ਫ਼ਿਲਮ ‘ਲਾਈਏ ਜੇ ਯਾਰੀਆਂ’ ਦਾ ਜਾਦੂ ਦੂਜੇ ਹਫ਼ਤੇ ਵੀ ਜਾਰੀ, ਅਮਰਿੰਦਰ ਗਿੱਲ ਨੇ ਕੀਤਾ ਫੈਨਜ਼ ਦਾ ਧੰਨਵਾਦ

Written by  Lajwinder kaur   |  June 14th 2019 05:09 PM  |  Updated: June 14th 2019 05:09 PM

ਫ਼ਿਲਮ ‘ਲਾਈਏ ਜੇ ਯਾਰੀਆਂ’ ਦਾ ਜਾਦੂ ਦੂਜੇ ਹਫ਼ਤੇ ਵੀ ਜਾਰੀ, ਅਮਰਿੰਦਰ ਗਿੱਲ ਨੇ ਕੀਤਾ ਫੈਨਜ਼ ਦਾ ਧੰਨਵਾਦ

ਅਮਰਿੰਦਰ ਗਿੱਲ ਦੀ ਫ਼ਿਲਮ ‘ਲਾਈਏ ਜੇ ਯਾਰੀਆਂ’ ਜਿਸ ਨੂੰ ਦੋ ਵੱਖੋ-ਵੱਖ ਤਰੀਕਾਂ ਉੱਤੇ ਰਿਲੀਜ਼ ਕੀਤਾ ਗਿਆ ਸੀ। ਇਹ ਫ਼ਿਲਮ ਭਾਰਤ ‘ਚ 5 ਜੂਨ ਤੇ ਵਿਦੇਸ਼ਾਂ ‘ਚ 7 ਜੂਨ ਨੂੰ ਰਿਲੀਜ਼ ਹੋਈ ਸੀ। ਲਾਈਏ ਜੇ ਯਾਰੀਆਂ ਫ਼ਿਲਮ ਦੀ ਰਿਲੀਜ਼ਿੰਗ ਤੋਂ ਬਾਅਦ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਸਦੇ ਚੱਲਦੇ ਇਹ ਫ਼ਿਲਮ ਸਫ਼ਲਤਾ ਪੂਰਕ ਦੂਜੇ ਹਫ਼ਤੇ ‘ਚ ਪ੍ਰਵੇਸ਼ ਕਰ ਗਈ ਹੈ। ਅਮਰਿੰਦਰ ਗਿੱਲ ਨੇ ਫ਼ਿਲਮ ਨੂੰ ਇੰਨਾ ਪਿਆਰ ਤੇ ਸਪੋਰਟ ਦੇਣ ਲਈ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ।

View this post on Instagram

 

Laiye Je Yaarian 2nd week worldwide Thanks for your love and support?

A post shared by Amrinder Gill (@amrindergill) on

ਹੋਰ ਵੇਖੋ:ਰਿਦਮ ਬੁਆਏਜ਼ ਦੀ ਅਗਲੀ ਫ਼ਿਲਮ ‘ਚੱਲ ਮੇਰਾ ਪੁੱਤ’ ‘ਚ ਲੱਗੇਗਾ ਪਾਕਿਸਤਾਨੀ ਕਲਾਕਾਰਾਂ ਦਾ ਤੜਕਾ

ਦੋਸਤੀ, ਪਿਆਰ, ਦੁਸ਼ਮਣੀ ਤੇ ਕਮੇਡੀ ਵਾਲੇ ਰੰਗ ਨਾਲ ਰੰਗੀ ਫ਼ਿਲਮ ਲਾਈਏ ਜੇ ਯਾਰੀਆਂ ਨੂੰ ਸੁੱਖ ਸੰਘੇੜਾ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ‘ਚ ਅਮਰਿੰਦਰ ਗਿੱਲ, ਹਰੀਸ਼ ਵਰਮਾ, ਰੁਬੀਨਾ ਬਾਜਵਾ ਤੇ ਰੂਪੀ ਗਿੱਲ ਵੱਲੋਂ ਮੁੱਖ ਕਿਰਦਾਰ ਨਿਭਾਏ ਗਏ ਨੇ। ਇਸ ਤੋਂ ਇਲਾਵਾ ਫ਼ਿਲਮ ਦੇ ਗਾਣਿਆਂ ਨੂੰ ਵੀ ਦਰਸ਼ਕਾਂ ਵੱਲੋਂ ਰੱਜ ਕੇ ਪਿਆਰ ਮਿਲ ਰਿਹਾ ਹੈ। ਇਹ ਫ਼ਿਲਮ ਕਹਾਣੀ ਤੋਂ ਲੈ ਕੇ ਡਾਇਰੈਕਸ਼ਨ ਤੇ ਅਦਾਕਾਰੀ ਤੋਂ ਲੈ ਕੇ ਗੀਤਾਂ ਤੱਕ ਹਰ ਪੱਖ ਤੋਂ ਹਿੱਟ ਸਾਬਿਤ ਹੋਈ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network