ਬਾਲੀਵੁੱਡ ਤੋਂ ਕੋਹਾਂ ਦੂਰ ਰਹਿੰਦੀ ਹੈ ਅਮਰੀਸ਼ ਪੁਰੀ ਦੇ ਬੇਟੀ ਨਮਰਤਾ, ਕਰਦੀ ਹੈ ਇਹ ਕੰਮ

written by Rupinder Kaler | August 14, 2021

ਬਾਲੀਵੁੱਡ ਦੇ ਅਦਾਕਾਰ ਅਮਰੀਸ਼ ਪੁਰੀ (amrish-puri ) ਨੇ ਲਗਭਗ ਹਰ ਫਿਲਮ ਵਿੱਚ ਵਿਲੇਨ ਦਾ ਕਿਰਦਾਰ ਨਿਭਾਇਆ ਹੈ ।ਅਮਰੀਸ਼ ਪੁਰੀ (amrish-puri ) ਅਜਿਹੇ ਵਿਲੇਨ ਸਨ ਜਿਹੜੇ ਆਪਣੀ ਅਦਾਕਾਰੀ ਕਰਕੇ ਫ਼ਿਲਮ ਦੇ ਹੀਰੋ ਤੇ ਵੀ ਭਾਰੀ ਪੈਂਦੇ ਸਨ । 80 ਤੇ 90 ਦੇ ਦਹਾਕੇ ਵਿੱਚ ਕੋਈ ਵੀ ਅਜਿਹੀ ਫ਼ਿਲਮ ਨਹੀਂ ਸੀ ਜਿਸ ਵਿੱਚ ਅਮਰੀਸ਼ ਪੁਰੀ ਦਾ ਰੋਲ ਨਹੀਂ ਸੀ ਹੁੰਦਾ । ਅਮਰੀਸ਼ ਪੂਰੀ ਨੇ ਹਾਲੀਵੁੱਡ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਸੀ ।

image from youtube

ਹੋਰ ਪੜ੍ਹੋ :

ਅਨਿਲ ਕਪੂਰ ਦੀ ਧੀ ਰੀਆ ਕਪੂਰ ਦਾ ਹੋਣ ਜਾ ਰਿਹਾ ਹੈ ਵਿਆਹ, ਅਨਿਲ ਕਪੂਰ ਦੇ ਘਰ ਵਿੱਚ ਜਸ਼ਨ ਦਾ ਮਾਹੌਲ

image from youtube

ਅਮਰੀਸ਼ ਪੁਰੀ (amrish-puri ) ਬਾਰੇ ਜਿਨ੍ਹੀਆਂ ਗੱਲ ਕੀਤੀਆਂ ਜਾਣ ਉਹ ਘੱਟ ਹਨ । ਪਰ ਇਸ ਆਰਟੀਕਲ ਵਿੱਚ ਅਸੀਂ ਤੁਹਾਨੂੰ ਉਹਨਾਂ ਦੀ ਬੇਟੀ ਨਮਰਤਾ ਬਾਰੇ ਦੱਸਾਂਗੇ । ਨਮਰਤਾ (namrata-puri) ਅਮਰੀਸ਼ ਪੂਰੀ ਦੀ ਬੇਟੀ ਹੋਣ ਦੇ ਬਾਵਜੂਦ ਫ਼ਿਲਮੀ ਦੁਨੀਆਂ ਤੋਂ ਦੂਰ ਰਹਿੰਦੀ ਹੈ । ਨਮਰਤਾ ਬਾਕੀ ਸਟਾਰ ਕਿਡਸ ਤੋਂ ਵੱਖਰੀ ਹੈ ।

image from youtube

ਸਾਦੀ ਜ਼ਿੰਦਗੀ ਜਿਊਣ ਵਾਲੀ ਨਮਰਤਾ (namrata-puri) ਇੱਕ ਸਾਫਟਵੇਅਰ ਇੰਜੀਨੀਅਰ ਹੈ । ਨਮਰਤਾ ਦੀ ਬਾਲੀਵੁੱਡ ਵਿੱਚ ਕੋਈ ਰੂਚੀ ਨਹੀਂ ਸੀ । ਨਮਰਤਾ ਸਾਫਵੇਅਰ ਇੰਜੀਨੀਅਰ ਹੋਣ ਦੇ ਨਾਲ ਨਾਲ ਕਾਸਟਿਊਮ ਡਿਜ਼ਾਇਨਰ ਵੀ ਹੈ । ਨਮਰਤਾ (namrata-puri) ਵਿਆਹੀ ਹੋਈ ਹੈ ਤੇ ਉਸ ਦੀ ਇੱਕ ਬੇਟੀ ਵੀ ਹੈ । ਅਮਰੀਸ਼ ਪੁਰੀ ਦਾ ਇੱਕ ਬੇਟਾ ਵੀ ਹੈ । ਜਿਸ ਦਾ ਨਾਂਅ ਰਾਜੀਵ ਪੁਰੀ ਹੈ ਤੇ ਉਹ ਕੋਈ ਕਾਰੋਬਾਰ ਕਰਦਾ ਹੈ ।

0 Comments
0

You may also like