏ ਇਸ ਫ਼ਿਲਮ ਦੇ ਨਾਲ ਅਮਰਿੰਦਰ ਗਿੱਲ ਜੋ ਕਿ ਡਾਇਰੈਕਸ਼ਨ ‘ਚ ਵੀ ਕਦਮ ਰੱਖਣ ਜਾ ਰਹੇ ਹਨ। ਅਮਰਿੰਦਰ ਗਿੱਲ ਜਿਨ੍ਹਾਂ ਨੇ ਗਾਇਕੀ ਦੇ ਨਾਲ ਆਪਣਾ ਕਰੀਅਰ ਸ਼ੁਰੂ ਕੀਤਾ ਸੀ, ਇਸ ਤੋਂ ਬਾਅਦ ਉਹ ਅਦਾਕਾਰੀ 'ਚ ਆਏ ਤੇ ਹੁਣ ਨਿਰਦੇਸ਼ਨ 'ਚ ਆਪਣੇ ਹੱਥ ਅਜਮਾਉਣ ਜਾ ਰਹੇ ਹਨ। ਫਿਲਮ ਦੀ ਸਕ੍ਰਿਪਟ ਅੰਬਰਦੀਪ ਸਿੰਘ ਨੇ ਲਿਖੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਅੰਬਰਦੀਪ ਇੰਡਸਟਰੀ ਦੇ ਸਭ ਤੋਂ ਪ੍ਰਤਿਭਾਸ਼ਾਲੀ ਲੇਖਕਾਂ ‘ਚੋਂ ਇੱਕ ਹੈ ਤੇ ਉਨ੍ਹਾਂ ਦੀ ਕਲਮ ਨੇ ਹਮੇਸ਼ਾ ਸ਼ਾਨਦਾਰ ਕਹਾਣੀਆਂ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤੀਆਂ ਹਨ। ਇਹ ਫ਼ਿਲਮ 29 ਜੁਲਾਈ ਨੂੰ ਰਿਲੀਜ਼ ਹੋ ਜਾ ਰਹੀ ਹੈ।

You may also like