ਫਿਲਮ 'ਆਟੇ ਦੀ ਚਿੜ੍ਹੀ' ਦਾ ਗੀਤ 'ਮਰਜ਼ੀ ਦੇ ਮਾਲਕ' ਹੋਇਆ ਰਿਲੀਜ਼ 

Written by  Shaminder   |  October 16th 2018 05:56 AM  |  Updated: October 16th 2018 05:56 AM

ਫਿਲਮ 'ਆਟੇ ਦੀ ਚਿੜ੍ਹੀ' ਦਾ ਗੀਤ 'ਮਰਜ਼ੀ ਦੇ ਮਾਲਕ' ਹੋਇਆ ਰਿਲੀਜ਼ 

ਫਿਲਮ 'ਆਟੇ ਦੀ ਚਿੜ੍ਹੀ' ਦਾ ਇੱਕ ਹੋਰ ਗੀਤ ਮਰਜ਼ੀ ਦੇ ਮਾਲਕ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ 'ਚ ਅੰਮ੍ਰਿਤ ਮਾਨ ਨੇ ਮਰਜ਼ੀ ਦੇ ਫੈਸਲੇ ਲੈਣ ਵਾਲੇ ਅਤੇ ਅਣਖ ਨਾਲ ਜਿਉਣ ਵਾਲੇ ਇਨਸਾਨ ਦੀ ਗੱਲ ਕੀਤੀ ਹੈ । ਇਸ ਗੀਤ ਨੂੰ ਅੰਮ੍ਰਿਤ ਮਾਨ ਅਤੇ ਫਿਲਮ 'ਚ ਉਨ੍ਹਾਂ ਦੇ ਪਿਤਾ ਬਣੇ ਸਰਦਾਰ ਸੋਹੀ 'ਤੇ ਫਿਲਮਾਇਆ ਗਿਆ ਹੈ । ਗੀਤ ਨੂੰ ਮਿਊਜ਼ਿਕ ਦਿੱਤਾ ਹੈ ਦੀਪ ਜੰਡੂ ਨੇ । ਜਦਕਿ ਗੀਤ ਦੇ ਬੋਲ ਖੁਦ ਅੰਮ੍ਰਿਤ ਮਾਨ ਨੇ ਹੀ ਲਿਖਿਆ ਹੈ । ਵੀਡਿਓ ਬਣਾਇਆ ਹੈ ਸੈਵੀਓ ਸੰਧੂ ਨੇ । ਇਸ ਗੀਤ ਨੂੰ ਯੂ-ਟਿਊਬ 'ਤੇ ਉਨ੍ਹਾਂ ਦੇ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

ਹੋਰ ਵੇਖੋ : ਫਿਲਮ ‘ਆਟੇ ਦੀ ਚਿੜ੍ਹੀ’ ਦਾ ਟ੍ਰੇਲਰ ਰਿਲੀਜ਼

ਤੁਹਾਨੂੰ ਦੱਸ ਦਈਏ ਕਿ ਇਹ ਫਿਲਮ ਉੱਨੀ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਤੇ ਇਸ ਫਿਲਮ 'ਚ ਅੰਮ੍ਰਿਤ ਮਾਨ ਦੇ ਨਾਲ ਨੀਰੂ ਬਾਜਵਾ ,ਸਰਦਾਰ ਸੋਹੀ ,ਗੁਰਪ੍ਰੀਤ ਘੁੱਗੀ ,ਕਰਮਜੀਤ ਅਨਮੋਲ ,ਨਿਸ਼ਾ ਬਾਨੋ ਸਣੇ ਹੋਰ ਕਈ ਅਦਾਕਾਰ ਵਿਖਾਈ ਦੇਣਗੇ ।ਇਸ ਫਿਲਮ ਨੂੰ ਲੈ ਕੇ ਅੰਮ੍ਰਿਤ ਮਾਨ ਕਾਫੀ ਉਤਸ਼ਾਹਿਤ ਨੇ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਲੋਕਾਂ ਨੂੰ ਇਹ ਫਿਲਮ ਪਸੰਦ ਆਏਗੀ ।ਪਰ ਲੋਕਾਂ ਦੀਆਂ ਉਮੀਦਾਂ 'ਤੇ ਇਹ ਫਿਲਮ ਖਰੀ ਉਤਰਦੀ ਹੈ ਕਿ ਨਹੀਂ ਇਹ ਤਾਂ ਇਸ ਲਈ ਤੁਹਾਨੂੰ ਇੰਤਜ਼ਾਰ ਕਰਨਾ ਪਵੇਗਾ ਉੱਨੀ ਅਕਤੂਬਰ ਦਾ । ਜਿਸ ਦਿਨ ਇਹ ਫਿਲਮ ਰਿਲੀਜ਼ ਹੋਵੇਗੀ । ਫਿਲਹਾਲ ਇਸ ਫਿਲਮ ਨੂੰ ਲੈ ਕੇ ਫਿਲਮ ਦੀ ਸਟਾਰ ਕਾਸਟ ਦਾ ਉਤਸ਼ਾਹ ਵੇਖਣ ਲਾਇਕ ਹੈ । ਇਸਦੇ ਨਾਲ ਹੀ ਫਿਲਮ ਦਾ ਨਾਂਅ 'ਆਟੇ ਦੀ ਚਿੜ੍ਹੀ' ਲੋਕਾਂ ਨੂੰ ਆਪਣੇ ਵੱਲ ਜ਼ਰੂਰ ਆਕ੍ਰਸ਼ਿਤ ਕਰੇਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network