ਅਮਰਿੰਦਰ ਗਿੱਲ ਨੇ ਜਨਮਦਿਨ ‘ਤੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਤੋਹਫ਼ਾ, ‘ਜੁਦਾ-3’ ਦਾ ਐਲਾਨ ਕਰਦੇ ਹੋਏ ਕਿਹਾ- ‘ਕਿਸਾਨੀ ਵਿਰੋਧੀ ਪਲੇਟਫਾਰਮ ਛੱਡਕੇ ਬਾਕੀ ਸਭ ‘ਤੇ ਜਲਦ ਹੋਵੇਗੀ ਰਿਲੀਜ਼’

written by Lajwinder kaur | May 12, 2021 10:09am

ਪੰਜਾਬੀ ਮਿਊਜ਼ਿਕ ਜਗਦ ਦੇ ਬਾਕਮਾਲ ਦੇ ਗਾਇਕ ਅਮਰਿੰਦਰ ਗਿੱਲ ਨੇ ਆਪਣੇ ਬਰਥਡੇਅ ਤੇ ਆਪਣੇ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫ਼ਾ ਦਿੱਤਾ ਹੈ। ਜੀ ਹਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਆਪਣੀ ਨਵੀਂ ਮਿਊਜ਼ਿਕ ਐਲਬਮ ਦਾ ਐਲਾਨ ਕਰ ਦਿੱਤਾ ਹੈ। ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਉਤਸ਼ਾਹਿਤ ਨੇ ਆਪਣੇ ਗਾਇਕ ਦੇ ਗੀਤਾਂ ਨੂੰ ਸੁਣਨ ਦੇ ਲਈ ।

singer amrinder gill image source- instagram

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਆਪਣੇ ਭਰਾ ਦੇ ਨਵੇਂ ਗੀਤ ‘little star’ ‘ਤੇ ਬਣਾਇਆ ਪਿਆਰਾ ਜਿਹਾ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਖੂਬ ਪਸੰਦ, ਦੇਖੋ ਵੀਡੀਓ

amrinder gill shared first look of judaa-3 image source- instagram

inside image of amrinder gill from angreaj movie image source- instagram

ਗਾਇਕ ਅਮਰਿੰਦਰ ਗਿੱਲ ਨੇ ਆਪਣੀ ਮੋਸਟ ਅਵੇਟਡ ਐਲਬਮ Judaa 3 ਦੀ ਫਰਸਟ ਲੁੱਕ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਦੁਨੀਆ ‘ਚ ਸਾਰਿਆਂ ਨੂੰ ਰੱਬ ਸਿਹਤਯਾਬੀ ਬਖ਼ਸੇ … ਜੁਦਾ ੩ ਤਿਆਰ ਹੈ … ਉਮੀਦ ਹੈ ਤੁਹਾਨੂੰ ਸਭ ਨੂੰ ਪਸੰਦ ਆਵੇਗੀ … ਕਿਸਾਨੀ ਵਿਰੋਧੀ ਪਲੇਟਫਾਰਮ ਛੱਡਕੇ ਬਾਕੀ ਸਭ ‘ਤੇ ਜਲਦ ਰਿਲੀਜ਼ ਹੋਵੇਗੀ’ । ਇਸ ਪੋਸਟ ਉੱਤੇ ਦੋ ਲੱਖ ਤੋਂ ਵੱਧ ਲਾਇਕਸ ਆ ਚੁੱਕੇ ਨੇ ਤੇ ਵੱਡੀ ਗਿਣਤੀ ਚ ਪ੍ਰਸ਼ੰਸਕਾਂ ਦੇ ਕਮੈਂਟ ਆ ਰਹੇ ਨੇ। ਇਸ ਐਲਬਮ 'ਚ Dr Zeus ਆਪਣੇ ਮਿਊਜ਼ਿਕ ਦੇ ਨਾਲ ਚਾਰ ਚੰਨ ਲਗਾਉਣਗੇ।

amrinder gill farming song soorjan wale image source- instagram

ਦੱਸ ਦਈਏ ਅਮਰਿੰਦਰ ਗਿੱਲ ਤੇ ਉਨ੍ਹਾਂ ਦੇ ਭਰਾ ਕਾਰਜ ਗਿੱਲ ਦੀ ਕੰਪਨੀ ‘ਰਿਧਮ ਬੁਆਏਜ਼ ਐਂਟਰਟੇਨਮੈਂਟ’ ਨੇ ‘ਜੀਓ ਸਾਵਨ’ ਤੋਂ ਆਪਣਾ ਸਾਰਾ ਕੰਟੈਂਟ ਹਟਾ  ਲਿਆ ਹੈ । ਇਹ ਜਾਣਕਾਰੀ ਉਨ੍ਹਾਂ ਨੇ ਪੋਸਟ ਪਾ ਕੇ ਦਿੱਤੀ ਸੀ ਤੇ ਕਿਹਾ ਸੀ ਕਿ ਜ਼ਿਆਦਾਤਰ ਕੰਟੈਂਟ ਪਹਿਲਾਂ ਹੀ ਉਕਤ ਸਟੋਰ ਤੋਂ ਹਟਾ ਦਿੱਤਾ ਗਿਆ ਹੈ ਤੇ ਅਸੀਂ ਬਾਕੀ ਕੰਟੈਂਟ ਨੂੰ ਵੀ ਹਟਾਉਣ ਦਾ ਹੁਕਮ ਭੇਜੇ ਹੋਏ ਨੇ। ਅਮਰਿੰਦਰ ਗਿੱਲ ਕਿਸਾਨਾਂ ਦੇ ਹੱਕਾਂ ਦੇ ਲਈ ਸੋਸ਼ਲ ਮੀਡੀਆ ਉੱਤੇ ਪੋਸਟਾਂ ਪਾ ਕੇ ਸਮਰਥਨ ਦੇ ਰਹੇ ਨੇ। ਇਸ ਤੋਂ ਇਲਾਵਾ ਉਹ ਕਿਸਾਨੀ ਗੀਤਾਂ ਦੇ ਨਾਲ ਵੀ ਕਿਸਾਨਾਂ ਦੀ ਆਵਾਜ਼ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾ ਰਹੇ ਨੇ।

rhythm boyz entertainment post image source- facebook

 

View this post on Instagram

 

A post shared by Amrinder Gill (@amrindergill)

You may also like