Amrit Maan: ਅੰਮ੍ਰਿਤ ਮਾਨ ਦੇ ਚੱਲਦੇ ਸ਼ੋਅ 'ਚ ਹੋਇਆ ਵਿਵਾਦ, ਜਾਣੋ ਕਿਉਂ

Written by  Pushp Raj   |  February 11th 2023 12:34 PM  |  Updated: February 11th 2023 05:54 PM

Amrit Maan: ਅੰਮ੍ਰਿਤ ਮਾਨ ਦੇ ਚੱਲਦੇ ਸ਼ੋਅ 'ਚ ਹੋਇਆ ਵਿਵਾਦ, ਜਾਣੋ ਕਿਉਂ

Amrit Maan controversy: ਪੰਜਾਬੀ ਗਾਇਕਾਂ ਤੇ ਵਿਵਾਦਾਂ ਦਾ ਰਿਸ਼ਤਾ ਬੇਹੱਦ ਪੁਰਾਣਾ ਹੈ। ਆਏ ਦਿਨ ਕਿਸੇ ਨਾਂ ਕਿਸੇ ਪੰਜਾਬੀ ਗਾਇਕ ਦੇ ਵਿਵਾਦਾਂ ਵਿਚਾਲੇ ਪੈਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹਾਲ ਹੀ ਵਿੱਚ ਮਸ਼ਹੂਰ ਪੰਜਾਬੀ ਗਾਇਕ ਅੰਮ੍ਰਿਤ ਮਾਨ ਨੂੰ ਲੈ ਕੇ ਵੱਡੀ ਖ਼ਹਰ ਸਾਹਮਣੇ ਆ ਰਹੀ ਹੈ।

Image Source : Instagram

ਦਰਅਸਲ, ਅੰਮ੍ਰਿਤ ਮਾਨ ਬੀਤੇ ਦਿਨ ਯਾਨਿ 10 ਫਰਵਰੀ ਨੂੰ ਪੰਜਾਬ ਦੇ ਮੋਗਾ ਵਿੱਚ ਇੱਕ ਵਿਆਹ ਸਮਾਗਮ ਵਿੱਚ ਪਰਫਾਰਮੈਂਸ ਦੇਣ ਪਹੁੰਚੇ ਸਨ। ਇਸ ਵਿਆਹ ਸਮਾਗਮ ਦੇ ਵਿੱਚ ਗਾਇਕ ਦੀ ਪਰਫਾਰਮੈਂਸ ਦੌਰਾਨ ਕੁਝ ਅਜਿਹਾ ਹੋਇਆ ਜਿਸ ਤੋਂ ਬਾਅਦ ਅੰਮ੍ਰਿਤ ਮਾਨ ਖ਼ੁਦ ਨੂੰ ਗਾਲ੍ਹਾਂ ਕੱਢਣ ਤੋਂ ਨਹੀਂ ਰੋਕ ਸਕੇ।

ਕੀ ਹੈ ਪੂਰਾ ਮਾਮਲਾ

ਮੀਡੀਆ ਰਿਪੋਰਟਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਮੋਗਾ ਦੇ ਪਿੰਡ ਘੱਲਕਲਾਂ ਦਾ ਇੱਕ ਨੌਜਵਾਨ ਪ੍ਰਭਜੋਤ ਸਿੰਘ ਕੈਨੇਡਾ ਰਹਿੰਦਾ ਹੈ। ਪ੍ਰਭਜੋਤ ਦਾ ਵਿਆਹ 10 ਫਰਵਰੀ ਨੂੰ ਤੈਅ ਸੀ ਅਤੇ ਇਸ ਦੇ ਲਈ ਉਹ ਕੁਝ ਦਿਨ ਪਹਿਲਾਂ ਹੀ ਪੰਜਾਬ ਪਰਤਿਆ ਸੀ। ਪ੍ਰਭਜੋਤ ਦੇ ਪਰਿਵਾਰ ਨੇ ਮੋਗਾ ਦੇ ਸਿਟੀ ਪਾਰਕ ਪੈਲੇਸ ਵਿੱਚ ਵਿਆਹ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ।

ਇਸ ਵਿਆਹ ਸਮਾਗਮ ਵਿੱਚ ਪਰਿਵਾਰ ਨੇ ਨਾਮਵਰ ਪੰਜਾਬੀ ਗਾਇਕ ਅੰਮ੍ਰਿਤ ਮਾਨ ਨੂੰ ਪਰਫਾਰਮੈਂਸ ਕਰਨ ਲਈ ਬੁੱਕ ਕੀਤਾ ਸੀ।ਇਸ ਪ੍ਰੋਗਰਾਮ ਲਈ ਅੰਮ੍ਰਿਤ ਮਾਨ ਨੇ 6 ਲੱਖ ਰੁਪਏ ਲਏ ਸਨ।

Image Source : Instagram

ਆਖ਼ਿਰ ਕਿਉਂ ਹੋਇਆ ਵਿਵਾਦ

ਵਿਆਹ ਸਮਾਗਮ ਵਿੱਚ ਅੰਮ੍ਰਿਤ ਮਾਨ ਪਰਫਾਰਮੈਂਸ ਦੇਣ ਲਈ ਪਹੁੰਚੇ। ਇਸ ਵਿਆਹ ਸਮਾਗਮ ਵਿੱਚ ਪਹਿਲਾਂ ਸਭ ਕੁਝ ਠੀਕ-ਠਾਕ ਚੱਲ ਰਿਹਾ ਸੀ। ਅੰਮ੍ਰਿਤ ਮਾਨ ਬਾਰਾਤੀਆਂ ਦੇ ਕਹਿਣ 'ਤੇ ਗੀਤ ਗਾ ਰਹੇ ਸਨ। ਉਸੇ ਸਮੇਂ ਪ੍ਰਭਜੋਤ ਦਾ ਇੱਕ ਰਿਸ਼ਤੇਦਾਰ ਸ਼ਰਾਬੀ ਹਾਲਤ ਵਿੱਚ ਸਟੇਜ 'ਤੇ ਚੜ੍ਹ ਗਿਆ ਅਤੇ ਗਾਇਕ ਨਾਲ ਫੋਟੋ ਖਿਚਵਾਉਣ ਦੀ ਜ਼ਿਦ ਕਰਨ ਲੱਗਾ, ਜਦੋਂ ਕਿ ਅੰਮ੍ਰਿਤ ਮਾਨ ਨੇ ਮਨ੍ਹਾ ਕਰ ਦਿੱਤਾ ਤੇ ਕਿਹਾ ਕਿ ਉਹ ਪਰਫਾਰਮੈਂਸ ਤੋਂ ਬਾਅਦ ਤਸਵੀਰਾਂ ਖਿਚਵਾਉਂਣਗੇ। ਇਸ ਕਾਰਨ ਲਾੜੇ ਦੇ ਰਿਸ਼ਤੇਦਾਰ ਤੇ ਲਾੜੇ ਪ੍ਰਭਜੋਤ ਨੇ ਗੁੱਸੇ ਵਿੱਚ ਆ ਕੇ ਮਾਈਕ ਖਿੱਚ ਲਿਆ ਅਤੇ ਅੰਮ੍ਰਿਤ ਮਾਨ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।

ਇਸ ਤੋਂ ਬਾਅਦ ਤੋਂ ਅੰਮ੍ਰਿਤ ਮਾਨ ਨੇ ਆਪਣਾ ਪ੍ਰੋਗਰਾਮ ਅੱਧ ਵਿਚਾਲੇ ਹੀ ਖ਼ਤਮ ਕਰ ਦਿੱਤਾ ਅਤੇ ਉੱਥੋਂ ਚਲੇ ਗਏ। ਇਸ ਤੋਂ ਬਾਅਦ ਬਾਰਾਤੀਆਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਅੰਮ੍ਰਿਤ ਮਾਨ ਦੇ ਮੈਨੇਜਰ ਅਤੇ ਸਾਥੀਆਂ ਨੂੰ ਘੇਰ ਲਿਆ। ਬਾਰਾਤੀ ਪ੍ਰੋਗਰਾਮ ਨੂੰ ਅੱਧ ਵਿਚਾਲੇ ਛੱਡ ਕੇ ਆਪਣਾ ਭੁਗਤਾਨ ਵਾਪਿਸ ਕਰਨ ਦੀ ਮੰਗ ਕਰ ਰਹੇ ਸਨ।

Image Source : Instagram

ਹੋਰ ਪੜ੍ਹੋ: Kajol: ਕਾਜੋਲ ਨੇ ਖੋਲ੍ਹਿਆ ਆਪਣੇ ਗੋਰੇ ਹੋਣ ਦਾ ਰਾਜ਼, ਅਦਾਕਾਰਾ ਨੇ ਮਜ਼ਾਕੀਆ ਅੰਦਾਜ਼ 'ਚ ਦਿੱਤਾ ਟ੍ਰੋਲਰਸ ਨੂੰ ਜਵਾਬ

ਗਾਇਕ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ

ਇਸ ਤੋਂ ਬਾਅਦ ਅੰਮ੍ਰਿਤ ਮਾਨ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਦੋ ਥਾਣਿਆਂ ਦੇ ਐਸਐਚਓ, ਡੀਐਸਪੀ ਅਤੇ ਮੋਗਾ ਸਿਟੀ ਦੇ ਐਸਪੀ ਹੈੱਡਕੁਆਰਟਰ ਮੈਰਿਜ ਪੈਲੇਸ ਵਿੱਚ ਪੁੱਜੇ। ਐਸਪੀ ਹੈੱਡਕੁਆਰਟਰ ਨੇ ਕਿਹਾ ਕਿ ਪੁਲਿਸ ਦੋਵਾਂ ਧਿਰਾਂ ਦੀ ਗੱਲ ਸੁਣ ਰਹੀ ਹੈ। ਸਭ ਕੁਝ ਜਾਣਨ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਅੰਮ੍ਰਿਤ ਮਾਨ ਵੱਲੋਂ ਇਸ ਮਾਮਲੇ ਬਾਰੇ ਅਜੇ ਤੱਕ ਕੋਈ ਵੀਡੀਓ ਜਾਂ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ।

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network