Advertisment

ਅੰਮ੍ਰਿਤ ਮਾਨ ਦਾ ਨਵਾਂ ਗੀਤ ‘ਬਿਸਮਿੱਲ੍ਹਾ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

author-image
By Shaminder
New Update
ਅੰਮ੍ਰਿਤ ਮਾਨ ਦਾ ਨਵਾਂ ਗੀਤ ‘ਬਿਸਮਿੱਲ੍ਹਾ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ
Advertisment
ਅੰਮ੍ਰਿਤ ਮਾਨ  (Amrit Maan ) ਦਾ ਨਵਾਂ ਗੀਤ ‘ਬਿਸਮਿੱਲ੍ਹਾ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਖੁਦ ਅੰਮ੍ਰਿਤ ਮਾਨ ਨੇ ਲਿਖੇ ਹਨ । ਇਹ ਇੱਕ ਰੋਮਾਂਟਿਕ ਗੀਤ ਹੈ, ਜਿਸ ਨੂੰ ਅੰਮ੍ਰਿਤ ਮਾਨ
Advertisment
(Amrit Maan )  ਨੇ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਗਾਇਆ ਹੈ । ਗੀਤ ਨੂੰ ਮਿਊਜ਼ਿਕ ਡਾਕਟਰ ਜ਼ਿਊਸ ਨੇ ਦਿੱਤਾ ਹੈ, ਗੀਤ ਨੂੰ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਅੰਮ੍ਰਿਤ ਮਾਨ ਦੇ ਇਸ ਗੀਤ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । Amrit Maan ,,-min Image From Amrit Maan Song ਹੋਰ ਪੜ੍ਹੋ : ਧੋਖਾ ਧੜੀ ਦੇ ਮਾਮਲੇ ਵਿੱਚ ਪੁਲਿਸ ਨੇ ਸ਼ਿਲਪਾ ਸ਼ੈੱਟੀ ਦੇ ਘਰ ਵਿੱਚ ਮਾਰਿਆ ਛਾਪਾ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅੰਮ੍ਰਿਤ ਮਾਨ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ । ਉਨ੍ਹਾਂ ਨੇ ਗੁਲਾਬੀ ਕਵੀਨ ਜੈਸਮੀਨ ਸੈਂਡਲਾਸ ਦੇ ਨਾਲ ‘ਬੰਬ ਜੱਟ’, ‘ਮਿੱਠੀ ਮਿੱਠੀ’ ਗੀਤ ਕੱਢਿਆ ਸੀ । ਜਿਸ ਨੂੰ ਕਿ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਗੀਤਾਂ ਦੇ ਨਾਲ ਨਾਲ ਉਹ ਫ਼ਿਲਮਾਂ ‘ਚ ਵੀ ਸਰਗਰਮ ਹਨ ।ਉਨ੍ਹਾਂ ਨੇ ਫ਼ਿਲਮ ‘ਆਟੇ ਦੀ ਚਿੜ੍ਹੀ’ ‘ਚ ਆਪਣੀ ਅਦਾਕਾਰੀ ਦਾ ਜਲਵਾ ਵਿਖਾਇਆ ਹੈ । Amrit Maan -min Image From Amrit Maan Song ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਨੀਰੂ ਬਾਜਵਾ ਨਜ਼ਰ ਆਏ ਸਨ । ਇਸ ਤੋਂ ਪਹਿਲਾਂ ਉਹ ਹੋਰ ਕਈ ਫ਼ਿਲਮਾਂ ‘ਚ ਛੋਟੇ ਮੋਟੇ ਕਿਰਦਾਰਾਂ ‘ਚ ਵੀ ਦਿਖਾਈ ਦੇ ਚੁੱਕੇ ਹਨ । ਅੰਮ੍ਰਿਤ ਮਾਨ ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਬਤੌਰ ਗੀਤਕਾਰ ਹੀ ਕੰਮ ਕਰਦੇ ਸਨ । ਪਰ ਹੌਲੀ ਹੌਲੀ ਗਾਇਕੀ ਦੇ ਖੇਤਰ ‘ਚ ਵੀ ਉਨ੍ਹਾਂ ਨੇ ਪੈਰ ਧਰਿਆ ਅਤੇ ਅੱਜ ਉਨ੍ਹਾਂ ਦਾ ਨਾਮ ਕਾਮਯਾਬ ਗਾਇਕਾਂ ਦੀ ਸੂਚੀ ‘ਚ ਆਉਂਦਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment