ਅਮਰਿੰਦਰ ਗਿੱਲ,ਨਿਮਰਤ ਖਹਿਰਾ ਅਤੇ ਨਿੰਜਾ ਕੀ ਕੁਝ ਕਰਨ ਜਾ ਰਹੇ ਹਨ ਨਵਾਂ!
ਨਿੰਜਾ, ਅਮਰਿੰਦਰ ਗਿੱਲ ਅਤੇ ਨਿਮਰਤ ਖਹਿਰਾ ਦੀ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ 'ਚ ਇਹ ਤਿੰਨੋ ਗਾਇਕ ਨਜ਼ਰ ਆ ਰਹੇ ਨੇ । ਤਿੰਨਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ।ਇਸ ਤਸਵੀਰ ਨੂੰ ਵੇਖਣ ਤੋਂ ਬਾਅਦ ਪੰਜਾਬੀ ਇੰਡਸਟਰੀ 'ਚ ਕਈ ਤਰ੍ਹਾਂ ਦੇ ਕਿਆਸ ਲੱਗਣੇ ਸ਼ੁਰੂ ਹੋ ਗਏ ਹਨ ਕਿ ਇਹ ਤਿੱਕੜੀ ਕੁਝ ਨਵਾਂ ਲਿਆਉਣ ਜਾ ਰਹੀ ਹੈ ਜਾਂ ਫਿਰ ਤਿੰਨਾਂ ਦੀ ਇਹ ਰਸਮੀ ਮੁਲਾਕਾਤ ਸੀ ।
ਹੋਰ ਵੇਖੋ:ਅਮਰਿੰਦਰ ਗਿੱਲ ਇੱਕ ਤੋਂ ਬਾਅਦ ਇੱਕ ਦੇ ਰਹੇ ਹਨ ਸਰਪਰਾਈਜ਼ !
https://www.instagram.com/p/BymVOO8Ftge/
ਖ਼ੈਰ ਜੋ ਵੀ ਹੋਵੇ ਪਰ ਜਦੋਂ ਇੱਕ ਤੋਂ ਜ਼ਿਆਦਾ ਪੰਜਾਬੀ ਇੱਕਠੇ ਹੁੰਦੇ ਹਨ ਉਹ ਵੀ ਖ਼ਾਸ ਕਰਕੇ ਕਲਾਕਾਰ ਤਾਂ ਕੁਝ ਨਵਾਂ ਜ਼ਰੂਰ ਲਿਆਉਂਦੇ ਹਨ । ਹੁਣ ਵੇਖਣਾ ਇਹ ਹੈ ਕਿ ਨਿਮਰਤ ਖਹਿਰਾ, ਅਮਰਿੰਦਰ ਗਿੱਲ ਅਤੇ ਨਿੰਜਾ ਕੀ ਕੁਝ ਨਵਾਂ ਲਿਆਉਂਦੇ ਨੇ ਜਾਂ ਫਿਰ ਇਹ ਕਿਸੇ ਸ਼ੂਟ ਦੇ ਸਮੇਂ ਲਈ ਗਈ ਤਸਵੀਰ ਹੈ ਇਹ ਕਹਿਣਾ ਥੋੜਾ ਮੁਸ਼ਕਿਲ ਹੈ ।
https://www.instagram.com/p/BycsQQ8Fexc/
ਪਰ ਇਸ ਤਸਵੀਰ ਨੂੰ ਵੇਖ ਕੇ ਪ੍ਰਸ਼ੰਸਕਾਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਕਿਆਸ ਜ਼ਰੂਰ ਲਗਾਏ ਜਾ ਰਹੇ ਹਨ ! ਫ਼ਿਲਹਾਲ ਕਿਆਸਾਂ ਦਾ ਦੌਰ ਜਾਰੀ ਹੈ ਅਤੇ ਪ੍ਰਸ਼ੰਸਕਾਂ ਵੱਲੋਂ ਤਿੰਨਾਂ ਦੀ ਤਸਵੀਰ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਲਗਾਤਾਰ ਇਸ ਤੇ ਕਮੈਂਟ ਕਰ ਰਹੇ ਹਨ ।
https://www.instagram.com/p/Bx_-3-HB68i/