ਅਮਰਿੰਦਰ ਗਿੱਲ ਨੇ ਸ਼ੇਅਰ ਕੀਤਾ ‘ਚੱਲ ਮੇਰਾ ਪੁੱਤ-3’ ਫ਼ਿਲਮ ਦਾ ਪਹਿਲਾ ਪੋਸਟਰ, ਪ੍ਰਸ਼ੰਸਕ ਕਮੈਂਟ ਕਰਕੇ ਦੇ ਰਹੇ ਨੇ ਆਪਣੀ ਪ੍ਰਤੀਕਿਰਿਆ

written by Lajwinder kaur | September 23, 2021

ਪੰਜਾਬੀ ਗਾਇਕ ਅਮਰਿੰਦਰ ਗਿੱਲ Amrinder Gill ਅਜਿਹੇ ਕਲਾਕਾਰ ਨੇ ਜੋ ਕਿ ਬਹੁਤ ਹੀ ਘੱਟ ਹੀ ਸੋਸ਼ਲ ਮੀਡੀਆ ਉੱਤੇ ਨਜ਼ਰ ਆਉਂਦੇ ਨੇ। ਆਪਣੀ ਨਵੀਂ ਮਿਊਜ਼ਿਕ ਐਲਬਮ ਜੁਦਾ-3 ਦੇ ਨਾਲ ਵਾਹ ਵਾਹੀ ਖੱਟਣ ਤੋਂ ਬਾਅਦ ਉਹ ਆਪਣੀ ਫ਼ਿਲਮ ‘ਚੱਲ ਮੇਰਾ ਪੁੱਤ’ ਦਾ ਤੀਜਾ ਭਾਗ ਲੈ ਕੇ ਆ ਰਹੇ ਨੇ। ਜੀ ਹਾਂ ਫ਼ਿਲਮ ਦੇ ਤੀਜੇ ਭਾਗ ਦਾ ਐਲਾਨ ਚੱਲ ਮੇਰਾ ਪੁੱਤ-2 ਦੀ ਦੁਬਾਰਾ ਹੋਈ ਰਿਲੀਜ਼ ਤੋਂ ਬਾਅਦ ਹੀ ਹੋ ਗਿਆ ਸੀ। ਪਰ ਅਮਰਿੰਦਰ ਗਿੱਲ ਨੇ ਆਪਣੀ ਫ਼ਿਲਮ ਦਾ ਪਹਿਲਾ ਪੋਸਟਰ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ।

feature image of amrinder gill shared thanks note for his fans for judaa 3 and chal mera putt 2-min image source- instagram

ਹੋਰ ਪੜ੍ਹੋ : ਜਗਦੀਪ ਸਿੱਧੂ ਹੋਏ ਭਾਵੁਕ, ਕਿਹਾ-‘ਲੋਕ ਕਹਿੰਦੇ ਸੀ ਕਿ ਕੰਡਕਟਰ ਬਣੇਗਾ, "ਕਿਸਮਤ" ਨੇ ਬਣਾਇਆ ਡਾਇਰੈਕਟਰ’

ਚੱਲ ਮੇਰਾ ਪੁੱਤ-3 ਦਾ ਪੋਸਟਰ ਸ਼ੇਅਰ ਕਰਦੇ ਹੋਏ ਅਮਰਿੰਦਰ ਗਿੱਲ ਨੇ ਦੱਸਿਆ ਹੈ ਕਿ ਫ਼ਿਲਮ ਦਾ ਟ੍ਰੇਲਰ ਬਹੁਤ ਜਲਦ ਰਿਲੀਜ਼ ਹੋਣ ਜਾ ਰਿਹਾ ਹੈ। ਜਿਸ ਤੋਂ ਬਾਅਦ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਇਸ ਪੋਸਟ ਉੱਤੇ ਵੱਡੀ ਗਿਣਤੀ ‘ਚ ਲਾਈਕਸ ਤੇ ਕਮੈਂਟ ਆ ਚੁੱਕੇ ਨੇ।

ਹੋਰ ਪੜ੍ਹੋ :ਅਫ਼ਸਾਨਾ ਖ਼ਾਨ ਚੱਲੀ ਰਿਆਲਟੀ ਸ਼ੋਅ ‘ਬਿੱਗ ਬੌਸ’ ਲਈ, ਘਰਦਿਆਂ ਤੋਂ ਲਈ ਵਿਦਾਈ, ਭਰਾ ਖੁਦਾ ਬਖ਼ਸ ਨੇ ਵੀਡੀਓ ਸ਼ੇਅਰ ਕਰਕੇ ਦਿੱਤੀਆਂ ਆਪਣੀ ਸ਼ੁਭਕਾਮਨਾਵਾਂ

Amrinder Gill-Chal Mera Putt image source- instagram

‘ਚੱਲ ਮੇਰਾ ਪੁੱਤ 3’ CHAL MERA PUTT 3 ‘ਚ ਵੀ ਅਮਰਿੰਦਰ ਗਿੱਲ ਤੇ ਸਿੰਮੀ ਚਾਹਲ ਤੋਂ ਇਲਾਵਾ ਗੁਰਸ਼ਬਦ, ਹਰਦੀਪ ਗਿੱਲ ਤੇ ਨਾਲ ਹੀ ਪਾਕਿਸਤਾਨੀ ਕਲਾਕਾਰ ਇਫ਼ਤਿਖ਼ਾਰ ਠਾਕੁਰ, ਨਾਸਿਰ ਚਿਨੋਟੀ, ਅਕਰਮ ਉਦਾਸ,  ਵਰਗੇ ਕਈ ਹੋਰ ਕਲਾਕਾਰ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਸਾਂਝੇ ਪੰਜਾਬ ਵਾਲੀ ਇਹ ਫ਼ਿਲਮ ਰਿਦਮ ਬੁਆਏਜ਼ ਦੇ ਲੇਬਲ ਹੇਠ ਇੱਕ ਅਕਤੂਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।

 

View this post on Instagram

 

A post shared by Amrinder Gill (@amrindergill)

0 Comments
0

You may also like