ਅੰਮ੍ਰਿਤ ਮਾਨ ਦਾ 'ਜਰਮਨ ਗੰਨ' ਗਾਣੇ ਦਾ ਵੀਡੀਓ ਹੋਇਆ ਰਿਲੀਜ਼, ਦੇਖੋ ਵੀਡੀਓ

written by Aaseen Khan | February 28, 2019 02:43pm

ਅੰਮ੍ਰਿਤ ਮਾਨ ਦਾ 'ਜਰਮਨ ਗੰਨ' ਗਾਣੇ ਦਾ ਵੀਡੀਓ ਹੋਇਆ ਰਿਲੀਜ਼, ਦੇਖੋ ਵੀਡੀਓ : ਅੰਮ੍ਰਿਤ ਮਾਨ ਜਿੰਨ੍ਹਾਂ ਦੀ ਦਮਦਾਰ ਗਾਇਕੀ ਦੇ ਕਰੋੜਾਂ ਹੀ ਫੈਨਜ਼ ਨੇ। ਅੰਮ੍ਰਿਤ ਮਾਨ ਦੇ ਗਾਣੇ ਜਰਮਨ ਗੰਨ ਦੀ ਉਡੀਕ ਕਾਫੀ ਸਮੇਂ ਤੋਂ ਕੀਤੀ ਜਾ ਰਹੀ ਸੀ। ਗਾਣੇ ਦਾ ਵੀਡੀਓ ਰਿਲੀਜ਼ ਹੋ ਚੁੱਕੀ ਹੈ ਜਿਸ 'ਚ ਫ਼ੀਚਰ ਕੀਤਾ ਹੈ ਮਿਊਜ਼ਿਕ ਡਾਇਰੈਕਟਰ ਡੀ.ਜੀ.ਫਲੋਅ ਅਤੇ ਫੀਮੇਲ ਲੀਡ ਰੋਲ ਨਿਭਾਇਆ ਹੈ ਮਿਸ ਪੀਟੀਸੀ ਪੰਜਾਬੀ 2017 ਦੀ ਵਿਜੇਤਾ ਭਾਵਨਾ ਸ਼ਰਮਾ ਨੇ।

ਕੁਝ ਦਿਨ ਪਹਿਲਾਂ ਹੀ ਗੀਤ ਜਰਮਨ ਗੰਨ ਦਾ ਅੰਮ੍ਰਿਤ ਮਾਨ ਵੱਲੋਂ ਆਡੀਓ ਰਿਲੀਜ਼ ਕੀਤਾ ਗਿਆ ਸੀ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਉਸੇ ਤਰਾਂ ਗਾਣੇ ਦੇ ਵੀਡੀਓ ਨੂੰ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਗਾਣੇ ਦੇ ਬੋਲ ਅੰਮ੍ਰਿਤ ਮਾਨ ਵੱਲੋਂ ਹੀ ਲਿਖੇ ਗਏ ਹਨ ਅਤੇ ਮਿਊਜ਼ਿਕ ਡੀਜੇ ਫਲੋਅ ਵੱਲੋਂ ਦਿੱਤਾ ਗਿਆ ਹੈ। ਗਾਣੇ ਦਾ ਵੀਡੀਓ ਬਣਾਇਆ ਹੈ ਹਰਜੋਤ ਅਤੇ ਕੁਰਾਨ ਹੋਰਾਂ ਨੇ।

ਹੋਰ ਵੇਖੋ : ਸ਼ੈਰੀ ਮਾਨ ਦਾ ਕਰਿਆਨਾ ਦੁਕਾਨ ਵਾਲੇ ਨੇ ਕੀਤਾ ਅਨੋਖਾ ਸਨਮਾਨ, ਦੇਖੋ ਵੀਡੀਓ

 

View this post on Instagram

 

door takk failney nu khauff rakhya. yaar te bandookha rakha nede mai?

A post shared by Amrit Maan (@amritmaan106) on


ਗਾਣੇ ਨੂੰ ਟੀ ਸੀਰੀਜ਼ ਦੇ ਲੇਬਲ ਨਾਲ ਰਿਲੀਜ਼ ਕੀਤਾ ਗਿਆ ਹੈ।ਬੰਬ ਜੱਟ ਅੰਮ੍ਰਿਤ ਮਾਨ ਦੇ ਹਰ ਇੱਕ ਗਾਣੇ ਨੂੰ ਪ੍ਰਸ਼ੰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ। ਇਸ ਗਾਣੇ ਨੂੰ ਵੀ ਚੰਗਾ ਰਿਸਪਾਂਸ ਮਿਲ ਰਿਹਾ ਹੈ। ਹਾਲ ਹੀ 'ਚ 'ਦੋ ਦੂਣੀ ਪੰਜ' ਫਿਲਮ ਨਾਲ ਚਰਚਾ ਖੱਟ 'ਚ ਚੁੱਕੇ ਅੰਮ੍ਰਿਤ ਮਾਨ ਦੀ ਫਿਲਮ 'ਚ ਉਹਨਾਂ ਦੀ ਅਦਾਕਾਰੀ ਨੂੰ ਵੀ ਕਾਫੀ ਸਰਾਹਿਆ ਜਾ ਰਿਹਾ ਹੈ।

You may also like